‘ਪਟਾਕਾ ਫੈਕਟਰੀ ਦੇ ਧਮਾਕੇ ’ਚ 3 ਦੀ ਮੌਤ, ਇਕ ਮਜ਼ਦੂਰ ਗੰਭੀਰ’
Wednesday, Feb 24, 2021 - 10:22 PM (IST)

ਕਰਨਾਲ (ਨਰਵਾਲ) – ਮੰਗਲਵਾਰ ਸ਼ਾਮ ਨੂੰ ਪਿੰਡ ਘੋਘੜੀਪੁਰ ਸਥਿਤ ਪਟਾਕਾ ਫੈਕਟਰੀ ਦੇ ਬਲਾਸਟ ਵਿਚ ਹੁਣ ਤੱਕ 3 ਮਜ਼ਦੂਰਾਂ ਦੀ ਮੌਤ ਹੋ ਗਈ, ਉਥੇ ਹੀ ਇਕ ਮਜ਼ਦੂਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੁੱਧਵਾਰ ਨੂੰ ਲਗਭਗ 3 ਟੀਮਾਂ ਫੈਕਟਰੀ ਵਿਚ ਹੋਏ ਬਲਾਸਟ ਦੀ ਸੇਫਟੀ ਐਂਡ ਹੈਲਥ ਦੇ ਡਿਪਟੀ ਡਾਇਰੈਕਟਰ ਜਤਿੰਦਰ ਖਰਬ ਨੇ ਆਪਣੀ ਟੀਮ ਦੇ ਨਾਲ ਫੈਕਟਰੀ ਦਾ ਨਿਰੀਖਣ ਕੀਤਾ।
ਉਥੇ ਹੀ ਲੇਬਰ ਡਿਪਾਰਟਮੈਂਟ ਵਿਭਾਗ ਦੀ ਟੀਮ ਨੇ ਫੈਕਟਰੀ ਦਾ ਨਿਰੀਖਣ ਕੀਤਾ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਦੇ ਅਧਿਕਾਰੀ ਨਰਿੰਦਰ ਸਿੰਘ ਵੀ ਆਪਣੀ ਟੀਮ ਦੇ ਨਾਲ ਜਾਂਚ ਲਈ ਪੁੱਜੇ। ਸਾਰੀਆਂ ਟੀਮਾਂ ਇਸ ਮਾਮਲੇ ਵਿਚ ਬਲਾਸਟ ਨੂੰ ਲੈ ਕੇ ਹਰ ਪਹਿਲੂ ’ਤੇ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਫੈਕਟਰੀ ਵਿਚ ਬਣੇ 2 ਕਮਰਿਆਂ ਦੀਆਂ ਛੱਤਾਂ ਉਡ ਗਈਆਂ ਅਤੇ ਚਾਰੋ ਪਾਸੇ ਮਲਬਾ ਖਿੱਲਰ ਗਿਆ ਸੀ, ਜਿਸ ਵਿਚ ਇਕ ਮਜ਼ਦੂਰ ਦੀ ਮੌਕੇ ’ਤੇ ਮੌਤ ਹੋ ਗਈ ਸੀ, ਉਥੇ ਹੀ 2 ਹੋਰਨਾਂ ਦੀ ਬੁੱਧਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ।