ਪੰਜਾਬ ਕਬੱਡੀ ਚੈਪੀਅਨਸ਼ਿਪ 1979 ਦੀ ਜੇਤੂ ਫਰੀਦਕੋਟ ਟੀਮ ਦਾ 47 ਸਾਲ ਬਾਅਦ ਟਾਂਡਾ ਪਹੁੰਚਣ ’ਤੇ ਸਨਮਾਨ
Friday, Mar 20, 2026 - 04:02 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਉਤਸ਼ਾਹਤ ਕਰਨ ਲਈ ਬਾਬਾ ਰੂੜ ਸਿੰਘ ਕਲੱਬ ਬੁੱਢੀ ਪਿੰਡ ਤੇ ਕੌਮਾਂਤਰੀ ਪੱਧਰ ਦੇ ਕਬੱਡੀ ਵਕਤਾ ਸੁਖਬੀਰ ਸਿੰਘ ਚੌਹਾਨ ਵੱਲੋਂ ਵਿਸ਼ੇਸ਼ ਉਪਰਾਲਾ ਕਰਦੇ ਪੰਜਾਬ ਕਬੱਡੀ ਚੈਪੀਅਨਸ਼ਿਪ 1979 ਦੀ ਜੇਤੂ ਫਰੀਦਕੋਟ ਟੀਮ ਦਾ 47 ਸਾਲ ਬਾਅਦ ਟਾਂਡਾ ਪਹੁੰਚਣ 'ਤੇ ਜਿੱਥੇ ਸਨਮਾਨ ਕੀਤਾ ਉੱਥੇ ਹੀ ਕਬੱਡੀ ਦੀ ਬੇਹਤਰੀ ਲਈ ਸੈਮੀਨਾਰ ਕਰਵਾਇਆ ਗਿਆ। ਫਤਿਹ ਅਕੈਡਮੀ ਟਾਂਡਾ ਵਿਖੇ ਇਲਾਕੇ ਦੇ ਕਬੱਡੀ ਪ੍ਰੇਮੀਆਂ ਦੇ ਭਰਵੇਂ ਇਕੱਠ ਵਿਚ ਕਲੱਬ ਪ੍ਰਧਾਨ ਸੁਖਦੇਵ ਸਿੰਘ ਚੌਹਾਨ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਉਸ ਜੇਤੂ ਟੀਮ ਦੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੁਖਬੀਰ ਸਿੰਘ ਚੌਹਾਨ ਨੇ ਕਬੱਡੀ ਦੇ ਮਹਾਨ ਖਿਡਾਰੀਆਂ ਦਾ ਸਵਾਗਤ ਕਰਦੇ ਹੋਏ ਆਖਿਆ ਕਿ ਇਹ ਚੈਪੀਅਨਸ਼ਿਪ ਪਿੰਡ ਬੁੱਢੀਪਿੰਡ ਵਿਖੇ ਹੋਈ ਸੀ।
ਇਹ ਵੀ ਪੜ੍ਹੋ: ਸ਼ੀਤਲ ਅੰਗੂਰਾਲ ਨੇ 'ਆਪ' ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਕਿਹਾ-ਸਰਕਾਰ ਦੀ ਕਠਪੁਤਲੀ ਬਣੀ ਪੰਜਾਬ ਪੁਲਸ
ਸਮਾਗਮ ਵਿਚ ਪਹੁੰਚੇ ਉਸ ਜੇਤੂ ਫ਼ਰੀਦਕੋਟ ਦੀ ਟੀਮ ਦੇ ਮੈਂਬਰਾਂ ’ਚ ਸ਼ਾਮਲ ਵੀਰ ਸਿੰਘ ਸਿੱਧੂ, ਮੱਖਣ ਸਿੰਘ ਚੜਿੱਕ, ਜਾਲੌਰ ਸਿੰਘ ਹਰੀਕੇ, ਹਰਬੰਸ ਸਿੰਘ ਖਾਰਾ, ਸੁਖਮੰਦਿਰ ਸਿੰਘ ਬਰਾੜ, ਗੁਰਸੇਵਕ ਸਿੰਘ ਨਾਥੇਵਾਲ, ਅੰਤਰਰਾਸ਼ਟਰੀ ਕੋਮੈਂਟੇਟਰ ਮੱਖਣ ਅਲੀ ਨੇ ਕਈ ਦਹਾਕੇ ਪਹਿਲਾਂ ਹੋਏ ਇਸ ਟੂਰਨਾਮੈਂਟ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕੀਤਾ।
