ਸ਼ਿਵਾਜੀ ਮਹਾਰਾਜ ਦੀ 35 ਫੁੱਟ ਉੱਚੀ ਮੂਰਤੀ ਹੋਈ ਢਹਿ-ਢੇਰੀ, ਪਿਛਲੇ ਸਾਲ ਦਸੰਬਰ ''ਚ ਹੋਇਆ ਸੀ ਉਦਘਾਟਨ
Monday, Aug 26, 2024 - 06:26 PM (IST)
ਮੁੰਬਈ : ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਦੇ ਇਕ ਕਿਲ੍ਹੇ 'ਚ ਸੋਮਵਾਰ ਨੂੰ ਮਰਾਠਾ ਸ਼ਾਸਕ ਛਤਰਪਤੀ ਸ਼ਿਵਾਜੀ ਮਹਾਰਾਜ ਦੀ 35 ਫੁੱਟ ਉੱਚੀ ਮੂਰਤੀ ਡਿੱਗ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਬੁੱਤ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਅਧਿਕਾਰੀ ਨੇ ਦੱਸਿਆ ਕਿ ਮਾਲਵਨ ਸਥਿਤ ਰਾਜਕੋਟ ਕਿਲ੍ਹੇ 'ਚ ਦੁਪਹਿਰ ਕਰੀਬ 1 ਵਜੇ ਮੂਰਤੀ ਡਿੱਗ ਗਈ। ਉਨ੍ਹਾਂ ਕਿਹਾ ਕਿ ਮਾਹਰ ਮੂਰਤੀ ਦੇ ਢਹਿਣ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ। ਹਾਲਾਂਕਿ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਪਿਛਲੇ ਦੋ-ਤਿੰਨ ਦਿਨਾਂ ਤੋਂ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ - ਢਿੱਡ ਦਰਦ ਹੋਣ 'ਤੇ ਹਸਪਤਾਲ ਪੁੱਜੀ 13 ਸਾਲਾ ਕੁੜੀ, ਟਾਇਲਟ 'ਚ ਦਿੱਤਾ ਬੱਚੀ ਨੂੰ ਜਨਮ, ਸਭ ਦੇ ਉੱਡੇ ਹੋਸ਼
ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਸਾਲ 4 ਦਸੰਬਰ ਨੂੰ ਜਲ ਸੈਨਾ ਦਿਵਸ ਦੇ ਮੌਕੇ 'ਤੇ ਮੂਰਤੀ ਦਾ ਉਦਘਾਟਨ ਕੀਤਾ ਸੀ। ਉਨ੍ਹਾਂ ਨੇ ਕਿਲ੍ਹੇ ਵਿਚ ਆਯੋਜਿਤ ਸਮਾਰੋਹਾਂ ਵਿਚ ਵੀ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ - ਦਾਜ 'ਚ ਨਹੀਂ ਦਿੱਤੇ 2 ਲੱਖ ਤੇ ਫਰਿੱਜ, ਸਹੁਰਿਆਂ ਨੇ ਕਰ 'ਤਾ ਨਵੀ-ਵਿਆਹੀ ਕੁੜੀ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8