ਜੋਧਪੁਰ ''ਚ ਚਾਰ ਸਾਲ ਦੀ ਬੱਚੀ ਬੋਰਵੈਲ ''ਚ ਡਿੱਗੀ, ਬਚਾਅ ਕਾਰਜ ਜਾਰੀ

5/20/2019 11:39:59 PM

ਜੋਧਪੁਰ— ਰਾਸਥਾਨ ਦੇ ਜੋਧਪੁਰ ਜ਼ਿਲੇ 'ਚ ਸੋਮਵਾਰ ਨੂੰ ਚਾਰ ਦੀ ਬੱਚੀ ਬੋਰਵੈਲ 'ਚ ਡਿੱਗ ਗਈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਬੋਰਵੈਲ 'ਚ ਡਿੱਗਣ ਕਾਰਨ ਬੱਚੀ ਸੀਮਾ ਜ਼ਿਉਂਦੀ ਹੈ ਤੇ ਬੋਰਬੈਲ ਦੇ ਅੰਦਰ ਇਕ ਪਾਈਪ ਦੇ ਜ਼ਰੀਏ ਆਕਸੀਜਨ ਦੀ ਸਪਲਾਈ ਭੇਜੀ ਜਾ ਰਹੀ ਹੈ। ਬੱਚੀ ਖੇਡਦੇ ਸਮੇਂ ਬੋਰਵੈਲ 'ਚ ਡਿੱਗ ਗਈ।
ਖੋਰਾਪਾ ਪੁਲਸ ਸਟੇਸ਼ਨ ਦੇ ਇੰਚਾਰਜ ਕੇਸਾ ਰਾਮ ਨੇ ਕਿਹਾ ਕਿ ਬੋਰਵੈਲ 9 ਇੰਚ ਚੌੜਾ ਅਤੇ 400 ਫੁੱਟ ਡੂੰਘਾ ਹੈ। ਅਧਿਕਾਰੀ ਨੇ ਕਿਹਾ ਕਿ ਰਾਸ਼ਟਰੀ ਆਫਤ ਪ੍ਰਬੰਧਨ ਫੋਰਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਬਚਾਅ ਮੁਹਿੰਮ ਸ਼ੁਰੂ ਕੀਤਾ ਜਾਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Inder Prajapati

Edited By Inder Prajapati