ਕਸ਼ਮੀਰ ''ਚ 4 ਨੌਜਵਾਨ ਬਣੇ ਅੱਤਵਾਦੀ

Saturday, Jul 21, 2018 - 05:13 AM (IST)

ਸ਼੍ਰੀਨਗਰ-ਕਸ਼ਮੀਰ ਵਿਚ ਨੈਸ਼ਨਲ ਕਾਨਫਰੰਸ ਦੇ ਨੇਤਾ ਅਤੇ ਸਾਬਕਾ ਵਿਧਾਇਕ ਗੁਲਾਮ ਮੋਹੀਉਦੀਨ ਦੇ ਘਰ ਹਮਲੇ ਵਿਚ ਸ਼ਾਮਲ ਸ਼ੌਕਤ ਅਹਿਮਦ ਡਾਰ ਸਮੇਤ ਘਾਟੀ ਦੇ 4 ਨੌਜਵਾਨ ਪਿਛਲੇ 8 ਦਿਨਾਂ ਵਿਚ ਹਿਜ਼ਬੁਲ ਅਤੇ ਲਸ਼ਕਰ ਦੇ ਅੱਤਵਾਦੀ ਬਣ ਗਏ ਹਨ। ਅੱਜ ਉਕਤ ਨੌਜਵਾਨਾਂ ਦੀਆਂ ਰਾਈਫਲਾਂ ਨਾਲ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਐੱਸ. ਐੱਸ. ਪੀ. ਮੁਹੰਮਦ ਅਸਲਮ ਚੌਧਰੀ ਨੇ ਦੱਸਿਆ ਕਿ ਮਰਣ ਖੇਤਰ ਦਾ ਰਹਿਣ ਵਾਲਾ ਸ਼ੌਕਤ ਅਹਿਮਦ ਡਾਰ ਪੁੱਤਰ ਨਜੀਰ ਅਹਿਮਦ ਸਾਬਕਾ ਵਿਧਾਇਕ ਦੇ ਘਰ ਹਮਲੇ ਸਮੇਂ ਮੌਜੂਦ ਸੀ ਅਤੇ ਇਸੇ ਦੀ ਸ਼ਹਿ 'ਤੇ ਹੋਰ ਨੌਜਵਾਨ ਅੱਤਵਾਦੀ ਬਣੇ।


Related News