ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਮਥੁਰਾ 'ਚ ਜਗਾਏ ਗਏ 5251 ਦੀਵੇ, ਬਣੇ ਆਕਰਸ਼ਣ ਦਾ ਕੇਂਦਰ
Monday, Aug 26, 2024 - 10:50 AM (IST)
ਨੈਸ਼ਨਲ ਡੈਸਕ : ਅੱਜ ਦੇਸ਼ ਭਰ 'ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਵਿਸ਼ੇਸ਼ ਮੌਕੇ 'ਤੇ ਮਥੁਰਾ 'ਚ ਇਕ ਵਿਸ਼ਾਲ ਉਤਸਵ ਦਾ ਆਯੋਜਨ ਕੀਤਾ ਜਾਂਦਾ ਹੈ, ਜੋ ਕਿ ਭਗਵਾਨ ਕ੍ਰਿਸ਼ਨ ਦੇ ਜਨਮ ਸਥਾਨ ਵਜੋਂ ਮਸ਼ਹੂਰ ਹੈ। ਮਥੁਰਾ ਦੇ ਕ੍ਰਿਸ਼ਨ ਜਨਮ ਅਸਥਾਨ ਮੰਦਰ 'ਚ ਜਨਮ ਅਸ਼ਟਮੀ ਵਾਲੇ ਦਿਨ 5251 ਦੀਵੇ ਜਗਾਏ ਗਏ ਹਨ, ਜੋ ਇਸ ਸਾਲ ਦਾ ਮੁੱਖ ਆਕਰਸ਼ਣ ਬਣੇ ਹੋਏ ਹਨ।
ਇਹ ਵੀ ਪੜ੍ਹੋ - ਦਾਜ 'ਚ ਨਹੀਂ ਦਿੱਤੇ 2 ਲੱਖ ਤੇ ਫਰਿੱਜ, ਸਹੁਰਿਆਂ ਨੇ ਕਰ 'ਤਾ ਨਵੀ-ਵਿਆਹੀ ਕੁੜੀ ਦਾ ਕਤਲ
ਦੱਸ ਦੇਈਏ ਕਿ ਮਥੁਰਾ ਸਥਿਤ ਸ਼੍ਰੀ ਕ੍ਰਿਸ਼ਨ ਜਨਮ ਅਸਥਾਨ ਮੰਦਰ ਨੂੰ ਜਨਮ ਅਸ਼ਟਮੀ ਦੇ ਦਿਨ ਵਿਸ਼ੇਸ਼ ਤੌਰ 'ਤੇ ਸਜਾਇਆ ਜਾਂਦਾ ਹੈ ਅਤੇ 20 ਘੰਟੇ ਲਈ ਖੋਲ੍ਹਿਆ ਜਾਂਦਾ ਹੈ। ਆਮ ਤੌਰ 'ਤੇ ਮੰਦਰ 12 ਘੰਟੇ ਹੀ ਖੁੱਲ੍ਹਾ ਰਹਿੰਦਾ ਹੈ ਪਰ ਇਸ ਖ਼ਾਸ ਦਿਨ 'ਤੇ ਮੰਦਰ ਦੀ ਮਿਆਦ ਵਧਾ ਦਿੱਤੀ ਗਈ ਹੈ ਤਾਂ ਜੋ ਸ਼ਰਧਾਲੂ ਭਗਵਾਨ ਕ੍ਰਿਸ਼ਨ ਦੇ ਨਿਰਵਿਘਨ ਦਰਸ਼ਨ ਕਰ ਸਕਣ। ਮੰਦਰ ਦੇ ਪਾਵਨ ਅਸਥਾਨ ਨੂੰ ਕੰਸ ਦੀ ਕੈਦ ਦੇ ਰੂਪ ਵਿਚ ਸਜਾਇਆ ਗਿਆ ਹੈ, ਤਾਂ ਜੋ ਦੁਆਪਰ ਯੁੱਗ ਦੀਆਂ ਸਥਿਤੀਆਂ ਦਾ ਅਨੁਭਵ ਕੀਤਾ ਜਾ ਸਕੇ।
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ : ਪੈਨਸ਼ਨ ਲੈਣ ਗਏ ਵਿਅਕਤੀ ਦੀ ਝਾੜੀਆਂ 'ਚੋਂ ਬਿਨਾਂ ਲੱਤਾਂ ਦੇ ਮਿਲੀ ਲਾਸ਼
ਤਿਉਹਾਰ ਦੀ ਸ਼ੁਰੂਆਤ 26 ਅਗਸਤ ਨੂੰ ਸਵੇਰੇ 5.30 ਵਜੇ ਹੋਈ, ਜਦੋਂ ਠਾਕੁਰ ਜੀ ਨੂੰ ਪੰਚਾਮ੍ਰਿਤ ਅਭਿਸ਼ੇਕ ਨਾਲ ਪਵਿੱਤਰ ਕੀਤਾ ਗਿਆ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਪਰੰਤ ਮੰਗਲਾ ਆਰਤੀ ਕੀਤੀ ਗਈ। ਅੱਧੀ ਰਾਤ ਦੇ ਸਮੇਂ ਠਾਕੁਰ ਜੀ ਦੇ ਬਾਲ ਰੂਪ ਦਾ ਮਹਾਭਿਸ਼ੇਕ ਕੀਤਾ ਜਾਵੇਗਾ, ਜੋ ਰਾਤ 11 ਵਜੇ ਤੋਂ ਸ਼ੁਰੂ ਹੋ ਕੇ 12:40 ਵਜੇ ਤੱਕ ਚੱਲੇਗਾ। ਇਸ ਮਹਾਭਿਸ਼ੇਕ ਤੋਂ ਬਾਅਦ ਦੁਪਹਿਰ 2 ਵਜੇ ਸ਼ਯਾਨ ਆਰਤੀ ਹੋਵੇਗੀ, ਜਿਸ ਨਾਲ ਤਿਉਹਾਰ ਦੀ ਸਮਾਪਤੀ ਹੋਵੇਗੀ। ਜਨਮ ਅਸ਼ਟਮੀ ਦੇ ਦਿਨ ਮਥੁਰਾ ਵਿੱਚ ਦੋ ਵੱਡੇ ਜਲੂਸ ਵੀ ਕੱਢੇ ਜਾਣਗੇ, ਜੋ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿੱਚੋਂ ਦੀ ਲੰਘਣਗੇ। ਸ਼ਰਧਾਲੂ ਇਨ੍ਹਾਂ ਜਲੂਸਾਂ ਵਿੱਚ ਸ਼ਰਧਾ ਨਾਲ ਹਿੱਸਾ ਲੈਣਗੇ ਅਤੇ ਭਗਵਾਨ ਕ੍ਰਿਸ਼ਨ ਦੀ ਵਿਸ਼ਾਲ ਝਾਂਕੀ ਦੇ ਦਰਸ਼ਨ ਕਰਨਗੇ।
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ : ਪਹਿਲਾਂ ਕੀਤਾ ਕਤਲ, ਫਿਰ ਪੈਟਰੋਲ ਪਾ ਸਾੜੀ ਲਾਸ਼, ਇੰਝ ਹੋਇਆ ਖ਼ੁਲਾਸਾ
ਵਰਿੰਦਾਵਨ 'ਚ ਜਨਮ ਅਸ਼ਟਮੀ ਦਾ ਤਿਉਹਾਰ 27 ਅਗਸਤ ਨੂੰ ਮਨਾਇਆ ਜਾਵੇਗਾ। ਇਸ ਵਾਰ ਜਨਮ ਅਸ਼ਟਮੀ ਦੇ ਮੌਕੇ 'ਤੇ ਇੱਕ ਵਿਸ਼ੇਸ਼ ਅਤੇ ਸ਼ੁਭ ਸੰਯੋਗ ਬਣ ਰਿਹਾ ਹੈ, ਜਿਸ ਵਿੱਚ 45 ਮਿੰਟ ਤੱਕ ਦੁਆਪਰ ਯੁੱਗ ਵਰਗਾ ਸੰਯੋਗ ਹੋ ਰਿਹਾ ਹੈ। ਇਸ ਸੰਯੋਗ ਨੂੰ ਧਾਰਮਿਕ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਅਤੇ ਇਸ ਸਬੰਧੀ ਵਿਸ਼ੇਸ਼ ਧਾਰਮਿਕ ਰਸਮਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਖ਼ਾਸ ਮੌਕੇ 'ਤੇ ਬਾਂਕੇ ਬਿਹਾਰੀ ਮੰਦਰ ਵਿੱਚ ਭੀੜ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਤ ਦੇ ਸਮੇਂ ਸਿਰਫ਼ ਇੱਕ ਹਜ਼ਾਰ ਸ਼ਰਧਾਲੂਆਂ ਨੂੰ ਮੰਗਲਾ ਆਰਤੀ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਗਈ ਹੈ। ਇਹ ਕਦਮ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ - 500-500 ਰੁਪਏ ਦੇ ਨੋਟਾਂ ਦੇ ਬੰਡਲ 'ਤੇ ਸੌਂਦਾ ਸੀ ਇੰਸਪੈਕਟਰ, ਛਾਪਾ ਪੈਣ 'ਤੇ ਕੰਧ ਟੱਪ ਭਜਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8