ਜੰਮੂ-ਕਸ਼ਮੀਰ ਅਤੇ ਲੱਦਾਖ ’ਚ ਫਸੇ 275 ਯਾਤਰੀਆਂ ਨੂੰ ਕੀਤਾ ਗਿਆ ਏਅਰਲਿਫਟ

Thursday, Feb 23, 2023 - 10:00 AM (IST)

ਜੰਮੂ-ਕਸ਼ਮੀਰ ਅਤੇ ਲੱਦਾਖ ’ਚ ਫਸੇ 275 ਯਾਤਰੀਆਂ ਨੂੰ ਕੀਤਾ ਗਿਆ ਏਅਰਲਿਫਟ

ਕਾਰਗਿਲ (ਭਾਸ਼ਾ)- ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲੱਦਾਖ 'ਚ ਫਸੇ ਕੁੱਲ 275 ਯਾਤਰੀਆਂ ਨੂੰ ਬੁੱਧਵਾਰ ਨੂੰ ਜਹਾਜ਼ ਰਾਹੀਂ ਕੱਢਿਆ ਗਿਆ। ਇਕ ਅਧਿਕਾਰਤ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ਦੇ ਬੰਦ ਹੋਣ ਅਤੇ ਖ਼ਰਾਬ ਮੌਸਮ ਕਾਰਨ ਜੰਮੂ ਅਤੇ ਸ਼੍ਰੀਨਗਰ 'ਚ ਫਸੇ ਕਾਰਗਿਲ ਦੇ ਯਾਤਰੀ ਏਐੱਨ-32 ਕਾਰਗਿਲ ਕੁਰੀਅਰ ਦੀ ਸੇਵਾ ਦਾ ਇਸਤੇਮਾਲ ਨਹੀਂ ਕਰ ਪਾ ਰਹੇ ਸਨ। ਬੁਲਾਰੇ ਨੇ ਦੱਸਿਆ ਕਿ ਨਾਗਰਿਕ ਹਵਾਬਾਜ਼ੀ ਵਿਭਾਗ, ਲੱਦਾਖ ਦੀਆਂ ਸਿਫ਼ਾਰਿਸ਼ਾਂ 'ਤੇ ਭਾਰਤੀ ਹਵਾਈ ਫ਼ੌਜ (ਆਈ.ਏ.ਐੱਫ.) ਨੇ ਆਈਐੱਲ-76 ਜਹਾਜ਼ ਦੀ ਸਹੂਲਤ ਪ੍ਰਦਾਨ ਕੀਤੀ, ਜਿਸ ਨੇ ਜੰਮੂ ਤੋਂ 193 ਯਾਤਰੀਆਂ ਨੂੰ ਲੇਹ ਤੱਕ ਪਹੁੰਚਾਇਆ, ਜਦੋਂ ਕਿ ਸ਼੍ਰੀਨਗਰ ਅਤੇ ਕਾਰਗਿਲ ਵਿਚਾਲੇ ਏਐੱਨ-32 ਦੀਆਂ 2 ਉਡਾਣਾਂ ਰਾਹੀਂ 57 ਯਾਤਰੀਆਂ ਨੂੰ ਲਿਜਾਇਆ ਗਿਆ।

ਉਨ੍ਹਾਂ ਦੱਸਿਆ ਕਿ ਏਐੱਨ-32 ਦੀ ਇਕ ਉਡਾਣ 'ਚ 10 ਯਾਤਰੀਆਂ ਨੂੰ ਕਾਰਗਿਲ ਤੋਂ ਜੰਮੂ ਲਿਜਾਇਆ ਗਿਆ ਅਤੇ 15 ਹੋਰ ਯਾਤਰੀਆਂ ਨੂੰ ਕਾਰਗਿਲ ਅਤੇ ਸ਼੍ਰੀਨਗਰ ਵਿਚਾਲੇ ਬੀ-3 ਹੈਲੀਕਾਪਟਰ ਤੋਂ ਪਹੁੰਚਾਇਆ ਗਿਆ। ਯਾਤਰੀਆਂ ਨੇ ਉਨ੍ਹਾਂ ਨੂੰ ