ਮੁੰਬਈ ਕੋਲ ਬੰਦਰਗਾਹ ''ਤੇ ਫ਼ਲ ਲਿਜਾ ਰਹੇ ਕੰਟੇਨਰ ''ਚੋਂ 502 ਕਰੋੜ ਦੀ ਕੋਕੀਨ ਜ਼ਬਤ

Saturday, Oct 08, 2022 - 01:42 PM (IST)

ਮੁੰਬਈ ਕੋਲ ਬੰਦਰਗਾਹ ''ਤੇ ਫ਼ਲ ਲਿਜਾ ਰਹੇ ਕੰਟੇਨਰ ''ਚੋਂ 502 ਕਰੋੜ ਦੀ ਕੋਕੀਨ ਜ਼ਬਤ

ਮੁੰਬਈ (ਭਾਸ਼ਾ)- ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਨਵੀਂ ਮੁੰਬਈ ਦੇ ਨਾਹਵਾ ਸ਼ੇਵਾ ਬੰਦਰਗਾਹ 'ਤੇ ਫਲ ਲਿਜਾ ਰਹੇ ਇਕ ਕੰਟੇਨਰ ਤੋਂ 502 ਕਰੋੜ ਰੁਪਏ ਦੀ ਕੀਮਤ ਦੀ 50 ਕਿਲੋਗ੍ਰਾਮ ਤੋਂ ਕੋਕੀਨ ਜ਼ਬਤ ਕੀਤੀ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਾਲ ਦੇ ਦਿਨਾਂ 'ਚ ਸਮੁੰਦਰੀ ਕੰਟੇਨਰਾਂ ਦੇ ਮਾਧਿਅਮ ਨਾਲ ਤਸਕਰੀ ਦੀ ਕੋਸ਼ਿਸ਼ ਕੀਤੀ ਗਈ ਕੋਕੀਨ ਦੀ ਇਹ ਸਭ ਤੋਂ ਵੱਡੀ ਬਰਾਮਦਗੀ 'ਚੋਂ ਇਕ ਹੈ। ਉਨ੍ਹਾਂ ਕਿਹਾ,''ਡੀ.ਆਰ.ਆੀ. ਦੀ ਮੁੰਬਈ ਖੇਤਰੀ ਇਕਾਈ ਨੂੰ ਮਾਲ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ, ਜਿਸ ਨੂੰ ਦੱਖਣੀ ਅਫ਼ਰੀਕਾ ਤੋਂ ਨਹਾਵਾ ਸ਼ੇਵਾ ਪੋਰਟ ਲਿਆਂਦਾ ਗਿਆ ਸੀ। ਅਧਿਕਾਰੀਆਂ ਨੇ ਜਦੋਂ ਕੰਟੇਨਰ ਖੋਲ੍ਹਿਆ ਤਾਂ ਉਸ 'ਚੋਂ ਕੋਕੀਨ ਨਾਲ ਬਣੀਆਂ ਇੱਟਾਂ ਬਰਾਮਦ ਹੋਈਆਂ। ਜਿਨ੍ਹਾਂ ਦਾ ਭਾਰ ਲਗਭਗ 1 ਕਿਲੋ ਸੀ। ਇਨ੍ਹਾਂ ਕੋਕੀਨ ਦੀਆਂ ਇੱਟਾਂ ਨੂੰ ਹਰੇ ਸੇਬ ਦੇ ਬਕਸਿਆਂ ਅੰਦਰ ਲੁਕਾਇਆ ਗਿਆ ਸੀ। 

ਇਹ ਵੀ ਪੜ੍ਹੋ : ਗੁਜਰਾਤ ਤੋਂ ਵੱਡੀ ਖ਼ਬਰ : ਪਾਕਿਸਤਾਨੀ ਕਿਸ਼ਤੀ 'ਚੋਂ ਜ਼ਬਤ ਹੋਈ 360 ਕਰੋੜ ਰੁਪਏ ਦੀ ਹੈਰੋਇਨ

ਜਾਂਚ ਦੌਰਾਨ ਪਤਾ ਲੱਗਾ ਕਿ ਕੋਕੀਨ ਨਾਲ ਬਣੀਆਂ 50.23 ਕਿਲੋਗ੍ਰਾਮ ਭਾਰ ਵਾਲੀਆਂ 50 ਇੱਟਾਂ ਦੀ ਕੀਮਤ 502 ਕਰੋੜ ਰੁਪਏ ਹੈ। ਅਧਿਕਾਰੀ ਨੇ ਕਿਹਾ ਕਿ ਇਹ ਕੰਟੇਨਰ ਉਸੇ ਆਯਾਤਕ ਵਲੋਂਭਾਰਤ ਲਿਆਂਦਾ ਗਿਆ ਸੀ, ਜਿਸ ਨੂੰ ਡੀ.ਆਰ.ਆਈ. ਨੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਵਾਸ਼ੀ 'ਚ ਦੱਖਣੀ ਅਫਰੀਕਾ ਤੋਂ ਆਉਣ ਵਾਲੀ ਸੰਤਰੇ ਦੀ ਇਕ ਖੇਪ ਤੋਂ 198 ਕਿਲੋਗ੍ਰਾਮ ਮੇਥ 9 ਕਿਲੋਗ੍ਰਾਮ ਕੋਕੀਨ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਆਯਾਤਕ ਨੂੰ ਡੀ.ਆਰ.ਆਈ. ਅਧਿਕਾਰੀਆਂ ਨੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨ.ਡੀ.ਪੀ.ਸੀ.) ਐਕਟ ਦੇ ਅਧੀਨ ਗ੍ਰਿਫ਼ਤਾਰ ਕੀਤਾ ਸੀ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਹ ਡੀ.ਆਰ.ਆਈ., ਮੁੰਬਈ ਖੇਤਰੀ ਇਕਾਈ ਵਲੋਂ ਪਿਛਲੇ 10 ਦਿਨਾਂ 'ਚ 198 ਕਿਲੋਗ੍ਰਾਮ ਮੇਥਾਮਫੇਟਾਮਾਈਨ, 9 ਕਿਲੋਗ੍ਰਾਮ ਕੋਕੀਨ ਤੋਂ ਲੈ ਕੇ 16 ਕਿਲੋਗ੍ਰਾਮ ਹੈਰੋਇਨ ਤੱਕ ਦੀਆਂ ਵੱਡੀਆਂ ਨਸ਼ੀਲੀਆਂ ਦਵਾਈਆਂ ਦੀ ਬਰਾਮਦਗੀ ਦੀ ਇਕ ਲੜੀ ਦਾ ਹਿੱਸਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News