ਕੇਰਲ ’ਚ ਹਵਾਈ ਅੱਡੇ ਤੋਂ 1.7 ਕਰੋੜ ਦਾ ਸੋਨਾ ਜ਼ਬਤ, ਯਾਤਰੀ ਗ੍ਰਿਫ਼ਤਾਰ

Saturday, Oct 15, 2022 - 04:11 PM (IST)

ਕੇਰਲ ’ਚ ਹਵਾਈ ਅੱਡੇ ਤੋਂ 1.7 ਕਰੋੜ ਦਾ ਸੋਨਾ ਜ਼ਬਤ, ਯਾਤਰੀ ਗ੍ਰਿਫ਼ਤਾਰ

ਕੋਝੀਕੋਡ- ਕੇਰਲ ਦੇ ਕਾਲੀਕਟ ਕੌਮਾਂਤਰੀ ਹਵਾਈ ਅੱਡੇ ’ਤੇ ਦੋ ਯਾਤਰੀਆਂ ਕੋਲੋਂ ਕੁੱਲ 3.4 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਹੈ। ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਬਰਾਮਦ ਕੀਤੇ ਗਏ ਸੋਨੇ ਦੀ ਕੀਮਤ 1.7 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਕੀਤਾ ਗਿਆ ਸੋਨਾ ਪੇਸਟ (ਤਰਲ) ਦੇ ਰੂਪ ਵਿਚ ਸੀ। ਇਹ ਦੋਵੇਂ ਯਾਤਰੀ ਸ਼ੁੱਕਰਵਾਰ ਨੂੰ ਕਤਰ ਦੀ ਰਾਜਧਾਨੀ ਦੋਹਾ ਤੋਂ ਪਰਤ ਰਹੇ ਸਨ। ਯਾਤਰੀਆਂ ਨੇ ਸੋਨੇ ਨੂੰ ਆਪਣੇ ਸਰੀਰ ਦੇ ਅੰਦਰ ਲੁਕੋ ਕੇ ਰੱਖਿਆ ਹੋਇਆ ਸੀ। ਦੋਵੇਂ ਹੀ ਯਾਤਰੀ ਕਾਸਰਗੋਡ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

DRI ਵਲੋਂ ਜਾਰੀ ਇਕ ਬਿਆਨ ਮੁਤਾਬਕ ਇਕ ਖ਼ੁਫੀਆ ਸੂਚਨਾ ਮਿਲੀ ਸੀ ਕਿ ਇਹ ਯਾਤਰੀ ਸੋਨੇ ਦੀ ਤਸਕਰੀ ’ਚ ਸ਼ਾਮਲ ਹਨ ਅਤੇ ਹਵਾਈ ਅੱਡੇ ਦੇ ਜ਼ਰੀਏ ਸੋਨੇ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨਗੇ। DRI ਦੀ ਇਸ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਹਵਾਈ ਅੱਡੇ ’ਤੇ ਨਿਗਰਾਨੀ ਵਧਾ ਦਿੱਤੀ ਅਤੇ ਦੋਹਾਂ ਨੂੰ ਫੜ ਲਿਆ। DRI ਦੇ ਬਿਆਨ ਮੁਤਾਬਕ 11 ਅਕਤੂਬਰ ਨੂੰ ਵੀ ਇਸ ਤਰ੍ਹਾਂ ਦੀ ਸੋਨੇ ਦੀ ਤਸਕਰੀ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ 1.8 ਕਰੋੜ ਰੁਪਏ ਦੀ ਕੀਮਤ ਦਾ 3.6 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਸੀ।


author

Tanu

Content Editor

Related News