ਓਡੀਸ਼ਾ : ਮਹਾਨਦੀ ''ਚ ਡੁੱਬਿਆ 500 ਸਾਲ ਪੁਰਾਣਾ ਮੰਦਰ ਮਿਲਿਆ (ਤਸਵੀਰਾਂ)

06/14/2020 6:53:02 PM

ਭੁਵਨੇਸ਼ਵਰ (ਭਾਸ਼ਾ)— ਓਡੀਸ਼ਾ ਸਥਿਤ ਮਹਾਨਦੀ ਵਿਚ ਡੁੱਬਿਆ ਇਕ 500 ਸਾਲ ਪੁਰਾਣਾ ਮੰਦਰ ਮਿਲਿਆ ਹੈ। ਨਦੀ ਘਾਟੀ ਵਿਚ ਮੌਜੂਦ ਇਤਿਹਾਸਕ ਵਿਰਾਸਤ ਦਾ ਦਸਤਾਵੇਜ਼ੀਕਰਨ ਕਰ ਰਹੇ ਮਾਹਰਾਂ ਨੇ ਇਹ ਜਾਣਕਾਰੀ ਦਿੱਤੀ। ਓਡੀਸ਼ਾ ਵਿਚ ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰ ਹੈਰੀਟੇਜ਼ ਦੇ ਪ੍ਰਾਜੈਕਟ ਕੋਆਰਡੀਨੇਟਰ ਅਨਿਲ ਧੀਰ ਨੇ ਦੱਸਿਆ ਕਿ 60 ਫੁੱਟ ਉੱਚਾ ਮੰਦਰ ਮੰਨਿਆ ਜਾ ਰਿਹਾ ਹੈ, ਜੋ ਕਿ ਕਰੀਬ 500 ਸਾਲ ਪੁਰਾਣਾ ਹੈ। ਹਾਲ ਹੀ 'ਚ ਪ੍ਰਾਜੈਕਟ ਤਹਿਤ ਇਸ ਦਾ ਪਤਾ ਲਾਇਆ ਗਿਆ। ਉਨ੍ਹਾਂ ਨੇ ਐਤਵਾਰ ਨੂੰ ਦੱਸਿਆ ਕਿ ਮੰਦਰ ਕਟਕ ਦੇ ਪਦਮਾਵਤੀ ਇਲਾਕੇ ਦੇ ਬੈਦੇਸ਼ਵਰ ਦੇ ਨੇੜੇ ਨਦੀ ਵਿਚਕਾਰ ਮਿਲਿਆ ਹੈ। ਧੀਰ ਨੇ ਦੱਸਿਆ ਕਿ ਮਸਤਕ ਦੀ ਨਿਰਮਾਣ ਸ਼ੈਲੀ ਅਤੇ ਮੰਦਰ ਨੂੰ ਬਣਾਉਣ 'ਚ ਇਸਤੇਮਾਲ ਸਮੱਗਰੀ ਤੋਂ ਪ੍ਰਤੀਤ ਹੁੰਦਾ ਹੈ ਕਿ 15ਵੀਂ ਜਾਂ 16ਵੀਂ ਸਦੀ ਦੇ ਸ਼ੁਰੂਆਤ ਵਿਚ ਇਸ ਦਾ ਮੰਦਰ ਦਾ ਨਿਰਮਾਣ ਕੀਤਾ ਗਿਆ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੰਦਰ ਵਿਚ ਦੂਜੀ ਥਾਂ 'ਤੇ ਟਰਾਂਸਫਰ ਕਰਨ ਲਈ ਭਾਰਤੀ ਪੁਰਾਤਤੱਵ ਸਰਵੇਖਣ (ਏ. ਐੱਸ. ਆਈ.) ਨਾਲ ਸੰਪਰਕ ਕੀਤਾ ਜਾਵੇਗਾ। ਸੂਬਾ ਸਰਕਾਰ ਨੂੰ ਵੀ ਇਸ ਮਾਮਲੇ ਨੂੰ ਏ. ਐੱਸ. ਆਈ. ਦੇ ਸਾਹਮਣੇ ਚੁੱਕਣਾ ਚਾਹੀਦਾ ਹੈ।

