ਬਾਈਕ ਨਾਲ ਘਸੀਟਦੀ ਰਹੀ 50 ਸਾਲਾ ਔਰਤ ਪਰ ਨਹੀਂ ਲੁੱਟਣ ਦਿੱਤੇ ਰੁਪਏ (ਤਸਵੀਰਾਂ)

04/22/2016 3:00:17 PM

ਰਾਂਚੀ— ਇੱਥੇ ਵੀਰਵਾਰ ਦੁਪਹਿਰ ਇਕ ਬਾਈਕ ਸਵਾਰ 2 ਲੁਟੇਰਿਆਂ ਨੇ ਇਕ ਔਰਤ ਨੂੰ ਸੜਕ ''ਤੇ ਬੁਰੀ ਤਰ੍ਹਾਂ ਘਸੀਟ ਦਿੱਤਾ। ਲੁਟੇਰੇ 50 ਸਾਲਾ ਇਸ ਔਰਤ ਦਾ ਪਰਸ ਖੋਹ ਰਹੇ ਸਨ ਪਰ ਉਸ ਨੇ ਆਪਣਾ ਪਰਸ ਨਹੀਂ ਛੱਡਿਆ ਅਤੇ ਉਹ ਬਾਈਕ ਨਾਲ ਘਸੀਟਣ ਲੱਗੀ। ਇਸ ਤੋਂ ਬਾਅਦ ਅਪਰਾਧੀ ਪਰਸ ਛੱਡ ਕੇ ਦੌੜ ਗਏ। ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਹੈ ਅਤੇ ਹਸਪਤਾਲ ''ਚ ਭਰਤੀ ਹੈ।
ਜਿਸ ਜਗ੍ਹਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉੱਥੇ ਟਰੈਫਿਕ ਪੁਲਸ ਦੀ ਜੀਪ ਖੜ੍ਹੀ ਸੀ ਅਤੇ ਉਸ ''ਚ ਪੁਲਸ ਕਰਮਚਾਰੀ ਵੀ ਮੌਜੂਦ ਸਨ। ਇਨ੍ਹਾਂ ਸਾਰਿਆਂ ਦਰਮਿਆਨ ਲੁਟੇਰਿਆਂ ਨੇ ਔਰਤ ਤੋਂ ਪਰਸ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਆਪਣੇ ਨਾਲ ਘਸੀਟਦੇ ਹੋਏ ਲੈ ਗਏ। ਪਰਸ ''ਚ ਇਕ ਲੱਖ ਰੁਪਏ ਸਨ, ਜਿਸ ਨੂੰ ਔਰਤ ਨੇ ਇਕ ਕਾਂਟਰੈਕਟਰ ਨੂੰ ਦੇਣਾ ਸੀ। ਔਰਤ ਆਪਣਾ ਪਰਸ ਬਚਾਉਣ ''ਚ ਕਾਮਯਾਬ ਰਹੀ। ਬਾਈਕ ਸਵਾਰ ਲੁਟੇਰਿਆਂ ਨੇ ਔਰਤ ਨੂੰ ਲਗਭਗ 40 ਮੀਟਰ ਤੱਕ ਆਪਣੇ ਨਾਲ ਘਸੀਟਿਆ। ਬਾਈਕ ਸਵਾਰ ਅਪਰਾਧੀਆਂ ਦੀ ਸਪੀਡ ਇੰਨੀ ਤੇਜ਼ ਸੀ ਕਿ ਘਟਨਾ ਨੂੰ ਸਮਝਣ ''ਚ ਲੋਕਾਂ ਨੂੰ ਕੁਝ ਸਮਾਂ ਲੱਗ ਗਿਆ। ਇਸ ਤੋਂ ਬਾਅਦ ਪੁਲਸ ਹਰਕਤ ''ਚ ਆਈ ਅਤੇ ਲੋਕਾਂ ਦੀ ਭੀੜ ਵੀ ਅਪਰਾਧੀਆਂ ਦੇ ਪਿੱਛੇ ਦੌੜੀ। ਦੋਵੇਂ ਲੁਟੇਰੇ ਫਰਾਰ ਹੋ ਗਏ। ਇਕ ਨੇ ਹੈਲਮੇਟ ਪਾਇਆ ਹੋਇਆ ਸੀ। ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ। ਰਾਂਚੀ ਪੁਲਸ ਨੇ ਔਰਤ ਦੀ ਬਹਾਦਰੀ ਦੀ ਤਰੀਫ ਕਰਦੇ ਹੋਏ ਉਸ ਦੇ ਘਰ ਜਾ ਕੇ ਉਸ ਨੂੰ 5 ਹਜ਼ਾਰ ਰੁਪਏ ਦੇ ਕੇ ਸਨਮਾਨਤ ਕੀਤਾ।


Disha

News Editor

Related News