ਬਾਰਿਸ਼ ਕਾਰਨ ਕੰਧ ਡਿੱਗਣ ਨਾਲ ਦੋ ਬੱਚਿਆਂ ਸਮੇਤ ਤਿੰਨ ਲੋਕ ਜ਼ਖਮੀ

Tuesday, Jul 23, 2024 - 01:01 AM (IST)

ਬਾਰਿਸ਼ ਕਾਰਨ ਕੰਧ ਡਿੱਗਣ ਨਾਲ ਦੋ ਬੱਚਿਆਂ ਸਮੇਤ ਤਿੰਨ ਲੋਕ ਜ਼ਖਮੀ

ਮੁੰਬਈ — ਮੁੰਬਈ ਦੇ ਧਾਰਾਵੀ ਇਲਾਕੇ 'ਚ ਸੋਮਵਾਰ ਸ਼ਾਮ ਨੂੰ ਬਾਰਿਸ਼ ਦੌਰਾਨ ਇਕ ਨਿਰਮਾਣ ਅਧੀਨ ਇਮਾਰਤ ਦੀ ਕੰਧ ਡਿੱਗਣ ਕਾਰਨ ਦੋ ਬੱਚਿਆਂ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ 'ਚ ਨੌਂ ਮਹੀਨੇ ਦਾ ਬੱਚਾ ਕਿਯਾਂਸ਼ ਪਟਵਾਲ, ਪੰਜ ਸਾਲਾ ਬੱਚੀ ਮਨਪ੍ਰੀਤ ਸਿੰਘ ਅਤੇ ਅਨੀਤਾ ਸਿੰਘ (28) ਨਾਂ ਦੀ ਔਰਤ ਸ਼ਾਮਲ ਹੈ। ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਧਾਰਾਵੀ ਦੇ ਲਕਸ਼ਮੀ ਬਾਗ ਇਲਾਕੇ 'ਚ ਸਥਿਤ ਪਾਤਰਾ ਚਾਵਲ ਨੇੜੇ ਸ਼ਾਮ ਕਰੀਬ 7.15 ਵਜੇ ਵਾਪਰੀ। ਅਧਿਕਾਰੀ ਨੇ ਦੱਸਿਆ ਕਿ ਫਾਇਰ ਵਿਭਾਗ, ਪੁਲਸ, ਬੈਸਟ, ਸਥਾਨਕ ਵਾਰਡ ਦਫਤਰ ਅਤੇ ਹੋਰ ਏਜੰਸੀਆਂ ਦੇ ਕਰਮਚਾਰੀਆਂ ਨੂੰ ਤੁਰੰਤ ਮੌਕੇ 'ਤੇ ਭੇਜਿਆ ਗਿਆ।

 


author

Inder Prajapati

Content Editor

Related News