ਕੀ ਪ੍ਰੇਮਾਨੰਦ ਮਹਾਰਾਜ ਨੂੰ ਪਹਿਲਾਂ ਹੀ ਹੋ ਗਿਆ ਸੀ ਰਾਜਪਾਲ ਯਾਦਵ ਦੀ ਮੁਸੀਬਤ ਦਾ ਅਹਿਸਾਸ? ਵੀਡੀਓ ਹੋਈ ਵਾਇਰਲ

Friday, Feb 13, 2026 - 03:13 PM (IST)

ਕੀ ਪ੍ਰੇਮਾਨੰਦ ਮਹਾਰਾਜ ਨੂੰ ਪਹਿਲਾਂ ਹੀ ਹੋ ਗਿਆ ਸੀ ਰਾਜਪਾਲ ਯਾਦਵ ਦੀ ਮੁਸੀਬਤ ਦਾ ਅਹਿਸਾਸ? ਵੀਡੀਓ ਹੋਈ ਵਾਇਰਲ

ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਦੇ ਦਿੱਗਜ ਕਾਮੇਡੀਅਨ ਰਾਜਪਾਲ ਯਾਦਵ ਇਨੀਂ ਦਿਨੀਂ ਜ਼ਿੰਦਗੀ ਦੇ ਸਭ ਤੋਂ ਔਖੇ ਦੌਰ ਵਿੱਚੋਂ ਗੁਜ਼ਰ ਰਹੇ ਹਨ। 9 ਕਰੋੜ ਰੁਪਏ ਦੇ ਚੈੱਕ ਬਾਊਂਸ ਕੇਸ ਵਿੱਚ ਦਿੱਲੀ ਹਾਈ ਕੋਰਟ ਵੱਲੋਂ ਕੋਈ ਰਾਹਤ ਨਾ ਮਿਲਣ ਤੋਂ ਬਾਅਦ ਅਦਾਕਾਰ ਨੂੰ ਤਿਹਾੜ ਜੇਲ੍ਹ ਵਿੱਚ ਸਰੈਂਡਰ ਕਰਨਾ ਪਿਆ। ਪਰ ਇਸ ਸਭ ਦੇ ਵਿਚਕਾਰ ਸੋਸ਼ਲ ਮੀਡੀਆ 'ਤੇ ਰਾਜਪਾਲ ਯਾਦਵ ਅਤੇ ਪ੍ਰੇਮਾਨੰਦ ਜੀ ਮਹਾਰਾਜ ਦੀ ਇੱਕ ਵੀਡੀਓ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਹਾਰਾਜ ਜੀ ਨੂੰ ਅਦਾਕਾਰ 'ਤੇ ਆਉਣ ਵਾਲੀ ਮੁਸੀਬਤ ਦਾ ਪਹਿਲਾਂ ਹੀ ਅਹਿਸਾਸ ਹੋ ਗਿਆ ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: 30 ਕਰੋੜ ਦੇ ਧੋਖਾਧੜੀ ਮਾਮਲੇ 'ਚ ਫਿਲਮ ਨਿਰਮਾਤਾ ਵਿਕਰਮ ਭੱਟ ਤੇ ਪਤਨੀ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ

"ਦੁਨੀਆ ਸਾਥ ਛੱਡ ਦੇਵੇਗੀ..." — ਮਹਾਰਾਜ ਜੀ ਦੇ ਬਚਨ ਹੋਏ ਸੱਚ!

ਵਾਇਰਲ ਹੋ ਰਹੀ ਇਹ ਵੀਡੀਓ ਲਗਭਗ 2 ਮਹੀਨੇ ਪੁਰਾਣੀ ਹੈ ਜਦੋਂ ਰਾਜਪਾਲ ਯਾਦਵ ਵ੍ਰਿੰਦਾਵਨ ਪਹੁੰਚੇ ਸਨ। ਉਸ ਸਮੇਂ ਮਹਾਰਾਜ ਜੀ ਨੇ ਅਦਾਕਾਰ ਨੂੰ ਜੋ ਨਸੀਹਤ ਦਿੱਤੀ ਸੀ, ਉਹ ਅੱਜ ਦੇ ਹਾਲਾਤਾਂ 'ਤੇ ਬਿਲਕੁਲ ਸਹੀ ਬੈਠਦੀ ਨਜ਼ਰ ਆ ਰਹੀ ਹੈ। ਮਹਾਰਾਜ ਜੀ ਨੇ ਕਿਹਾ ਸੀ, 'ਜੀਵਨ ਵਿੱਚ ਅਜਿਹੇ ਹਾਲਾਤ ਆਉਂਦੇ ਹਨ ਜਦੋਂ ਜਿਊਣਾ ਮੁਸ਼ਕਿਲ ਹੋ ਜਾਂਦਾ ਹੈ। ਆਰਥਿਕ ਸਮੱਸਿਆਵਾਂ ਅਤੇ ਵਿਵਹਾਰਕ ਦਿੱਕਤਾਂ ਘੇਰ ਲੈਂਦੀਆਂ ਹਨ। ਇਨਸਾਨ ਤਾਂ ਖਾਂਦੇ-ਪੀਂਦੇ ਤੁਹਾਡੇ ਨਾਲ ਹੱਥ ਮਿਲਾਏਗਾ, ਪਰ ਕੱਲ੍ਹ ਨੂੰ ਜਦੋਂ ਤੁਸੀਂ ਕਿਸੇ ਸਮੱਸਿਆ ਵਿੱਚ ਫਸ ਜਾਓਗੇ ਤਾਂ ਉਹੀ ਲੋਕ ਪਾਸਾ ਵੱਟ ਲੈਣਗੇ। ਉਹ ਸੋਚਣਗੇ ਕਿ ਕਿਤੇ ਕੁਝ ਮੰਗ ਨਾ ਲਵੇ। ਮਹਾਰਾਜ ਜੀ ਨੇ ਉਨ੍ਹਾਂ ਨੂੰ ਮਜ਼ਬੂਤ ਰਹਿਣ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਸੀ ਕਿ ਹਰ ਮੁਸੀਬਤ ਨਾਲ ਲੜਨਾ ਸਿੱਖੋ, ਕਦੇ ਟੁੱਟਣਾ ਨਹੀਂ ਅਤੇ ਹਮੇਸ਼ਾ 'ਨਾਮ ਜਪ' ਕਰਦੇ ਰਹਿਣਾ। ਪ੍ਰਮਾਤਮਾ ਹੀ ਤੁਹਾਨੂੰ ਇਸ ਸੰਕਟ ਵਿੱਚੋਂ ਨਿਕਲਣ ਦਾ ਬਲ ਦੇਵੇਗਾ।' ਵੀਡੀਓ ਵਿੱਚ ਰਾਜਪਾਲ ਯਾਦਵ ਵੀ ਕਾਫੀ ਭਾਵੁਕ ਨਜ਼ਰ ਆ ਰਹੇ ਹਨ। 

