ਮਾਲਦੀਵ ਕੋਲ ਭਾਰਤ ਵਲੋਂ ਦਾਨ ’ਚ ਦਿੱਤੇ ਹੈਲੀਕਾਪਟਰ ਤਾਂ ਨੇ ਪਰ ਚਲਾਉਣ ਲਈ ਕਾਬਲ ਪਾਇਲਟ ਨਹੀਂ

Monday, May 13, 2024 - 04:09 AM (IST)

ਮਾਲੇ (ਭਾਸ਼ਾ)– ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦੇ ਹੁਕਮਾਂ ’ਤੇ 76 ਭਾਰਤੀ ਰੱਖਿਆ ਕਰਮਚਾਰੀਆਂ ਦੇ ਦੇਸ਼ ਛੱਡਣ ਤੋਂ ਕੁਝ ਦਿਨ ਬਾਅਦ ਰੱਖਿਆ ਮੰਤਰੀ ਘਾਸਨ ਮੌਮੂਨ ਨੇ ਮੰਨਿਆ ਕਿ ਉਨ੍ਹਾਂ ਦੀ ਫੌਜ ਕੋਲ ਭਾਰਤ ਵਲੋਂ ਦਾਨ ’ਚ ਦਿੱਤੇ ਗਏ ਤਿੰਨ ਹੈਲੀਕਾਪਟਰਾਂ ਨੂੰ ਉਡਾਉਣ ਲਈ ਸਮਰੱਥ ਪਾਇਲਟ ਨਹੀਂ ਹਨ।

ਘਾਸਨ ਨੇ ਇਹ ਟਿੱਪਣੀ ਇਥੇ ਰਾਸ਼ਟਰਪਤੀ ਦਫ਼ਤਰ ਵਿਖੇ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਕੀਤੀ। ਉਨ੍ਹਾਂ ਨੇ 2 ਹੈਲੀਕਾਪਟਰ ਤੇ 1 ਡੋਰਨੀਅਰ ਜਹਾਜ਼ ਉਡਾਉਣ ਲਈ ਮਾਲਦੀਵ ’ਚ ਤਾਇਨਾਤ ਭਾਰਤੀ ਫੌਜੀਆਂ ਦੀ ਵਾਪਸੀ ਨਾਲ ਜੁੜੇ ਸਵਾਲ ’ਤੇ ਇਹ ਟਿੱਪਣੀ ਕੀਤੀ।

ਇਹ ਖ਼ਬਰ ਵੀ ਪੜ੍ਹੋ : 6.5 ਬੈਂਡ ਵਾਲੀ ਕੁੜੀ ਨਾਲ ਵਿਆਹ ਤੇ ਕੈਨੇਡਾ ਭੇਜਣ ’ਤੇ ਖ਼ਰਚੇ 36 ਲੱਖ, ਹੁਣ ਕਰਨ ਲੱਗੀ 25 ਲੱਖ ਦੀ ਹੋਰ ਡਿਮਾਂਡ

ਇਕ ਪੱਤਰਕਾਰ ਦੇ ਸਵਾਲ ’ਤੇ ਘਾਸਨ ਨੇ ਕਿਹਾ ਕਿ ਮਾਲਦੀਵ ਨੈਸ਼ਨਲ ਡਿਫੈਂਸ ਫੋਰਸ ਕੋਲ ਮਾਲਦੀਵ ਦਾ ਕੋਈ ਵੀ ਫੌਜੀ ਕਰਮਚਾਰੀ ਨਹੀਂ ਹੈ, ਜੋ ਭਾਰਤੀ ਫੌਜ ਵਲੋਂ ਦਾਨ ਕੀਤੇ ਗਏ ਤਿੰਨ ਜਹਾਜ਼ਾਂ ਨੂੰ ਚਲਾ ਸਕੇ।

ਪਿਛਲੀਆਂ ਸਰਕਾਰਾਂ ਨਾਲ ਹੋਏ ਸਮਝੌਤਿਆਂ ਤਹਿਤ ਕੁਝ ਫੌਜੀਆਂ ਲਈ ਉਡਾਣ ਸਿਖਲਾਈ ਸ਼ੁਰੂ ਕੀਤੀ ਗਈ ਸੀ। ਇਸ ਸਿਖਲਾਈ ’ਚ ਕਈ ਪੜਾਵਾਂ ’ਚੋਂ ਲੰਘਣਾ ਜ਼ਰੂਰੀ ਸੀ ਪਰ ਸਾਡੇ ਸਿਪਾਹੀ ਕਈ ਕਾਰਨਾਂ ਕਰਕੇ ਇਸ ਨੂੰ ਪੂਰਾ ਨਹੀਂ ਕਰ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News