ਦਿੱਲੀ ''ਚ ਜਪਾਨੀ ਕੁੜੀ ਨਾਲ ਬਦਸਲੂਕੀ: ਵੀਡੀਓ ਦੇ ਅਧਾਰ ''ਤੇ 3 ਵਿਅਕਤੀ ਕਾਬੂ; ਪੀੜਤਾ ਨੇ ਟਵੀਟ ਕਰ ਕਹੀ ਇਹ ਗੱਲ

Sunday, Mar 12, 2023 - 04:16 AM (IST)

ਦਿੱਲੀ ''ਚ ਜਪਾਨੀ ਕੁੜੀ ਨਾਲ ਬਦਸਲੂਕੀ: ਵੀਡੀਓ ਦੇ ਅਧਾਰ ''ਤੇ 3 ਵਿਅਕਤੀ ਕਾਬੂ; ਪੀੜਤਾ ਨੇ ਟਵੀਟ ਕਰ ਕਹੀ ਇਹ ਗੱਲ

ਨਵੀਂ ਦਿੱਲੀ (ਭਾਸ਼ਾ): ਕੌਮੀ ਰਾਜਧਾਨੀ ਦਿੱਲੀ ਵਿਚ ਹੋਲੀ 'ਤੇ ਇਕ ਜਪਾਨੀ ਕੁੜੀ ਨੂੰ ਕੁੱਝ ਲੋਕਾਂ ਵੱਲੋਂ ਕਥਿਤ ਤੌਰ 'ਤੇ ਪਰੇਸ਼ਾਨ ਕੀਤੇ ਜਾਣ ਤੇ ਉਸ ਨੂੰ ਜ਼ਬਰਦਸਤੀ ਹੱਥ ਲਗਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਇਕ ਕਿਸ਼ੋਰ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਕੁੱਝ ਲੋਕ ਇਕ ਵਿਦੇਸ਼ੀ ਨੂੰ ਰੰਗ ਲਗਾ ਰਹੇ ਹਨ ਤੇ ਉਹ ਵਿਦੇਸ਼ੀ ਔਰਤ ਪਰੇਸ਼ਾਨ ਹੁੰਦੀ ਦਿਖ ਰਹੀ ਹੈ। ਇਸ ਦੌਰਾਨ ਇਕ ਵਿਅਕਤੀ ਉਸ ਦੇ ਸਿਰ 'ਤੇ ਆਂਡਾ ਮਾਰ ਦਿੰਦਾ ਹੈ। ਉਹ ਬਾਏ-ਬਾਏ ਕਹਿੰਦੀ ਹੋਈ ਸੁਣੀ ਜਾ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ - ਸ਼ਰਮਨਾਕ: ਹੋਲੀ ਮੌਕੇ ਦਿੱਲੀ 'ਚ ਜਾਪਾਨ ਦੀ ਔਰਤ ਨਾਲ ਬਦਸਲੂਕੀ! ਮਹਿਲਾ ਕਮਿਸ਼ਨ ਨੇ ਜਾਰੀ ਕੀਤਾ ਨੋਟਿਸ

ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੁੜੀ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਪਰ ਪੁਲਸ ਨੇ ਆਪਣੇ ਤੌਰ 'ਤੇ ਨੋਟਿਸ ਲੈਂਦਿਆਂ ਧਾਰਾ 354 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਮੁਤਾਬਕ ਇਹ ਵੀਡੀਓ 8 ਮਾਰਚ ਦੀ ਹੈ ਜਿਸ ਨੂੰ ਪਹਾੜਗੰਜ ਵਿਚ ਬਣਾਇਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਗੈਂਗਸਟਰ ਸੁਖਪ੍ਰੀਤ ਬੁੱਢਾ ਦੇ ਨਾਂ 'ਤੇ ਫੇਸਬੁੱਕ ID ਬਣਾ ਕੇ ਵਪਾਰੀ ਤੋਂ ਮੰਗੀ ਲੱਖਾਂ ਰੁਪਏ ਦੀ ਫ਼ਿਰੌਤੀ, ਪੁਲਸ ਨੇ ਕੀਤਾ ਕਾਬੂ

ਡੀਸੀਪੀ ਸੰਜੇ ਕੁਮਾਰ ਸੇਨ ਨੇ ਦੱਸਿਆ ਕਿ ਵੀਡੀਓ ਵਿਚ ਨਜ਼ਰ ਆ ਰਹੇ ਲੋਕਾਂ ਦੀ ਪਛਾਣ ਕਰ ਲਈ ਗਈ ਹੈ ਤੇ ਧਾਰਾ 354 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਵਿਚ ਇਕ ਕਿਸ਼ੋਰ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਤਿੰਨੋ ਵਿਅਕਤੀ ਪਹਾੜਗੰਦ ਦੇ ਨੇੜਲੇ ਇਲਾਕਿਆਂ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਨੇ ਵੀਡੀਓ ਵਿਚ ਦਿਖ ਰਹੀ ਘਟਨਾ ਨਾਲ ਸਬੰਧ ਕਬੂਲ ਲਿਆ ਹੈ। ਕੁੜੀ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਤੇ ਨਾ ਹੀ ਉਸ ਨੇ ਆਪਣੇ ਦੇਸ਼ ਦੇ ਦੂਤਾਵਾਸ ਨਾਲ ਸੰਪਰਕ ਕੀਤਾ ਹੈ, ਦੂਤਾਵਾਸ ਦੇ ਅਧਿਕਾਰੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। 

