ਤਾਲਾਬ ''ਚ ਡੁੱਬਣ ਕਾਰਨ 4 ਨਾਬਾਲਗ ਲੜਕੀਆਂ ਦੀ ਮੌਤ, ਪੀੜਤਾਂ ਨੂੰ ਮੁਆਵਜ਼ੇ ਦਾ ਐਲਾਨ

Tuesday, Sep 10, 2024 - 06:35 PM (IST)

ਬਹਰਾਇਚ : ਜ਼ਿਲ੍ਹੇ ਦੇ ਨਵਾਬਗੰਜ ਥਾਣਾ ਖੇਤਰ ਦੇ ਇਕ ਪਿੰਡ 'ਚ 10 ਤੋਂ 14 ਸਾਲ ਦੀਆਂ ਚਾਰ ਲੜਕੀਆਂ ਦੀ ਛੱਪੜ 'ਚ ਡੁੱਬਣ ਕਾਰਨ ਮੰਗਲਵਾਰ ਨੂੰ ਮੌਤ ਹੋ ਗਈ। ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮ੍ਰਿਤਕ ਲੜਕੀਆਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਹਨ। 

ਪੁਲਸ ਅਨੁਸਾਰ ਪੀੜਤਾਂ- ਮਹਿਕ ਖਾਤੂਨ (14), ਸਾਮੀਆ (10), ਸਾਈਬਾ (10) ਅਤੇ ਸਰਕੁਲ ਖਾਤੂਨ (13) - ਕਮਲ ਦੇ ਬੂਟੇ ਕੱਢਣ ਲਈ ਤਾਲਾਬ 'ਤੇ ਗਈਆਂ ਸਨ, ਇਸ ਦੌਰਾਨ ਉਹ ਡੂੰਘੇ ਪਾਣੀ 'ਚ ਉਤਰ ਗਈਆਂ ਤੇ ਡੁੱਬ ਗਈਆਂ। ਉਨ੍ਹਾਂ ਦੱਸਿਆ ਕਿ ਇਹ ਘਟਨਾ ਨਵਾਬਗੰਜ ਥਾਣਾ ਖੇਤਰ ਦੇ ਸੱਤੀਜੋਰ ਪਿੰਡ ਦੀ ਹੈ। ਉਪ ਜ਼ਿਲ੍ਹਾ ਮੈਜਿਸਟਰੇਟ ਨਾਨਪਾਰਾ ਅਸ਼ਵਨੀ ਕੁਮਾਰ ਪਾਂਡੇ ਨੇ ਦੱਸਿਆ ਕਿ ਲੜਕੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


Baljit Singh

Content Editor

Related News