'ਭਾਰਤ 'ਚ 1 ਮਿੰਟ ’ਚ ਪੈਦਾ ਹੋ ਰਹੇ ਹਨ 30 ਬੱਚੇ, ਆਬਾਦੀ 'ਤੇ ਕੰਟਰੋਲ ਬਾਰੇ ਬਿੱਲ ਜ਼ਰੂਰੀ'
Monday, Nov 28, 2022 - 11:57 AM (IST)
ਨਵੀਂ ਦਿੱਲੀ (ਵਾਰਤਾ)- ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਐਤਵਾਰ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹਰ ਮਿੰਟ ’ਚ 30 ਬੱਚੇ ਪੈਦਾ ਹੋ ਰਹੇ ਹਨ। ਆਬਾਦੀ ’ਤੇ ਕੰਟਰੋਲ ਬਾਰੇ ਬਿੱਲ ਜ਼ਰੂਰੀ ਹੈ। ਗਿਰੀਰਾਜ ਸਿੰਘ ਨੇ ਕਿਹਾ ਕਿ ਆਬਾਦੀ ਕੰਟਰੋਲ ਬਿੱਲ ਅਹਿਮ ਹੈ ਕਿਉਂਕਿ ਸਾਡੇ ਕੋਲ ਸੀਮਤ ਸਾਧਨ ਹਨ। ਚੀਨ ਨੇ ਆਬਾਦੀ ਨੂੰ ਕੰਟਰੋਲ ’ਚ ਕਰਨ ਲਈ ‘ਵਨ ਚਾਈਲਡ ਪਾਲਿਸੀ’ ਨੂੰ ਲਾਗੂ ਕੀਤਾ ਹੈ। ਚੀਨ ਵਿੱਚ ਹਰ ਮਿੰਟ ਵਿੱਚ 10 ਬੱਚੇ ਪੈਦਾ ਹੁੰਦੇ ਹਨ ਤੇ ਭਾਰਤ 'ਚ ਇਹ ਗਿਣਤੀ 30 ਹੈ। ਅਸੀਂ ਚੀਨ ਨਾਲ ਕਿਵੇਂ ਮੁਕਾਬਲਾ ਕਰਾਂਗੇ?
ਇਹ ਵੀ ਪੜ੍ਹੋ : ਤੇਲੰਗਾਨਾ : ਪਿਤਾ ਵਲੋਂ ਵਿਦੇਸ਼ ਤੋਂ ਲਿਆਂਦੀ ਚਾਕਲੇਟ ਖਾਣ ਨਾਲ 8 ਸਾਲਾ ਬੱਚੇ ਦੀ ਮੌਤ
ਗਿਰੀਰਾਜ ਨੇ ਕਿਹਾ ਕਿ ਇਕ ਰਿਪੋਰਟ ਅਨੁਸਾਰ ਚੀਨ ਦੀ ਜੀ. ਡੀ. ਪੀ. 1978 'ਚ ਭਾਰਤ ਨਾਲੋਂ ਘੱਟ ਸੀ। ਉਸ ਨੇ ‘ਇਕ ਬੱਚਾ’ ਨੀਤੀ ਅਪਣਾਈ ਅਤੇ ਲਗਭਗ 60 ਕਰੋੜ ਦੀ ਆਬਾਦੀ ਨੂੰ ਕੰਟਰੋਲ ਕੀਤਾ। ਨਿਯਮ ਸਭ ’ਤੇ ਲਾਗੂ ਕੀਤਾ ਜਾਣਾ ਚਾਹੀਦਾ ਹੈ, ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ। ਗਿਰੀਰਾਜ ਕਿਹਾ ਕਿ ਜੋ ਲੋਕ ਇਸ ਕਾਨੂੰਨ ਦੀ ਪਾਲਣਾ ਨਹੀਂ ਕਰਦੇ, ਨੂੰ ਕੋਈ ਸਰਕਾਰੀ ਲਾਭ ਨਹੀਂ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਕੋਲੋਂ ਵੋਟ ਦਾ ਅਧਿਕਾਰ ਵੀ ਖੋਹ ਲਿਆ ਜਾਵੇ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਗਲੇ ਸਾਲ ਤੱਕ ਭਾਰਤ ਚੀਨ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਸਕਦਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