ਚੋਣਾਂ ਦਰਮਿਆਨ ਗੁਜਰਾਤ ''ਚ 50 ਕਰੋੜ ਦੇ ਪੁਰਾਣੇ 500-1000 ਦੇ ਨੋਟ ਬਰਾਮਦ, 3 ਫੜੇ ਗਏ

Saturday, Dec 09, 2017 - 05:34 PM (IST)

ਭਰੂਚ— ਗੁਜਰਾਤ 'ਚ ਸ਼ਨੀਵਾਰ ਨੂੰ ਪਹਿਲੇ ਪੜਾਅ ਦੀਆਂ ਚੋਣਾਂ ਦੌਰਾਨ ਭਰੂਚ ਜ਼ਿਲੇ 'ਚ ਕਥਿਤ ਤੌਰ 'ਤੇ ਤਿੰਨ ਲੋਕਾਂ ਨੂੰ ਫੜ ਕੇ ਉਨ੍ਹਾਂ ਕੋਲੋਂ ਕਰੀਬ 50 ਕਰੋੜ ਰੁਪਏ ਦੇ ਪੁਰਾਣੇ ਰੱਦ ਕੀਤੇ ਗਏ 500 ਅਤੇ ਇਕ ਹਜ਼ਾਰ ਦੇ ਨੋਟ ਬਰਾਮਦ ਕੀਤੇ ਗਏ ਹਨ। ਸੂਤਰਾਂ ਅਨੁਸਾਰ ਅਹਿਮਦਾਬਾਦ ਦੀ ਮਾਲੀਆ ਖੁਫੀਆ ਡਾਇਰੈਕਟੋਰੇਟ ਯਾਨੀ ਡੀ.ਆਰ.ਆਈ. ਦੀ ਟੀਮ ਨੇ ਛਾਪੇਮਾਰੀ ਕਰ ਕੇ ਇਹ ਨੋਟ ਬਰਾਮਦ ਕੀਤੇ। ਉਹ ਪਿਛਲੇ ਕੁਝ ਸਮੇਂ ਤੋਂ ਇਸ ਮਾਮਲੇ 'ਤੇ ਨਜ਼ਰ ਰੱਖ ਰਹੀ ਸੀ।
ਕਥਿਤ ਤੌਰ 'ਤੇ ਭਰੂਚ 'ਚ ਪਹਿਲਾਂ ਤੋਂ ਹੀ ਹਵਾਲਾ ਦੇ ਕਾਰੋਬਾਰੀਆਂ ਦਾ ਵੱਡਾ ਨੈੱਟਵਰਕ ਰਿਹਾ ਹੈ। ਇਸ ਮਾਮਲੇ 'ਚ ਪੂਰੀ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਕੁਝ ਹੋਰ ਥਾਂਵਾਂ 'ਤੇ ਛਾਪੇਮਾਰੀ ਕੀਤੀ ਜਾ ਸਕਦੀ ਹੈ। ਪੂਰੇ ਵੇਰਵੇ ਦੀ ਉਡੀਕ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਚੇਅਰਪਰਸਨ ਸੋਨੀਆ ਗਾਂਧੀ ਦੇ ਸਿਆਸੀ ਸਕੱਤਰ ਸਹਿ ਰਾਜ ਸਭਾ ਸੰਸਦ ਮੈਂਬਰ ਅਹਿਮਦ ਪਟੇਲ ਦੇ ਗ੍ਰਹਿ ਜ਼ਿਲੇ ਭਰੂਚ 'ਚ ਹੋਰ 18 ਜ਼ਿਲਿਆਂ ਨਾਲ ਅੱਜ ਹੀ ਪਹਿਲਾਂ ਪੜਾਅ 'ਚ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ।


Related News