PunjabKesari

ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰ ਹੈਰੀਟੇਜ਼ ਪ੍ਰਾਜੈਕਟ ਸਹਾਇਕ ਦੀਪਕ ਕੁਮਾਰ ਨਾਇਕ ਨੇ ਸਥਾਨਕ ਵਿਰਾਸਤ ਜਾਣ ਕੇ ਰਵਿੰਦਰ ਰਾਣਾ ਦੀ ਮਦਦ ਨਾਲ ਮੰਦਰ ਦਾ ਪਤਾ ਲਾਇਆ ਗਿਆ। ਇਹ ਮੰਦਰ ਗੋਪੀਨਾਥ ਦੇਵ ਨੂੰ ਸਮਰਪਿਤ ਹੈ। ਨਾਇਕ ਨੇ ਕਿਹਾ ਕਿ ਪ੍ਰਾਚੀਨ ਕਾਲ ਵਿਚ ਇਸ ਇਲਾਕੇ ਨੂੰ 'ਸਪਤਪਾਟਨ' ਦੇ ਨਾਮ ਤੋਂ ਜਾਣਿਆ ਜਾਂਦਾ ਸੀ। ਵਿਨਾਸ਼ਕਾਰੀ ਹੜ੍ਹ ਕਾਰਨ ਨਦੀ ਦਾ ਰਸਤਾ ਬਦਲਣ ਨਾਲ ਪੂਰਾ ਪਿੰਡ ਹੀ ਡੁੱਬ ਗਿਆ। ਉਨ੍ਹਾਂ ਨੇ ਦੱਸਿਆ ਕਿ 19ਵੀਂ ਸਦੀ ਵਿਚ ਮੰਦਰ ਵਿਚ ਸਥਾਪਤ ਦੇਵਤਾ ਦੀ ਮੂਰਤੀ ਨੂੰ ਟਰਾਂਸਫਰ ਕਰ ਕੇ ਉੱਚੀ ਥਾਂ 'ਤੇ ਸਥਾਪਤ ਕੀਤਾ ਗਿਆ ਅਤੇ ਮੌਜੂਦਾ ਸਮੇਂ ਵਿਚ ਉਹ ਮੂਰਤੀ ਪਦਮਾਵਤੀ ਪਿੰਡ ਵਿਚ ਗੋਪੀਨਾਥ ਦੇਵ ਮੰਦਰ ਵਿਚ ਸਥਾਪਤ ਹੈ। 

PunjabKesari

ਮਹਾਨਦੀ ਦੇ ਮੁੱਖ ਬਿੰਦੂ ਤੋਂ ਲੈ ਕੇ ਸਮੁੰਦਰ ਵਿਚ ਮਿਲਣ ਤੱਕ ਦੇ 1700 ਕਿਲੋਮੀਟਰ ਦੇ ਰਸਤੇ ਵਿਚ ਮੌਜੂਦ ਸਾਰੇ ਸਪੱਸ਼ਟ ਅਤੇ ਗੈਰ-ਸਪੱਸ਼ਟ ਵਿਰਾਸਤ ਦਾ ਸਰਵੇਖਣ ਕੀਤਾ ਜਾ ਰਿਹਾ ਹੈ ਅਤੇ ਇਹ ਆਖਰੀ ਪੜਾਅ ਵਿਚ ਹੈ। ਧੀਰ ਨੇ ਦੱਸਿਆ ਕਿ ਅਗਲੇ ਸਾਲ ਕਈ ਹਿੱਸਿਆਂ ਵਿਚ ਕਰੀਬ 800 ਸਮਾਰਕਾਂ 'ਤੇ ਰਿਪੋਰਟ ਜਾਰੀ ਕੀਤੀ ਜਾਵੇਗੀ। ਭਾਰਤ ਵਿਚ ਕਿਸੇ ਨਦੀ ਦਾ ਇਸ ਤਰ੍ਹਾਂ ਦਾ ਇਹ ਪਹਿਲਾ ਅਧਿਐਨ ਹੈ ਅਤੇ ਟਰੱਸਟ ਨੇ ਪਾਇਲਟ ਪ੍ਰਾਜੈਕਟ ਤਹਿਤ ਇਹ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਈ ਪ੍ਰਾਚੀਨ ਸਮਾਰਕ ਜਾਂ ਤਾਂ ਨਸ਼ਟ ਹੋ ਗਏ ਹਨ ਜਾਂ ਖਰਾਬ ਹਾਲਤ ਵਿਚ ਹਨ। ਧੀਰ ਨੇ ਕਿਹਾ ਕਿ ਹੀਰਾਕੁੰਡ ਬੰਨ੍ਹ ਦੀ ਵਜ੍ਹਾ ਤੋਂ ਕਰੀਬ 50 ਪ੍ਰਾਚੀਨ ਮੰਦਰ ਨਸ਼ਟ ਹੋ ਗਏ ਹਨ।


Tanu

Content Editor

Related News