ਫਲ ਵੇਚ ਰਹੀ ਸੀ 5ਵੀਂ ਕਲਾਸ ਦੀ ਬੱਚੀ, ਸ਼ਖਸ ਨੇ ਸਵਾ ਲੱਖ ਰੁਪਏ 'ਚ ਖਰੀਦੇ 12 ਅੰਬ

Monday, Jun 28, 2021 - 10:11 PM (IST)

ਫਲ ਵੇਚ ਰਹੀ ਸੀ 5ਵੀਂ ਕਲਾਸ ਦੀ ਬੱਚੀ, ਸ਼ਖਸ ਨੇ ਸਵਾ ਲੱਖ ਰੁਪਏ 'ਚ ਖਰੀਦੇ 12 ਅੰਬ

ਜਮਸ਼ੇਦਪੁਰ - ਸੜਕ ਕਿਨਾਰੇ ਬੈਠ ਕੇ ਅੰਬ ਵੇਚ ਰਹੀ 5ਵੀਂ ਕਲਾਸ ਦੀ ਵਿਦਿਆਰਥਣ ਦੀ ਕਹਾਣੀ ਇਸ ਕਦਰ ਵਾਇਰਲ ਹੋਈ, ਕਿ ਉਸ ਦੇ ਸੁਫਨਿਆਂ ਨੂੰ ਖੰਭ ਲੱਗ ਗਏ। ਇੱਕ ਸ਼ਖਸ ਨੇ ਇਸ ਕੁੜੀ ਨੂੰ 12 ਅੰਬ ਦੇ ਬਦਲੇ ਵਿੱਚ ਸਵਾ ਲੱਖ ਰੁਪਏ ਦਿੱਤੇ। ਇਹ ਅੰਬ ਖਾਸ ਨਹੀਂ ਸਨ, ਜਿਸ ਦੇ ਲਈ ਇੰਨੀ ਕੀਮਤ ਮਿਲੀ, ਸਗੋਂ ਪੜ੍ਹਾਈ ਦਾ ਲੈ ਕੇ ਇਸ ਬੱਚੀ ਦੇ ਅੰਦਰ ਜੂਨਨ ਵੇਖ ਕੇ ਸ਼ਖਸ ਨੇ ਇਨ੍ਹੇ ਮਹਿੰਗੇ ਰੇਟ ਵਿੱਚ ਅੰਬ ਖਰੀਦੇ।

ਝਾਰਖੰਡ ਦੇ ਜਮਸ਼ੇਦਪੁਰ ਵਿੱਚ ਸਟਰੈਟ ਮਾਇਲਸ ਰੋਡ ਦੇ ਬੰਗਲਾ ਨੰਬਰ 47 ਦੇ ਆਉਟ ਹਾਉਸ ਵਿੱਚ ਰਹਿਣ ਵਾਲੀ 11 ਸਾਲਾ ਤੁਲਸੀ ਪੰਜਵੀਂ ਕਲਾਸ ਦੀ ਵਿਦਿਆਰਥਣ ਹੈ। ਉਸ ਦੇ ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਚੰਗੀ ਨਹੀਂ ਹੈ। ਕਿਸੇ ਤਰ੍ਹਾਂ ਪਰਿਵਾਰ ਦੇ ਲੋਕ ਉਸ ਨੂੰ ਪੜ੍ਹਾ ਤਾਂ ਰਹੇ ਸਨ ਪਰ ਕੋਰੋਨਾ ਕਾਲ ਵਿੱਚ ਸਕੂਲ ​ਬੰਦ ਹੋ ਗਏ।

ਇਹ ਵੀ ਪੜ੍ਹੋ- ਤੇਲੰਗਾਨਾ: ਹਰ ਦਲਿਤ ਪਰਿਵਾਰ ਨੂੰ 10 ਲੱਖ ਦੀ ਆਰਥਿਕ ਮਦਦ ਦਾ ਐਲਾਨ

ਸਕੂਲ​ਬੰਦ ਹੋਣ ਤੋਂ ਬਾਅਦ ਆਨਲਾਈਨ ਕਲਾਸ ਸ਼ੁਰੂ ਹੋਈ, ਤਾਂ ਤੁਲਸੀ ਦੀ ਪੜਾਈ ਠੱਪ ਹੋ ਗਈ। ਕਿਉਂਕਿ ਆਨਲਾਈਨ ਕਲਾਸ ਲੈਣ ਲਈ ਉਸ ਦੇ ਕੋਲ ਸਮਾਰਟ ਫੋਨ ਨਹੀਂ ਸੀ। ਇਸ ਲਈ ਤੁਲਸੀ ਨੇ ਨਵੇਂ ਫੋਨ ਲਈ ਪੈਸਾ ਇਕੱਠਾ ਕਰਨ ਲਈ ਅੰਬ ਵੇਚਣ ਦਾ ਫੈਸਲਾ ਲਿਆ।

