ਮੱਧ ਪ੍ਰਦੇਸ਼ : ਰੀਛਨ ਨਦੀ 'ਚ ਡਿੱਗੀ ਬੱਸ, 7ਦੀ ਮੌਤ

10/03/2019 9:58:00 AM

ਰਾਏਸੇਨ— ਮੱਧ ਪ੍ਰਦੇਸ਼ ਦੇ ਰਾਏਸੇਨ 'ਚ ਇਕ ਭਿਆਨਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 19 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਦੇਰ ਰਾਤ ਇਕ ਯਾਤਰੀ ਬੱਸ ਬੇਕਾਬੂ ਹੋ ਕੇ ਰੇਲਿੰਗ ਤੋੜਦੇ ਹੋਏ ਰੀਛਨ ਨਦੀ 'ਚ ਡਿੱਗ ਗਈ। ਦੂਜੇ ਪਾਸੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਲਾਪਤਾ ਲੋਕਾਂ ਦੀ ਤਲਾਸ਼ ਜਾਰੀ ਹੈ। ਮੀਡੀਆ ਰਿਪੋਰਟਸ ਅਨੁਸਾਰ ਇਹ ਬੱਸ ਇੰਦੌਰ ਤੋਂ ਛੱਤਰਪੁਰ ਲਈ ਜਾ ਰਹੀ ਸੀ। ਬੱਸ 'ਚ ਕਰੀਬ 45 ਯਾਤਰੀ ਸਵਾਰ ਦੱਸੇ ਜਾ ਰਹੇ ਹਨ। ਰੀਛਨ ਨਦੀ 'ਤੇ ਬਣੇ ਪੁਲ 'ਤੇ ਇਕ ਖੱਡ 'ਚ ਫਸਣ ਤੋਂ ਬਾਅਦ ਚਾਲਕ ਬੱਸ 'ਤੇ ਕੰਟਰੋਲ ਗਵਾ ਬੈਠਾ। ਇਸ ਤੋਂ ਬਾਅਦ ਬੱਸ ਸਿੱਧੇ ਨਦੀ 'ਚ ਜਾ ਡਿੱਗੀ।

ਦੇਰ ਰਾਤ ਬੱਸ ਦੇ ਨਦੀ 'ਚ ਡਿੱਗਣ ਦੀ ਜਾਣਕਾਰੀ ਸਥਾਨਕ ਲੋਕਾਂ ਨੂੰ ਮਿਲਣ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀ। ਸਥਾਨਕ ਲੋਕਾਂ ਦੀ ਮਦਦ ਨਾਲ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ। ਫਿਲਹਾਲ 7 ਲਾਸ਼ਾਂ ਬਾਹਰ ਕੱਢੀਆਂ ਜਾ ਚੁਕੀਆਂ ਹਨ। ਉੱਥੇ ਹੀ ਜ਼ਖਮੀ 19 ਲੋਕਾਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹੋਰ ਲਾਪਤਾ ਯਾਤਰੀਆਂ ਦੀ ਤਲਾਸ਼ ਜਾਰੀ ਹੈ। ਉੱਥੇ ਹੀ ਕਲੈਕਟਰ ਉਮਾਸ਼ੰਕਰ ਭਾਰਗਵ ਅਤੇ ਪੁਲਸ ਸੁਪਰਡੈਂਟ ਮੋਨਿਕਾ ਸ਼ੁਕਲਾ ਜ਼ਖਮੀਆਂ ਨੂੰ ਦੇਖਣ ਜ਼ਿਲਾ ਹਸਪਤਾਲ ਪਹੁੰਚੇ। ਕਲੈਕਟਰ ਨੇ ਗੰਭੀਰ ਜ਼ਖਮੀ ਨੂੰ ਇਲਾਜ ਲਈ 50 ਹਜ਼ਾਰ ਅਤੇ ਜ਼ਖਮੀਆਂ ਨੂੰ 10-10 ਹਜ਼ਾਰ ਰੁਪਏ ਦੀ ਆਰਥਿਕ ਮਦਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਪੁਲਸ ਇੰਸਪੈਕਟਰ ਜਨਰਲ ਆਸ਼ੂਤੋਸ਼ ਰਾਏ ਨੇ ਦੱਸਿਆ ਕਿ ਬੱਸ ਨੂੰਕੱਢਣ ਲਈ ਮੰਡੀਦੀਪ ਤੋਂ ਕਰੇਨ ਬੁਲਵਾਈ ਜਾ ਰਹੀ ਹੈ। ਉਨ੍ਹਾਂ ਨੇ 7 ਦੇ ਮਰਨ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕਾਂ ਦੀ ਪਛਾਣ ਰਵੀ ਬੰਸਲ ਛੱਤਰਪੁਰ, ਸਾਗਰਬਾਈ ਰਾਏਸੇਨ, ਅਨਵਰ ਖਾਨ ਸਾਗਰ, ਉਜੇਫਾ ਖਾਨ ਬੇਗਮਗੰਜ ਅਤੇ 2 ਸਾਲ ਦਾ ਬੱਚਾ ਦੀਪਕ ਬੰਸਲ ਅਤੇ ਇਕ ਹੋਰ ਦੀ ਪਛਾਣ ਨਹੀਂ ਹੋ ਸਕੀ ਹੈ।


DIsha

Content Editor

Related News