ਗੁਟਖੇ ਦੇ ਪੈਕਟਾਂ ''ਚੋਂ ਮਿਲੇ 40 ਹਜ਼ਾਰ US ਡਾਲਰ, ਹੱਕੇ-ਬੱਕੇ ਰਹਿ ਗਏ ਕਸਟਮ ਅਧਿਕਾਰੀ

Monday, Jan 09, 2023 - 06:04 PM (IST)

ਗੁਟਖੇ ਦੇ ਪੈਕਟਾਂ ''ਚੋਂ ਮਿਲੇ 40 ਹਜ਼ਾਰ US ਡਾਲਰ, ਹੱਕੇ-ਬੱਕੇ ਰਹਿ ਗਏ ਕਸਟਮ ਅਧਿਕਾਰੀ

ਕੋਲਕਾਤਾ- ਕੋਲਕਾਤਾ ਹਵਾਈ ਅੱਡੇ 'ਤੇ ਵਿਦੇਸ਼ੀ ਕਰੰਸੀ ਦੀ ਬਰਾਮਦਗੀ ਨੂੰ ਲੈ ਕੇ ਇਕ ਹੈਰਾਨ ਕਰ ਦੇਣ ਵਾਲਾ ਮਾਮਲੇ ਸਾਹਮਣੇ ਆਇਆ ਹੈ। ਕੋਲਕਾਤਾ ਹਵਾਈ ਅੱਡੇ 'ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਬੈਂਕਾਕ ਜਾਣ ਵਾਲੇ ਸਾਮਾਨ ਦੀ ਤਲਾਸ਼ੀ ਲਈ ਤਾਂ ਉਸ ਦੌਰਾਨ ਅਧਿਕਾਰੀ ਵੀ ਹੱਕੇ-ਬੱਕੇ ਰਹਿ ਗਏ। ਤਲਾਸ਼ੀ ਦੌਰਾਨ ਗੁਟਖੇ ਦੇ ਪੈਕਟਾਂ ਵਿਚੋਂ 40 ਹਜ਼ਾਰ ਅਮਰੀਕੀ ਡਾਲਰ ਜ਼ਬਤ ਕੀਤੇ ਗਏ ਹਨ। 

ਇਸ ਬਾਬਤ ਕਸਟਮ ਅਧਿਕਾਰੀਆਂ ਵਲੋਂ ਇਕ ਵੀਡੀਓ ਜਾਰੀ ਕੀਤੀ ਗਈ ਹੈ। ਕਸਟਮ ਦੇ ਅਧਿਕਾਰੀ ਗੁਟਖੇ ਦੇ ਪੈਕਟਾਂ ਨੂੰ ਖੋਲ੍ਹ ਰਹੇ ਹਨ ਅਤੇ ਉਸ ਵਿਚੋਂ ਅਮਰੀਕੀ ਡਾਲਰ ਨਿਕਲ ਰਹੇ ਹਨ। ਗੁਟਖੇ ਦੇ ਪੈਕਟਾਂ ਵਿਚੋਂ ਅਮਰੀਕੀ ਡਾਲਰ ਮਿਲਣ 'ਤੇ ਕਸਟਮ ਦੇ ਅਧਿਕਾਰੀ ਹੈਰਾਨ ਰਹਿ ਗਏ।

 

ਦੱਸ ਦੇਈਏ ਕਿ ਹਾਲ ਵਿਚ ਹੀ ਕੋਲਕਾਤਾ ਵਿਚ ਵਿਦੇਸ਼ੀ ਕਰੰਸੀ ਦੇ ਕਈ ਮਾਮਲੇ ਸਾਹਮਣੇ ਆਏ ਹਨ ਪਰ ਇਹ ਪਹਿਲੀ ਵਾਰ ਹੈ ਕਿ ਜਦੋਂ ਗੁਟਖੇ ਦੇ ਪੈਕਟਾਂ 'ਚੋਂ ਵਿਦੇਸ਼ ਕਰੰਸੀ ਦੀ ਬਰਾਮਦਗੀ ਹੋਈ ਹੈ। ਕਸਟਮ ਵਿਭਾਗ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਖੁਫੀਆ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਅਧਿਕਾਰੀਆਂ ਨੇ ਬੈਂਕਾਕ ਜਾਣ ਵਾਲੀ ਤੈਅ ਇਕ ਪੈਕਸ ਨੂੰ ਰੋਕਿਆ। ਉਸ ਦੇ ਚੈਕ-ਇਨ ਬੈਗੇਜ ਦੀ ਤਲਾਸ਼ੀ ਲਈ ਤਾਂ ਗੁਟਖਾ ਪਾਊਚ ਦੇ ਅੰਦਰੋਂ US $40O00 (ਕੀਮਤ ₹3278000) ਬਰਾਮਦ ਹੋਏ ਹਨ।


author

Tanu

Content Editor

Related News