ਯੂਕਰੇਨ ’ਚ ਫਸੇ ਤਾਮਿਲਨਾਡੂ ਦੇ 5,000 ਵਿਦਿਆਰਥੀ, ਦੇਸ਼ ਵਾਪਸੀ ਦੀ ਸਰਕਾਰ ਨੂੰ ਲਾਈ ਗੁਹਾਰ

02/26/2022 3:23:21 PM

ਚੇਨਈ (ਭਾਸ਼ਾ)– ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਰੂਸੀ ਫ਼ੌਜੀਆਂ ਨੇ ਸ਼ਨੀਵਾਰ ਤੜਕੇ ਯੂਕ੍ਰੇਨ ਦੀ ਰਾਜਧਾਨੀ ਕੀਵ ਵਿਚ ਧਾਵਾ ਬੋਲ ਦਿੱਤਾ ਅਤੇ ਸ਼ਹਿਰ ਵਿਚ ਕਈ ਥਾਵਾਂ 'ਤੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਯੂਕਰੇਨ ’ਚ ਫਸੇ ਤਾਮਿਲਨਾਡੂ ਦੇ ਵਿਦਿਆਰਥੀਆਂ ਨੇ ਛੇਤੀ ਤੋਂ ਛੇਤੀ ਕੱਢਣ ਦੀ ਗੁਹਾਰ ਲਾਈ ਹੈ ਅਤੇ ਕਿਹਾ ਕਿ ਉਨ੍ਹਾਂ ਕੋਲ ਜ਼ਰੂਰੀ ਸਮਾਨ ਦੀ ਕਿੱਲਤ ਹੋ ਗਈ ਹੈ। ਉਨ੍ਹਾਂ ਨੇ ਧਮਾਕਿਆਂ ਦੀ ਵਾਰ-ਵਾਰ ਆਉਂਦੀ ਆਵਾਜ਼ ਦਰਮਿਆਨ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ। 

ਇਹ ਵੀ ਪੜ੍ਹੋ:  ਰੂਸ-ਯੂਕਰੇਨ ਜੰਗ: ਯੂਕਰੇਨ ’ਚ ਫਸੇ ਉੱਤਰਾਖੰਡ ਦੇ 150 ਤੋਂ ਵਧੇਰੇ ਲੋਕ, CM ਧਾਮੀ ਨੇ ਕੀਤੀ ਇਹ ਅਪੀਲ

PunjabKesari

ਇਕ ਵੀਡੀਓ ’ਚ ਵਿਦਿਆਰਥੀ ਸਰਕਾਰ ਤੋਂ ਆਪਣੀ ਸੁਰੱਖਿਆ ਯਕੀਨੀ ਕਰਨ ਅਤੇ ਛੇਤੀ ਤੋਂ ਛੇਤੀ ਦੇਸ਼ ਵਾਪਸੀ ਲਈ ਸਾਰੇ ਕਦਮ ਚੁੱਕਣ ਦੀ ਅਪੀਲ ਕਰ ਰਹੇ ਹਨ। ਇਹ ਵਿਦਿਆਰਥੀ ਇਕ ਤਰ੍ਹਾਂ ਦੇ ਕੇਂਦਰ ’ਚ ਸ਼ਰਨ ਲਏ ਹੋਏ ਹਨ ਅਤੇ ਉਨ੍ਹਾਂ ਨਾਲ ਕਈ ਨੌਜਵਾਨ ਤੰਗਹਾਲੀ ’ਚ ਰਹਿੰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ’ਚ ਇਕ ਵਿਦਿਆਰਥੀ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਕੋਈ ਡਾਕਟਰੀ ਉਪਕਰਨ ਨਹੀਂ ਹੈ, ਕੋਈ ਸੁਰੱਖਿਆ ਉਪਾਅ ਨਹੀਂ ਹੈ। ਸਾਡੀ ਜਾਨ ਦੀ ਕੋਈ ਗਰੰਟੀ ਨਹੀਂ ਹੈ। ਅਸੀਂ ਬਿਨਾਂ ਭੋਜਨ, ਪਾਣੀ, ਪੈਸੇ ਦੇ ਸੰਘਰਸ਼ ਕਰ ਰਹੇ ਹਾਂ। ਏ. ਟੀ. ਐੱਮ. ਤੋਂ ਨਕਦੀ ਵੀ ਨਹੀਂ ਕੱਢ ਪਾ ਰਹੇ। 

ਇਹ ਵੀ ਪੜ੍ਹੋ: ਰਾਸ਼ਟਰਪਤੀ ਜ਼ੇਲੇਂਸਕੀ ਨੇ ਯੂਕ੍ਰੇਨ ਛੱਡਣ ਤੋਂ ਕੀਤਾ ਇਨਕਾਰ, ਕਿਹਾ - ਜੰਗ ਜਾਰੀ ਹੈ, ਮੈਨੂੰ ਅਸਲਾ ਚਾਹੀਦੈ, ਯਾਤਰਾ ਨਹੀ

ਓਧਰ ਤਾਮਿਲਨਾਡੂ ਸਰਕਾਰ ਮੁਤਾਬਕ ਸੂਬੇ ਦੇ ਤਕਰੀਬਨ 5,000 ਵਿਦਿਆਰਥੀ ਯੂਕਰੇਨ ’ਚ ਫਸੇ ਹੋਏ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਪੇਸ਼ੇਵਰ ਸਿਲੇਬਸ ਦੀ ਪੜ੍ਹਾਈ ਕਰ ਰਹੇ ਹਨ। ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਯੂਕਰੇਨ ’ਚ ਫਸੇ ਤਾਮਿਲਨਾਡੂ ਦੇ ਵਿਦਿਆਰਥੀਆਂ ਨੂੰ ਕੱਢਣ ਲਈ ਵਿਸ਼ੇਸ਼ ‘ਵੰਦੇ ਭਾਰਤ’ ਮੁਹਿੰਮ ਚਲਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਇਹ  ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਦੇਸ਼ ਵਾਪਸੀ ’ਤੇ ਇਨ੍ਹਾਂ ਸਾਰੇ ਨਾਗਰਿਕਾਂ ਦੀ ਯਾਤਰਾ ਦਾ ਖ਼ਰਚ ਚੁੱਕੇਗੀ।

ਇਹ ਵੀ ਪੜ੍ਹੋ: ਯੂਕ੍ਰੇਨ 'ਚ ਭਾਰਤੀ ਦੂਤਘਰ ਨੇ ਭਾਰਤੀ ਨਾਗਰਿਕਾਂ ਲਈ ਜਾਰੀ ਕੀਤੀ ਨਵੀਂ ਐਡਵਾਇਜ਼ਰੀ, ਦਿੱਤੀ ਇਹ ਹਿਦਾਇਤ


Tanu

Content Editor

Related News