ਪੰਜਾਬ 'ਚ ਚੜ੍ਹਦੀ ਸਵੇਰ ਵੱਡੀ ਵਾਰਦਾਤ, ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

Friday, Oct 04, 2024 - 12:19 PM (IST)

ਪੰਜਾਬ 'ਚ ਚੜ੍ਹਦੀ ਸਵੇਰ ਵੱਡੀ ਵਾਰਦਾਤ, ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਡੇਰਾਬੱਸੀ (ਗੁਰਜੀਤ)- ਡੇਰਾਬੱਸੀ ਕਾਲਜ ਰੋਡ ਤੇ ਦੰਦਰਾਲਾ ਬੀੜ ਨੇੜੇ ਚੜ੍ਹਦੀ ਸਵੇਰ ਦੋ ਨੌਜਵਾਨਾਂ ਨੇ ਮੋਟਰਸਾਈਕਲ ਉੱਤੇ ਇਕ ਔਰਤ ਨੂੰ ਬਿਠਾ ਕੇ ਡੇਰਾਬਸੀ ਵਲ ਆ ਰਹੇ ਵਿਅਕਤੀ ਦਾ ਕਤਲ ਕਰ ਦਿੱਤਾ। ਕਤਲ ਕਰਨ ਵਾਲੇ ਔਰਤ ਦੇ ਆਸ਼ਿਕ ਦੱਸੇ ਜਾ ਰਹੇ ਹਨ, ਜਿਨ੍ਹਾਂ ਨੇ ਰੰਜਿਸ਼ ਦੇ ਚਲਦਿਆਂ ਮੋਟਰਸਾਈਕਲ ਸਵਾਰ ਵਿਅਕਤੀ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਜ਼ਖ਼ਮੀ ਨੂੰ ਡੇਰਾਬੱਸੀ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਡੇਰਾਬੱਸੀ ਵਿਖੇ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਹੈ। ਮ੍ਰਿਤਕ ਦੀ ਪਛਾਣ 40 ਸਾਲਾਂ ਕਰਮਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਰਾਮਪੁਰ ਬਹਾਲ ਡੇਰਾਬਸੀ ਦੇ ਤੌਰ 'ਤੇ ਹੋਈ ਹੈ। ਹਮਲਾਵਰ ਮ੍ਰਿਤਕ ਦੇ ਨੇੜਲੇ ਪਿੰਡ ਸਮਗੋਲੀ ਦੇ ਦੱਸੇ ਜਾ ਰਹੇ ਹਨ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਹਾਈਵੇਅ 'ਤੇ ਦਰਦਨਾਕ ਹਾਦਸਾ, ਰੇਲਿੰਗ ਕ੍ਰਾਸ ਕਰ ਰਹੇ 3 ਮਜ਼ਦੂਰਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ

ਜਾਣਕਾਰੀ ਅਨੁਸਾਰ ਮ੍ਰਿਤਕ ਕਰਮਜੀਤ ਆਪਣੇ ਪਿੰਡ ਰਾਮਪੁਰ ਬਹਾਲ ਤੋਂ ਇਕ ਔਰਤ ਨੂੰ ਨਾਲ ਬਿਠਾ ਕੇ ਡੇਰਾਬੱਸੀ ਵੱਲ ਡਿਊਟੀ 'ਤੇ ਆ ਰਿਹਾ ਸੀ। ਜਦੋਂ ਉਹ ਡੇਰਾਬੱਸੀ ਦੰਦਰਾਲਾ ਨੇੜੇ ਪਹੁੰਚਿਆ ਤਾਂ ਦੋ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਰੰਜਿਸ਼ ਦੇ ਚਲਦਿਆਂ ਉਸ 'ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਛਾਤੀ ਅਤੇ ਦਿਲ ਦੇ ਨੇੜੇ ਚਾਕੂ ਲੱਗਣ ਕਾਰਨ ਕਰਮਜੀਤ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਹਮਲਾ ਕਰਨ ਵਾਲੇ ਮੌਕੇ ਤੋਂ ਫਰਾਰ ਹੋ ਗਏ ਜੋ ਮ੍ਰਿਤਕ ਨੌਜਵਾਨ ਅਤੇ ਨੇੜਲੇ ਪਿੰਡ ਸਮਗੋਲੀ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਦਿੱਤਾ ਹੈ।

ਇਹ ਵੀ ਪੜ੍ਹੋ- ਨਰਾਤਿਆਂ ਦੇ ਪਹਿਲੇ ਦਿਨ ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਨਹਿਰ 'ਚੋਂ ਮਿਲੀ ਬੱਚੀ ਦੀ ਲਾਸ਼, ਵੇਖ ਪੁਲਸ ਵੀ ਹੈਰਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News