ਤੇਲੰਗਾਨਾ ’ਚ ਬੱਸ ਪਲਟਣ ਨਾਲ 32 ਯਾਤਰੀ ਜ਼ਖਮੀ

Wednesday, Nov 03, 2021 - 04:48 PM (IST)

ਤੇਲੰਗਾਨਾ ’ਚ ਬੱਸ ਪਲਟਣ ਨਾਲ 32 ਯਾਤਰੀ ਜ਼ਖਮੀ

ਹੈਦਰਾਬਾਦ (ਵਾਰਤਾ)- ਤੇਲੰਗਾਨਾ ’ਚ ਨਿਰਮਲ ਜ਼ਿਲ੍ਹੇ ਦੇ ਕੋਂਦਾਪੁਰ ਬਾਇਪਾਸ ਰੋਡ ’ਤੇ ਬੁੱਧਵਾਰ ਨੂੰ ਇਕ ਨਿੱਜੀ ਬੱਸ ਦੇ ਪਲਟਣ ਨਾਲ 32 ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ 17 ਦੀ ਹਾਲਤ ਗੰਭੀਰ ਹੈ। ਜ਼ਖਮੀਆਂ ਨੂੰ ਨਿਰਮਲ ਏਰੀਆ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਮੰਦਾਕਿਨੀ ਨਦੀ ’ਚ 10 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਲਗਾਈ ਆਸਥਾ ਦੀ ਡੁੱਬਕੀ

ਪੁਲਸ ਨੇ ਸ਼ੱਕ ਜਤਾਇਆ ਹੈ ਕਿ ਡਰਾਈਵਰ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਹੋਇਆ। ਬੱਸ ਉੱਤਰ ਪ੍ਰਦੇਸ਼ ਵੱਲ ਜਾ ਰਹੀ ਸੀ, ਉਦੋਂ ਇਹ ਹਾਦਸਾ ਵਾਪਰਿਆ। ਬੱਸ ’ਚ 80 ਯਾਤਰੀ ਸਵਾਰ ਸਨ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਨਾਲ ਦੀਵਾਲੀ ਮਨਾਉਣਗੇ ਸ਼ਿਵਰਾਜ ਚੌਹਾਨ


author

DIsha

Content Editor

Related News