ਇਹ ਵੀ ਪੜ੍ਹੋ: CM ਨੂੰ ਸਿਰਫ਼ ਅੰਗੂਠਾ ਲਗਾਉਣ ਲਈ ਰੱਖਿਆ, ਸਰਕਾਰ ਤਾਂ ਚਲਾ ਰਹੇ ਦਿੱਲੀ ਵਾਲੇ: ਸੁਖਬੀਰ ਬਾਦਲ
ਇਸ ਮੌਕੇ ਸੈਮੀਨਾਰ ਦੌਰਾਨ ਉਕਤ ਜੇਤੂ ਮਹਾਨ ਖਿਡਾਰੀਆਂ ਅਤੇ ਇਲਾਕੇ ਦੇ ਕਬੱਡੀ ਪ੍ਰੇਮੀਆਂ ਨੇ ਉਸ ਪੁਰਾਣੇ ਵਕਤ ਦੀ ਕਬੱਡੀ ਅਤੇ ਹੁਣ ਦੀ ਕਬੱਡੀ ਬਾਰੇ ਵਿਚਾਰ ਪੇਸ਼ ਕਰਨ ਦੇ ਨਾਲ ਨਾਲ ਕਬੱਡੀ ਨੂੰ ਮੁਸ਼ਕਿਲਾਂ ਅਤੇ ਇਸ ਨਾਲ ਜੁੜੀਆਂ ਅਲਾਮਤਾਂ ਨੂੰ ਖਤਮ ਕਰਨ ਲਈ ਆਪੋ ਆਪਣੇ ਵਿਚਾਰ ਪੇਸ਼ ਕੀਤੇ | ਉਨ੍ਹਾਂ ਕਬੱਡੀ ਦੀ ਬੇਹਤਰੀ ਅਤੇ ਇਸ ਨੂੰ ਉਤਸ਼ਾਹਤ ਕਰਨ ਲਈ ਸਾਰਿਆਂ ਨੂੰ ਮਿਲਕੇ ਉੱਦਮ ਕਰਨ ਦੀ ਪ੍ਰੇਰਣਾ ਦਿੰਦੇ ਸੁਝਾਅ ਦਿੱਤੇ | ਬੁਲਾਰਿਆਂ ਨੇ ਕਈ ਪਿੰਡਾਂ 'ਚ ਅਲੋਪ ਹੁੰਦੀ ਜਾ ਰਹੀ ਕਬੱਡੀ ਨੂੰ ਮੁੜ ਸੁਰਜੀਤ ਕਰਨ ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਇੰਟਰਨੈਸ਼ਨਲ ਕੋਚ ਪਾਲ਼ ਸਿੰਘ ਚੌਹਾਨ, ਕਹਾਣੀਕਾਰ ਪਰਮਾ ਨੰਦ ਦਿਵੇਦੀ, ਪਵਨ ਕੁਮਾਰ, ਜਸਵੀਰ ਸਿੰਘ ਚੌਹਾਨ,ਅਮਰਜੀਤ ਸਿੰਘ ਰੜਾ, ਸੰਦੀਪ ਕੁਮਾਰ, ਚੌਧਰੀ ਹਰਵੀਰ ਸਿੰਘ, ਤਜਿੰਦਰ ਸਿੰਘ ਢਿੱਲੋਂ, ਸੁਖਨਿੰਦਰ ਸਿੰਘ ਕਲੋਟੀ, ਅਵਤਾਰ ਸਿੰਘ ਪੱਪੀ, ਗੁਰਮੇਲ ਸਿੰਘ, ਸੁਖਵਿੰਦਰ ਸਿੰਘ ਚੌਹਾਨ, ਦਿਲਬਾਗ ਸਿੰਘ ਸਾਹਿਬਾਜਪੁਰ, ਸੁਖਵੀਰ ਸਿੰਘ ਜੌੜਾ, ਅਮਨ ਘੁੰਮਣ, ਸੁਖਵਿੰਦਰ ਸਿੰਘ ਖਹਿਰਾ, ਸੁਖਵਿੰਦਰ ਸਿੰਘ ਝੱਜੀ ਪਿੰਡ, ਹਰਪ੍ਰੀਤ ਮੂਨਕਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਬੰਦੀ ਸਿੰਘਾਂ ਦੀ ਰਿਹਾਈ 'ਤੇ ਜਥੇਦਾਰ ਗੜਗੱਜ ਦਾ ਵੱਡਾ ਬਿਆਨ! ਨਿਆਂ ਪ੍ਰਣਾਲੀ 'ਤੇ ਚੁੱਕੇ ਸਵਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
