ਸੋਨੀਪਤ ’ਚ ਭਾਊ ਗੈਂਗ ਦੇ 3 ਬਦਮਾਸ਼ ਮੁਕਾਬਲੇ ’ਚ ਢੇਰ, 2-2 ਲੱਖ ਰੁਪਏ ਸੀ ਇਨਾਮ

Saturday, Jul 13, 2024 - 12:22 PM (IST)

ਸੋਨੀਪਤ ’ਚ ਭਾਊ ਗੈਂਗ ਦੇ 3 ਬਦਮਾਸ਼ ਮੁਕਾਬਲੇ ’ਚ ਢੇਰ, 2-2 ਲੱਖ ਰੁਪਏ ਸੀ ਇਨਾਮ

ਖਰਖੌਦਾ (ਸੋਨੀਪਤ) (ਬਿਊਰੋ)- ਸੋਨੀਪਤ ’ਚ ਖਰਖੌਦਾ ਦੇ ਰੋਹਤਕ ਬਾਈਪਾਸ ਸਥਿਤ ਛਿੰਨੌਨੀ ਰੋਡ ’ਤੇ ਨਾਕਾ ਲਾ ਕੇ ਤਾਇਨਾਤ ਸੋਨੀਪਤ ਐੱਸ.ਟੀ.ਐੱਫ. ਅਤੇ ਨਿਊ ਦਿੱਲੀ ਰੇਂਜ ਆਰ.ਕੇ. ਪੁਰਮ ਦੀ ਸਾਂਝੀ ਟੀਮ ਨਾਲ ਬਦਮਾਸ਼ਾਂ ਦਾ ਮੁਕਾਬਲਾ ਹੋ ਗਿਆ, ਜਿਸ ’ਚ 3 ਬਦਮਾਸ਼ ਢੇਰ ਹੋ ਗਏ। ਬਦਮਾਸ਼ਾਂ ਨੇ ਪੁਲਸ ’ਤੇ ਫਾਇਰਿੰਗ ਕਰ ਦਿੱਤੀ ਸੀ। ਪੁਲਸ ਟੀਮ ਨੇ ਬਚਾਅ ’ਚ ਗੋਲੀ ਚਲਾਈ ਤਾਂ 3 ਬਦਮਾਸ਼ ਜ਼ਖ਼ਮੀ ਹੋ ਗਏ। ਉਨ੍ਹਾਂਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੀ ਪਛਾਣ ਹਿਸਾਰ ਨਿਵਾਸੀ ਆਸ਼ੀਸ਼ ਉਰਫ ਲਾਲੂ, ਹਿਸਾਰ ਦੇ ਪਿੰਡ ਖਰੜ ਨਿਵਾਸੀ ਸੰਨੀ ਖਰੜ ਅਤੇ ਸੋਨੀਪਤ ਦੇ ਗੋਹਾਨਾ ਦੇ ਪਿੰਡ ਰਿੰਢਾਨਾ ਨਿਵਾਸੀ ਵਿੱਕੀ ਦੇ ਰੂਪ ’ਚ ਹੋਈ ਹੈ।

ਇਨ੍ਹਾਂ ਦੇ ਕਬਜ਼ੇ ’ਚੋਂ 5 ਪਿਸਤੌਲ ਅਤੇ ਕਾਰਤੂਸ ਅਤੇ ਕਾਰਤੂਸ ਦੇ ਖੋਲ ਸਮੇਤ ਵਾਹਨ ਵੀ ਜ਼ਬਤ ਕੀਤਾ ਹੈ। ਇਹ ਤਿੰਨੇ ਸ਼ੂਟਰ ਦਿੱਲੀ ਦੇ ਰਾਜੌਰੀ ਗਾਰਡਨ ’ਚ ਹੋਏ ਚਰਚਿਤ ਬਰਗਰ ਕਿੰਗ ਕਤਲਕਾਂਡ ’ਚ ਲੋੜੀਂਦੇ ਸਨ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਕਾਬਲੇ ’ਚ ਦਿੱਲੀ ਪੁਲਸ ਦਾ ਐੱਸ.ਆਈ. ਗੋਲੀ ਦੇ ਛੱਰੇ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਿਸ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਗਿਆ ਹੈ ਕਿ ਤਿੰਨੇ ਬਦਮਾਸ਼ ਪੁਲਸ ਲਈ ਸਿਰਦਰਦੀ ਬਣੇ ਹੋਏ ਸਨ। ਹਾਲ ਹੀ ’ਚ ਹਿਸਾਰ ’ਚ ਵਪਾਰੀ ਤੋਂ 5 ਕਰੋੜ ਦੀ ਫਿਰੌਤੀ ਮੰਗਣ, ਮਾਤੂਰਾਮ ਹਲਵਾਈ ਦੀ ਦੁਕਾਨ ’ਤੇ ਫਾਇਰਿੰਗ ਕਰ ਕੇ ਫਿਰੌਤੀ ਮੰਗਣ ਅਤੇ ਸ਼ਰਾਬ ਕਾਰੋਬਾਰੀ ਦੇ ਮੁਰਥਲ ’ਚ ਹੋਏ ਕਤਲਕਾਂਡ ਦੇ ਮਾਮਲੇ ’ਚ ਇਹ ਤਿੰਨੇ ਬਦਮਾਸ਼ ਸ਼ਾਮਲ ਦੱਸੇ ਜਾ ਰਹੇ ਹਨ। ਤਿੰਨਾਂ ’ਤੇ ਪੁਲਸ ਨੇ 2-2 ਲੱਖ ਰੁਪਏ ਇਨਾਮ ਐਲਾਨਿਆ ਹੋਇਆ ਸੀ। ਬਦਮਾਸ਼ਾਂ ਵੱਲੋਂ ਪੁਲਸ ’ਤੇ ਲੱਗਭਗ 60 ਗੋਲੀਆਂ ਚਲਾਈ ਗਈਆਂ। ਪੁਲਸ ਨੇ ਵੀ ਜਵਾਬੀ ਕਾਰਵਾਈ ’ਚ ਆਪਣੇ ਵੱਲੋਂ ਲੱਗਭਗ 20 ਗੋਲੀਆਂ ਚਲਾਈਆਂ, ਜੋ ਤਿੰਨਾਂ ਬਦਮਾਸ਼ਾਂ ਦੇ ਸਰੀਰ ਨੂੰ ਛਲਣੀ ਕਰਦੀਆਂ ਹੋਈਆਂ ਨਿਕਲ ਗਈਆਂ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News