ਪ੍ਰਾਚੀਨ ਸ਼ਿਵ ਮੰਦਰ ''ਚ ਚੋਰਾ ਨੇ ਕੀਤੀ ਚੋਰੀ

Tuesday, Mar 24, 2026 - 04:55 PM (IST)

ਪ੍ਰਾਚੀਨ ਸ਼ਿਵ ਮੰਦਰ ''ਚ ਚੋਰਾ ਨੇ ਕੀਤੀ ਚੋਰੀ

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਅੰਦਰ ਚੋਰੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ ਅਤੇ ਰੋਜ਼ਾਨਾ ਚੋਰ ਚੋਰੀਆਂ ਨੂੰ ਅੰਜਾਮ ਦਿੰਦੇ ਹੀ ਰਹਿੰਦੇ ਹਨ। ਪੁਲਸ ਪ੍ਰਸ਼ਾਸਨ ਇਨ੍ਹਾਂ ਚੋਰਾਂ ਨੂੰ ਫੜ੍ਹਨ 'ਚ ਕਾਫੀ ਲੰਬੇ ਸਮੇਂ ਤੋਂ ਨਾ ਕਾਮਯਾਬ ਸਾਬਤ ਹੋ ਰਹੀ ਹੈ ਚੋਰਾਂ ਨੂੰ ਪੁਲਸ ਪ੍ਰਸ਼ਾਸਨ ਦਾ ਕੋਈ ਡਰ-ਖ਼ੌਫ਼ ਨਹੀਂ ਹੈ ਅਤੇ ਇਹ ਨਿਡਰ ਹੋ ਕੇ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ। ਅੱਜ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਸਥਿਤ ਪ੍ਰਾਚੀਨ ਸ਼ਿਵ ਮੰਦਰ 'ਚੋਂ ਚੋਰ ਦਾਨ ਪੱਤਰ ਤੋੜ ਕੇ ਨਕਦੀ, ਚਾਂਦੀ ਦਾ ਸਮਾਨ, ਟੱਲ ਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਸੇਵਾਦਾਰ ਵਰਿੰਦਰ ਵਿੰਦੂ ਸਚਦੇਵਾ, ਰਜਿੰਦਰ ਚੌਧਰੀ, ਸ਼ਤੀਸ਼ ਕਾਂਸ਼ਲ, ਸੰਜੀਵ ਕਪੂਰ, ਰਾਮ ਨਰੂਲਾ, ਬੂੜ ਚੰਦ ਬਿੰਦਰਾ, ਅਦਰਸ਼ ਪਾਲ ਧਵਨ, ਕਾਲਾ ਕੰਧਾਰੀ, ਮਨੋਜ ਮੋਂਗਾ ਤੇ ਹੋਰ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਦੱਸਿਆ ਕਿ ਅੱਜ ਸਵੇਰੇ ਜਦ ਸੇਵਾਦਾਰ ਵੱਲੋਂ ਮੰਦਰ ਦਾ ਮੇਨ ਗੇਟ ਖੋਲ੍ਹਿਆ ਗਿਆ ਤਾਂ ਉਸ ਨੇ ਦੇਖਿਆ ਕਿ ਮੰਦਰ ਦਾ ਅੰਦਰ ਵਾਲਾ ਗੇਟ ਟੁੱਟਿਆ ਹੋਇਆ ਸੀ ਅਤੇ ਦਾਨ ਪੇਟੀ ਦਾ ਤਾਲਾ ਟੁੱਟਿਆ ਹੋਇਆ ਸੀ।

ਇਸ ਵਿੱਚੋਂ ਚੋਰ ਨਕਦੀ ਪੈਸੇ ਚੋਰੀ ਕਰਕੇ ਲੈ ਗਏ। ਇਸ ਦੇ ਨਾਲ ਹੀ ਮੰਦਰ 'ਚ ਪਿਆ ਚਾਂਦੀ ਦਾ ਸਮਾਨ, ਟੱਲ ਤੇ ਹੋਰ ਸਮਾਨ ਚੋਰ ਚੋਰੀ ਕਰਕੇ ਲੈ ਗਏ। ਮੰਦਰ ਦੇ ਸੇਵਾਦਾਰਾਂ ਨੇ ਕਿਹਾ ਕਿ ਚੋਰ ਮੰਦਰ ਅੰਦਰ ਕੰਧ ਟੱਪ ਕੇ ਵੜੇ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਮੰਦਰ 'ਚ ਚੋਰੀਆਂ ਹੋ ਚੁੱਕੀਆਂ ਹਨ ਪਰ ਪੁਲਸ ਪ੍ਰਸ਼ਾਸਨ ਕਿਸੇ ਵੀ ਚੋਰੀ ਦਾ ਪਤਾ ਨਹੀਂ ਲਗਾ ਸਕੀ ਹੈ। ਮੰਦਰ ਤੋਂ ਥਾਣਾ ਮਹਿਜ ਕੁੱਝ ਹੀ ਦੂਰੀ ਤੇ ਹੈ। ਮੰਦਰ ਦੇ ਪ੍ਰਬੰਧਕ ਤੇ ਸ਼ਹਿਰ ਵਾਸੀ ਥਾਣਾ ਮੁਖੀ ਜਗਦੀਪ ਸਿੰਘ ਨੂੰ ਮਿਲੇ ਅਤੇ ਮੰਦਰ 'ਚ ਹੋਈ ਚੋਰੀ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਅਤੇ ਕਿਹਾ ਕਿ ਚੋਰਾ ਨੂੰ ਜਲਦ ਹੀ ਫੜ੍ਹ ਲਿਆ ਜਾਵੇਗਾ।
 


author

Babita

Content Editor

Related News