ਇਹ 3 ਰਾਸ਼ੀਆਂ ਵਾਲੇ ਲੋਕ ਹੋ ਜਾਣ ਤਿਆਰ! ਮਾਰਚ ਦਾ 'ਤ੍ਰਿਗ੍ਰਹੀ ਯੋਗ' ਲਿਆਵੇਗਾ ਚਮਤਕਾਰੀ ਬਦਲਾਅ
2/25/2026 12:38:55 PM
ਵੈੱਬ ਡੈਸਕ - ਮਾਰਚ ਦਾ ਮਹੀਨਾ ਜੋਤਿਸ਼ ਸ਼ਾਸਤਰ ਦੇ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ ਕਿਉਂਕਿ ਇਸ ਮਹੀਨੇ ਸੂਰਜ, ਸ਼ਨੀ ਅਤੇ ਸ਼ੁੱਕਰ ਦੀ ਯੁਤੀ ਨਾਲ 'ਤ੍ਰਿਗ੍ਰਹੀ ਯੋਗ' ਬਣਨ ਜਾ ਰਿਹਾ ਹੈ। ਇਸ ਯੋਗ ਦੇ ਪ੍ਰਭਾਵ ਨਾਲ 3 ਖਾਸ ਰਾਸ਼ੀਆਂ ਦੇ ਜੀਵਨ 'ਚ ਚਮਤਕਾਰੀ ਬਦਲਾਅ ਦੇਖਣ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਕਿਸਮਤ ਦਾ ਪੂਰਾ ਸਹਿਯੋਗ ਮਿਲੇਗਾ।
ਕਿਵੇਂ ਬਣੇਗਾ ਇਹ ਯੋਗ?
ਸਰੋਤਾਂ ਅਨੁਸਾਰ, 2 ਮਾਰਚ ਨੂੰ ਸ਼ੁੱਕਰ ਗ੍ਰਹਿ ਮੀਨ ਰਾਸ਼ੀ 'ਚ ਪ੍ਰਵੇਸ਼ ਕਰੇਗਾ ਅਤੇ ਫਿਰ 15 ਮਾਰਚ ਨੂੰ ਸੂਰਜ ਵੀ ਇਸੇ ਰਾਸ਼ੀ 'ਚ ਗੋਚਰ ਕਰੇਗਾ। ਇਸ ਤਰ੍ਹਾਂ ਮੀਨ ਰਾਸ਼ੀ ਵਿੱਚ ਸੂਰਜ, ਸ਼ਨੀ ਅਤੇ ਸ਼ੁੱਕਰ ਦੇ ਇਕੱਠੇ ਹੋਣ ਨਾਲ 'ਤ੍ਰਿਗ੍ਰਹੀ ਯੋਗ' ਦਾ ਨਿਰਮਾਣ ਹੋਵੇਗਾ, ਜੋ ਕਰੀਅਰ ਅਤੇ ਪਰਿਵਾਰਕ ਜੀਵਨ 'ਚ ਖੁਸ਼ਹਾਲੀ ਲੈ ਕੇ ਆਵੇਗਾ।
ਇਨ੍ਹਾਂ ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ :-
ਬ੍ਰਿਸ਼ਚਕ ਰਾਸ਼ੀ
- ਇਸ ਰਾਸ਼ੀ ਦੇ ਜਾਤਕਾਂ ਲਈ ਲਾਭ ਦੀਆਂ ਸਥਿਤੀਆਂ ਬਣਨਗੀਆਂ। ਕਰੀਅਰ ਦੇ ਖੇਤਰ 'ਚ ਤੁਸੀਂ ਨਵੀਆਂ ਉਚਾਈਆਂ ਨੂੰ ਛੂਹ ਸਕਦੇ ਹੋ ਅਤੇ ਕਈਆਂ ਨੂੰ ਮਨਚਾਹੀ ਨੌਕਰੀ ਮਿਲਣ ਦੀ ਸੰਭਾਵਨਾ ਹੈ। ਮਾਰਚ ਦੇ ਅੱਧ ਤੋਂ ਬਾਅਦ ਕਿਸਮਤ ਤੁਹਾਡੇ ਨਾਲ ਹੋਵੇਗੀ ਅਤੇ ਵਪਾਰੀਆਂ ਦੀਆਂ ਯੋਜਨਾਵਾਂ ਸਫਲ ਰਹਿਣਗੀਆਂ।
ਮਿਥੁਨ ਰਾਸ਼ੀ
- ਤੁਹਾਡੇ ਪੇਸ਼ੇਵਰ ਜੀਵਨ 'ਚ ਵੱਡੇ ਸੁਧਾਰ ਦੇਖਣ ਨੂੰ ਮਿਲਣਗੇ। ਆਮਦਨ ਦੇ ਵਾਧੂ ਸਰੋਤ ਪੈਦਾ ਹੋ ਸਕਦੇ ਹਨ ਅਤੇ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਨੂੰ ਸਫਲਤਾ ਮਿਲੇਗੀ। ਦਫਤਰ 'ਚ ਤੁਹਾਡੀ ਸਾਖ ਵਧੇਗੀ ਅਤੇ ਪਰਿਵਾਰਕ ਜੀਵਨ ਵਿੱਚ ਸੁਖਦ ਬਦਲਾਅ ਆਉਣਗੇ।
ਕੁੰਭ ਰਾਸ਼ੀ
- ਤੁਹਾਡਾ ਆਰਥਿਕ ਪੱਖ ਬਹੁਤ ਮਜ਼ਬੂਤ ਹੋਵੇਗਾ ਅਤੇ ਕਿਤੇ ਫਸਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ। ਜੇਕਰ ਤੁਸੀਂ ਕਰੀਅਰ 'ਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸੀ, ਤਾਂ ਹੁਣ ਸਕਾਰਾਤਮਕ ਬਦਲਾਅ ਆਉਣਗੇ। ਸਿਹਤ 'ਚ ਸੁਧਾਰ ਹੋਵੇਗਾ ਅਤੇ ਸਮਾਜਿਕ ਪੱਧਰ 'ਤੇ ਤੁਹਾਡਾ ਮਾਣ-ਸਤਿਕਾਰ ਵਧੇਗਾ।
ਨੋੇਟ :- ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਕਰਦਾ।