ਇਹ ਖ਼ਬਰ ਵੀ ਪੜ੍ਹੋ - ਉਰਫ਼ੀ ਜਾਵੇਦ ਲਈ ਨਵੀਂ ਮੁਸੀਬਤ! 'ਭੜਕੀਲੇ' ਕੱਪੜੇ ਪਾਉਣ ਤੇ ਮਾਹੌਲ ਖ਼ਰਾਬ ਕਰਨ ਲਈ ਮਿਲਿਆ ਕਾਨੂੰਨੀ ਨੋਟਿਸ

ਪੀੜਤ ਜਪਾਨੀ ਕੁੜੀ ਨੇ ਟਵੀਟ ਕਰ ਕਹੀਆਂ ਇਹ ਗੱਲਾਂ

ਵੀਡੀਓ 'ਚ ਦਿਖ ਰਹੀ ਕੁੜੀ ਜਪਾਨੀ ਸੈਲਾਨੀ ਹੈ, ਜੋ ਸ਼ੁੱਕਰਵਾਰ ਨੂੰ ਬੰਗਲਾਦੇਸ਼ ਚਲੀ ਗਈ। ਜਪਾਨੀ ਔਰਤ ਨੇ ਸ਼ਨੀਵਾਰ ਨੂੰ ਸਿਲਸਿਲੇਵਾਰ ਟਵੀਟ ਕਰ ਕੇ ਦੱਸਿਆ ਕਿ ਉਸ ਨੇ ਘਟਨਾ ਦਾ ਵੀਡੀਓ ਪੋਸਟ ਕੀਤਾ ਸੀ ਪਰ ਕੁੱਝ ਦੇਰ ਬਾਅਦ ਉਸ ਨੂੰ ਹਟਾ ਲਿਆ ਸੀ। ਉਸ ਨੇ ਟਵੀਟ ਕੀਤਾ, "9 ਮਾਰਚ ਨੂੰ ਮੈਂ ਭਾਰਤੀ ਤਿਉਹਾਰ ਹੋਲੀ ਦਾ ਇਕ ਵੀਡੀਓ ਟਵੀਟ ਕੀਤਾ ਸੀ ਤੇ ਇਸ ਤੋਂ ਬਾਅਦ ਮੇਰੀ ਕਲਪਨਾ ਤੋਂ ਪਰੇ ਕਿਤੇ ਵੱਧ ਇਤਰਾਜ਼ਯੋਗ ਸੁਨੇਹੇ ਆਉਣ ਕਾਰਨ ਮੈਂ ਡਰ ਗਈ ਤੇ ਟਵੀਟ ਹਟਾ ਦਿੱਤਾ। ਮੈਂ ਉਨ੍ਹਾਂ ਲੋਕਾਂ ਤੋਂ ਮੁਆਫ਼ੀ ਵੀ ਮੰਗਦੀ ਹਾਂ ਜਿਹੜੇ ਇਸ ਵੀਡੀਓ ਤੋਂ ਦੁਖੀ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ - ਸੀਰੀਅਲ 'ਗੁੰਮ ਹੈ ਕਿਸੀ ਕੇ ਪਿਆਰ ਮੇਂ' ਦੀ ਸ਼ੂਟਿੰਗ ਦੌਰਾਨ ਸੈੱਟ 'ਤੇ ਲੱਗੀ ਭਿਆਨਕ ਅੱਗ

ਪੀੜਤਾ ਨੇ ਟਵੀਟ ਕੀਤਾ, "ਮੈਂ ਸੁਣਿਆ ਸੀ ਕਿ ਹੋਲੀ ਦੇ ਦਿਨ ਇਕੱਲੀ ਕੁੜੀ ਦਾ ਬਾਹਰ ਜਾਣਾ ਬਹੁਤ ਖ਼ਤਰਨਾਕ ਹੁੰਦਾ ਹੈ। ਇਸ ਤਿਉਹਾਰ ਵਿਚ ਸ਼ਾਮਲ ਹੋਣਾ ਚਾਹੁੰਦੀ ਸੀ, ਇਸ ਲਈ ਮੈਂ 35 ਹੋਰ ਦੋਸਤਾਂ ਨਾਲ ਇਸ ਵਿਚ ਹਿੱਸਾ ਲਿਆ, ਪਰ ਬਦਕਿਮਸਤੀ ਨਾਲ ਇਹ ਸਥਿਤੀ ਪੈਦਾ ਹੋਈ। ਵੀਡੀਓ 'ਚ ਵੇਖਣਾ ਬਹੁਤ ਔਖ਼ਾ ਹੈ ਪਰ ਕੈਮਰਾਮੈਨ ਤੇ ਹੋਰਨਾਂ ਨੇ ਰਸਤੇ ਵਿਚ ਸਾਡੀ ਮਦਦ ਕੀਤੀ।" ਉਸ ਨੇ ਕਿਹਾ ਕਿ 'ਅਸਲੀ ਹੋਲੀ' ਸ਼ਾਨਦਾਰ ਤਿਉਹਾਰ ਹੈ ਜਿਸ ਨੂੰ ਲੋਕ ਇਕ-ਦੂਜੇ 'ਤੇ ਰੰਗ ਤੇ ਸਮਾਜਿਕ ਦਰਜੇ ਤੋਂ ਉਪਰ ਉੱਠ ਕੇ ਰੰਗ ਤੇ ਪਾਣੀ ਪਾ ਕੇ ਮਨਾਉਂਦੇ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News