RSS ਮੁਖੀ ਮੋਹਨ ਭਾਗਵਤ ਬੋਲੇ- 40,000 ਸਾਲ ਤੋਂ ਭਾਰਤ ਦੇ ਲੋਕਾਂ ਦਾ ਇਕ ਹੀ DNA

Sunday, Dec 19, 2021 - 03:33 PM (IST)

ਧਰਮਸ਼ਾਲਾ— ਰਾਸ਼ਟਰੀ ਸਵੈ-ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਪਿਛਲੇ 40 ਹਜ਼ਾਰ ਸਾਲ ਪਹਿਲਾਂ ਤੋਂ ਭਾਰਤ ਦੇ ਸਾਰੇ ਲੋਕਾਂ ਦਾ ਡੀ. ਐੱਨ. ਏ. ਬਰਾਬਰ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਪੂਰਵਜ਼ਾ ਨੇ ਕਈ ਬਲੀਦਾਨ ਦਿੱਤੇ ਹਨ, ਤਿਆਗ ਕੀਤਾ ਹੈ। ਇਸ ਲਈ ਸਾਡੀ ਸੰਸਕ੍ਰਿਤੀ ਅੱਜ ਵੀ ਜਿਊਂਦੀ ਹੈ। ਸਾਡਾ ਦੇਸ਼ ਫਲ-ਫੁਲ ਰਿਹਾ ਹੈ। 

ਇਹ ਵੀ ਪੜ੍ਹੋ: PM ਮੋਦੀ ਨੇ ਗੰਗਾ ਐਕਸਪ੍ਰੈੱਸ ਵੇਅ ਦਾ ਰੱਖਿਆ ਨੀਂਹ ਪੱਥਰ, ਕਿਹਾ- ਯੂ. ਪੀ. ਦੀ ਤਰੱਕੀ ਦਾ ਰਾਹ ਖੁੱਲ੍ਹੇਗਾ

 

ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ’ਚ ਭਾਗਵਤ ਨੇ ਸਾਬਕਾ ਫ਼ੌਜੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਆਰ. ਐੱਸ. ਐੱਸ. ਨੂੰ ਮੀਡੀਆ ਸਰਕਾਰ ਦੇ ਰਿਮੋਟ ਕੰਟਰੋਲ ਦੇ ਰੂਪ ਵਿਚ ਪ੍ਰਦਰਸ਼ਿਤ ਕਰਦਾ ਹੈ ਪਰ ਇਹ ਸੱਚ ਨਹੀਂ ਹੈ। ਹਾਲਾਂਕਿ ਸਾਡੇ ਕੁਝ ਵਰਕਰ ਨਿਸ਼ਚਿਤ ਰੂਪ ਨਾਲ ਸਰਕਾਰ ਦਾ ਹਿੱਸਾ ਹਨ। ਸਰਕਾਰ ਸਾਡੇ ਸਵੈ-ਸੇਵਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਭਰੋਸਾ ਨਹੀਂ ਦਿੰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਇਕ ਵਿਸ਼ਵ ਸ਼ਕਤੀ ਨਹੀਂ ਹੈ ਪਰ ਨਿਸ਼ਚਿਤ ਰੂਪ ਨਾਲ ਮਹਾਮਾਰੀ ਤੋਂ ਬਾਅਦ ਵਿਸ਼ਵ ਗੁਰੂ ਬਣਨ ਦੀ ਸਮਰੱਥ ਹੈ। 

ਇਹ ਵੀ ਪੜ੍ਹੋ: ਓਮੀਕਰੋਨ ਦਾ ਖ਼ੌਫ: UK ਵਾਂਗ ਭਾਰਤ ’ਚ ਵੀ ਫੈਲਿਆ ਤਾਂ ਰੋਜ਼ਾਨਾ ਆਉਣਗੇ 14 ਲੱਖ ਕੇਸ

ਮੈਡੀਕਲ ਵਿਚ ਪ੍ਰਾਚੀਨ ਭਾਰਤ ਪ੍ਰਥਾਵਾਂ ਬਾਰੇ ਮੋਹਨ ਭਾਗਵਤ ਨੇ ਕਿਹਾ ਕਿ ਸਾਡੇ ਰਿਵਾਇਤੀ ਭਾਰਤੀ ਇਲਾਜ ਕਾੜਾ, ਕਵਾਥ ਸਨ ਪਰ ਹੁਣ ਪੂਰੀ ਦੁਨੀਆ ਭਾਰਤ ਵੱਲ  ਵੇਖ ਰਹੀ ਹੈ ਅਤੇ ਭਾਰਤੀ ਮਾਡਲ ਦਾ ਹੀ ਪਾਲਣ ਕਰਨਾ ਚਾਹੁੰਦੀ ਹੈ। ਸਾਡਾ ਦੇਸ਼ ਭਾਵੇਂ ਹੀ ਵਿਸ਼ਵ ਸ਼ਕਤੀ ਨਾ ਬਣੇ ਪਰ ਵਿਸ਼ਵ ਗੁਰੂ ਜ਼ਰੂਰ ਹੋ ਸਕਦਾ ਹੈ। ਇਸ ਦੌਰਾਨ ਮੋਹਨ ਭਾਗਵਤ ਨੇ ਮਰਹੂਮ ਬਿਪਿਨ ਰਾਵਤ ਅਤੇ 13 ਹੋਰ ਲੋਕਾਂ ਦੀ ਯਾਦ ਵਿਚ ਇਕ ਮਿੰਟ ਦਾ ਮੌਨ ਰੱਖਿਆ, ਜਿਨ੍ਹਾਂ ਦਾ ਹਾਲ ਵਿਚ ਹੀ ਤਾਮਿਲਨਾਡੂ ’ਚ ਕੰਨੂਰ ਨੇੜੇ ਹੈਲੀਕਾਪਟਰ ਹਾਦਸੇ ਵਿਚ ਦਿਹਾਂਤ ਹੋ ਗਿਆ ਸੀ।

ਇਹ ਵੀ ਪੜ੍ਹੋ: ਨਵੀ ਮੁੰਬਈ ’ਚ ਇਕ ਸਕੂਲ ਦੇ 16 ਵਿਦਿਆਰਥੀ ਕੋਰੋਨਾ ਪਾਜ਼ੇਟਿਵ, ਕਤਰ ਤੋਂ ਪਰਤਿਆ ਸੀ ਇਕ ਬੱਚੇ ਦਾ ਪਿਤਾ


Tanu

Content Editor

Related News