ਤੁਲਸੀ ਬੰਗਲੇ ਦੇ ਬਗੀਚੇ ਵਿੱਚ ਲੱਗੇ ਅੰਬ ਦੇ ਦਰੱਖਤ ਤੋਂ ਰੋਜ਼ ਪੱਕੇ ਅੰਬ ਤੋੜ ਕੇ ਲਿਆਉਂਦੀ ਅਤੇ ਉਨ੍ਹਾਂ ਨੂੰ ਸੜਕ 'ਤੇ ਰੱਖ ਕੇ ਵੇਚ ਰਹੀ ਸੀ। ਇਸ ਦੌਰਾਨ ਤੁਲਸੀ ਦੀ ਇਹ ਪੂਰੀ ਕਹਾਣੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਪੜ੍ਹਾਈ ਲਈ ਮਜ਼ਬੂਰੀ ਵਿੱਚ ਅੰਬ ਵੇਚ ਰਹੀ ਤੁਲਸੀ ਦੀ ਕਹਾਣੀ ਜਦੋਂ ਮੁੰਬਈ ਦੇ ਰਹਿਣ ਵਾਲੇ ਵੈਲਿਉਏਬਲ ਐਡੁਟੇਂਮੈਂਟ ਕੰਪਨੀ ਦੇ ਵਾਇਸ ਚੇਅਰਮੈਨ ਅਮੇਆ ਹੇਤੇ ਤੱਕ ਪਹੁੰਚੀ, ਤਾਂ ਉਨ੍ਹਾਂ ਨੇ ਉਸਦੀ ਮਦਦ ਕਰਣ​ਦੇ ਲਈ ਕਦਮ ਅੱਗੇ ਵਧਾਏ।

ਇਹ ਵੀ ਪੜ੍ਹੋ- 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਉਣ ਵਾਲੇ ਜੁਗਰਾਜ ਸਿੰਘ ਨੂੰ AISSF ਨੇ ਕੀਤਾ ਸਨਮਾਨਿਤ

ਵੱਡੇ ਪੇਸ਼ਾਵਰ ਨੇ ਇਸ ਬੱਚੀ ਤੋਂ ਸਿਰਫ਼ 12 ਆਮ 1 ਲੱਖ 20 ਹਜ਼ਾਰ ਰੁਪਏ ਵਿੱਚ ਖਰੀਦ ਕੇ ਉਸ ਦੇ ਸੁਫਨਿਆਂ ਨੂੰ ਨਵੀਂ ਉਡਾਣ ਦਿੱਤੀ ਹੈ। ਉਥੇ ਹੀ ਇਸ ਮਦਦ ਤੋਂ ਬਾਅਦ ਤੁਲਸੀ ਦੀ ਖੁਸ਼ੀ ਦਾ ਟਿਕਾਣਾ ਨਹੀਂ ਹੈ। ਤੁਲਸੀ ਨੇ ਇਸ ਰਕਮ ਵਿੱਚੋਂ 13 ਹਜ਼ਾਰ ਰੁਪਏ ਦਾ ਸਮਾਰਟ ਫੋਨ ਖਰੀਦਿਆ ਹੈ। ਬਾਕੀ ਦੀ ਰਕਮ ਨੂੰ ਉਸ ਨੇ ਅੱਗੇ ਦੀ ਪੜ੍ਹਾਈ ਲਈ ਬਚਾਇਆ ਹੈ। ਇਸ ਮਦਦ ਤੋਂ ਬਾਅਦ ਹੁਣ ਤੁਲਸੀ ਅੰਬ ਨਹੀਂ ਵੇਚ ਰਹੀ, ਸਗੋਂ ਘਰ ਵਿੱਚ ਰਹਿ ਕੇ ਪੜ੍ਹਾਈ ਕਰ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News