ਗੁਜਰਾਤ ''ਚ ਕੋਰੋਨਾ ਦੇ 549 ਨਵੇਂ ਮਾਮਲੇ ਆਏ ਸਾਹਮਣੇ, ਕੁੱਲ ਗਿਣਤੀ 28,429 ਹੋਈ

Tuesday, Jun 23, 2020 - 10:19 PM (IST)

ਗੁਜਰਾਤ ''ਚ ਕੋਰੋਨਾ ਦੇ 549 ਨਵੇਂ ਮਾਮਲੇ ਆਏ ਸਾਹਮਣੇ, ਕੁੱਲ ਗਿਣਤੀ 28,429 ਹੋਈ

ਅਹਿਮਦਾਬਾਦ- ਗੁਜਰਾਤ 'ਚ ਮੰਗਲਵਾਰ ਨੂੰ ਕੋਵਿਡ-19 ਦੇ 549 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ 'ਚ ਇਸਦੇ ਕੁੱਲ ਮਾਮਲੇ ਵੱਧ ਕੇ 28,429 ਹੋ ਗਏ ਹਨ। ਇਹ ਜਾਣਕਾਰੀ ਸੂਬੇ ਦੇ ਸਿਹਤ ਵਿਭਾਗ ਨੇ ਦਿੱਤੀ। ਇਸ ਦੌਰਾਨ 26 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,711 ਹੋ ਗਈ ਹੈ। ਵਿਭਾਗ ਨੇ ਕਿਹਾ ਕਿ ਦਿਨ 'ਚ 604 ਹੋਰ ਮੀਰਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ, ਜਿਸ ਨਾਲ ਠੀਕ ਹੋਣ ਵਾਲੇ ਕੁੱਲ ਮਰੀਜ਼ਾਂ ਦੀ ਗਿਣਤੀ ਵੱਧ ਕੇ 20,521 ਹੋ ਗਈ।
ਗੁਜਰਾਤ 'ਚ ਅਜਿਹੇ ਮਰੀਜ਼ਾਂ ਦੀ ਗਿਣਤੀ ਹੁਣ 6,197 ਹੈ, ਜਿਸ ਦਾ ਅਜੇ ਇਲਾਜ ਚੱਲ ਰਿਹਾ ਹੈ। ਇਸ 'ਚ 62 ਮਰੀਜ਼ਾਂ ਦੀ ਹਾਲਤ ਨਾਜ਼ੁਕ ਹੈ। ਗੁਜਰਾਤ 'ਚ ਹੁਣ ਤੱਕ ਕੁੱਲ 3,34,326 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।


author

Gurdeep Singh

Content Editor

Related News