ਦੁਰਗਿਆਣਾ ਮੰਦਰ ‘ਚ ਚੇਤ ਨਰਾਤਰਿਆਂ ਦੀ ਸ਼ੁਰੂਆਤ, ਭਗਤੀਮਈ ਮਾਹੌਲ ‘ਚ ਸ਼ਰਧਾਲੂਆਂ ਦੀ ਭਾਰੀ ਭੀੜ
Thursday, Mar 19, 2026 - 10:48 AM (IST)
ਅੰਮ੍ਰਿਤਸਰ(ਰਮਨ)- ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਰ 'ਚ ਅੱਜ ਚੇਤ ਨਰਾਤਰੇ ਦੀ ਸ਼ੁਰੂਆਤ ਮੌਕੇ ਰੌਣਕਾਂ ਲੱਗੀਆਂ ਹਨ। ਸਵੇਰੇ ਤੋਂ ਹੀ ਮੰਦਰ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ, ਜਿੱਥੇ ਸ਼ਰਧਾਲੂ ਪਹਿਲੇ ਨਰਾਤੇ ‘ਤੇ ਮਾਤਾ ਸ਼ੈਲਪੁਤਰੀ ਦੇ ਦਰਸ਼ਨ ਕਰਕੇ ਆਪਣੀਆਂ ਮਨੋਕਾਮਨਾਵਾਂ ਮੰਗਦੇ ਨਜ਼ਰ ਆਏ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੰਦਰ ਦੇ ਪੰਡਿਤ ਜੀ ਨੇ ਦੱਸਿਆ ਕਿ ਚੇਤ ਨਰਾਤੇ ਸਿਰਫ ਮਾਤਾ ਦੀ ਭਗਤੀ ਦਾ ਹੀ ਨਹੀਂ, ਸਗੋਂ ਹਿੰਦੂ ਸੰਸਕ੍ਰਿਤੀ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਦਾ ਵੀ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਪੁਰਾਣਾਂ ਅਨੁਸਾਰ ਅੱਜ ਦੇ ਦਿਨ ਹੀ ਬ੍ਰਹਮਾ ਜੀ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਸੀ, ਇਸ ਲਈ ਇਸ ਦਿਨ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਆਵੇਗਾ ਤੇਜ਼ ਤੁਫ਼ਾਨ, 3 ਦਿਨਾਂ ਲਈ ਵੱਡਾ ਅਲਰਟ, ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ

ਪੰਡਿਤ ਜੀ ਨੇ ਜਾਣਕਾਰੀ ਦਿੱਤੀ ਕਿ ਨਰਾਤਰਿਆਂ ਦੇ ਨੌ ਦਿਨਾਂ ਦੌਰਾਨ ਮਾਤਾ ਰਾਣੀ ਦੀ ਅਖੰਡ ਪੂਜਾ ਕੀਤੀ ਜਾਂਦੀ ਹੈ ਅਤੇ ਘਰਾਂ ਵਿੱਚ ਕਲਸ਼ ਸਥਾਪਨਾ ਨਾਲ ਖੇਤਰੀ ਵੀ ਬੀਜੇ ਜਾਂਦੇ ਹਨ। ਸ਼ਾਮ 7 ਵਜੇ ਤੋਂ ਬਾਅਦ ਭਗਤ ਕਲਸ਼ ਸਥਾਪਿਤ ਕਰਕੇ ਮਾਤਾ ਦੀ ਜੋਤ ਜਲਾਉਂਦੇ ਹਨ ਅਤੇ ਨੌ ਦਿਨ ਤੱਕ ਸ਼ਰਧਾ ਨਾਲ ਪੂਜਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਵਰਤਾਂ ਦੇ ਵੀ ਵੱਖ-ਵੱਖ ਪ੍ਰਕਾਰ ਹੁੰਦੇ ਹਨ, ਜਿਵੇਂ ਕਿ ਨਿਰਾਹਾਰ ਵਰਤ, ਫਲਾਹਾਰ ਵਰਤ ਅਤੇ ਅਲਪਾਹਾਰ ਵਰਤ। ਕੁਝ ਭਗਤ ਪੂਰੇ ਦਿਨ ਬਿਨਾਂ ਖਾਣ-ਪੀਣ ਦੇ ਰਹਿੰਦੇ ਹਨ, ਜਦਕਿ ਕਈ ਲੋਕ ਫਲਾਂ ਜਾਂ ਇੱਕ ਸਮੇਂ ਦੇ ਭੋਜਨ ਨਾਲ ਵਰਤ ਰੱਖਦੇ ਹਨ। ਇਹ ਵਰਤ ਜ਼ਿਆਦਾਤਰ ਭਗਤ ਖੁਸ਼ੀ ਅਤੇ ਸ਼ਰਧਾ ਨਾਲ ਰੱਖਦੇ ਹਨ, ਹਾਲਾਂਕਿ ਕੁਝ ਲੋਕ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਦੀ ਅਰਦਾਸ ਨਾਲ ਵੀ ਵਰਤ ਕਰਦੇ ਹਨ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਵਿਖੇ AI ਵੀਡੀਓ ਰਾਹੀਂ ਬੇਅਦਬੀ: ਕੰਕਾਲ ਨੂੰ ਪੱਗ ਬੰਨ੍ਹ ਤੇ ਜੁੱਤੀਆਂ ਸਮੇਤ ਪਰਿਕਰਮਾ 'ਚ ਦਿਖਾਇਆ

ਨਰਾਤਰਿਆਂ ਦੌਰਾਨ ਮੰਦਰ ਵਿੱਚ ਹਰ ਰੋਜ਼ ਵਿਸ਼ੇਸ਼ ਪੂਜਾ, ਭਜਨ-ਕੀਰਤਨ ਅਤੇ ਆਰਤੀ ਦਾ ਆਯੋਜਨ ਕੀਤਾ ਜਾਵੇਗਾ। 26 ਤਾਰੀਖ ਨੂੰ ਦੁਰਗਾ ਅਸ਼ਟਮੀ ਮੌਕੇ ਵਿਸ਼ੇਸ਼ ਸਮਾਗਮ ਹੋਣਗੇ, ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਾਤਾ ਰਾਨੀ ਦਾ ਆਸ਼ੀਰਵਾਦ ਲੈਣ ਪਹੁੰਚਣਗੇ। ਇਸ ਤਰ੍ਹਾਂ ਦੁਰਗਿਆਣਾ ਮੰਦਰ ‘ਚ ਨਰਾਤਰਿਆਂ ਦੀ ਸ਼ੁਰੂਆਤ ਨਾਲ ਹੀ ਪੂਰਾ ਮਾਹੌਲ ਧਾਰਮਿਕ ਰੰਗ ‘ਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ-ਆਮ ਆਦਮੀ ਪਾਰਟੀ ਨੂੰ ਵੱਡਾ ਝੱਟਕਾ, ਮੌਜੂਦਾ ਬਲਾਕ ਪ੍ਰਧਾਨ ਨੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦਾ ਫੜਿਆ ਪੱਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