ਇਹ ਵੀ ਪੜ੍ਹੋ: 'ਤੁਹਾਡੀਆਂ ਅਗਲੀਆਂ 7 ਪੀੜ੍ਹੀਆਂ ਵੀ...'; ਰਣਵੀਰ ਸਿੰਘ ਤੇ ਰੋਹਿਤ ਸ਼ੈੱਟੀ ਨੂੰ ਮੁੜ ਮਿਲੀ ਧਮਕੀ, ਬਾਲੀਵੁੱਡ 'ਚ ਦਹਿਸ਼ਤ

ਕੀ ਹੈ ਪੂਰਾ ਮਾਮਲਾ?

ਦੱਸਣਯੋਗ ਹੈ ਕਿ ਰਾਜਪਾਲ ਯਾਦਵ ਨੇ ਸਾਲ 2010 ਵਿੱਚ ਆਪਣੀ ਫ਼ਿਲਮ 'ਅਤਾ ਪਤਾ ਲਾਪਤਾ' ਲਈ 5 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਫ਼ਿਲਮ ਫਲਾਪ ਹੋਣ ਕਾਰਨ ਉਹ ਪੈਸੇ ਨਹੀਂ ਮੋੜ ਸਕੇ ਅਤੇ ਵਿਆਜ ਸਮੇਤ ਇਹ ਰਕਮ 9 ਕਰੋੜ ਤੱਕ ਪਹੁੰਚ ਗਈ। ਕਈ ਮੌਕੇ ਮਿਲਣ ਦੇ ਬਾਵਜੂਦ ਰਕਮ ਨਾ ਚੁਕਾਉਣ ਕਰਕੇ ਅਦਾਲਤ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ: ਬੰਟੀ ਬੈਂਸ ਨੇ ਨਕਾਰੇ ਠੱਗੀ ਦੇ ਇਲਜ਼ਾਮ, ਮੂਸੇਵਾਲਾ ਦੇ ਮਾਪਿਆਂ ਤੋਂ ਮੰਗਿਆ ਸਬੂਤ !

ਫ਼ਿਲਮ ਇੰਡਸਟਰੀ ਆਈ ਸਪੋਰਟ ਵਿੱਚ

ਮੁਸੀਬਤ ਦੀ ਇਸ ਘੜੀ ਵਿੱਚ ਸਲਮਾਨ ਖ਼ਾਨ, ਅਜੇ ਦੇਵਗਨ ਅਤੇ ਸੋਨੂ ਸੂਦ ਵਰਗੇ ਸਿਤਾਰੇ ਰਾਜਪਾਲ ਦੀ ਮਦਦ ਲਈ ਅੱਗੇ ਆਏ ਹਨ। ਸੋਨੂ ਸੂਦ ਨੇ ਤਾਂ ਉਨ੍ਹਾਂ ਨੂੰ ਇੱਕ ਫ਼ਿਲਮ ਸਾਈਨ ਕਰਕੇ ਉਸਦੀ ਪੇਸ਼ਗੀ ਰਕਮ (Advance) ਵੀ ਦੇ ਦਿੱਤੀ ਹੈ ਤਾਂ ਜੋ ਉਨ੍ਹਾਂ ਦੇ ਪਰਿਵਾਰ ਨੂੰ ਆਰਥਿਕ ਮਦਦ ਮਿਲ ਸਕੇ।

ਇਹ ਵੀ ਪੜ੍ਹੋ: SSP ਦਫ਼ਤਰ ਬਾਹਰ ਰੋ ਪਏ ਮੂਸੇਵਾਲਾ ਦੇ ਮਾਪੇ, ਫ਼ਰਸ਼ 'ਤੇ ਬੈਠ ਮੰਗਿਆ ਇਨਸਾਫ਼, ਸ਼੍ਰੀ ਬਰਾੜ ਨੇ ਸਰਕਾਰ ਨੂੰ ਰਗੜਿਆ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News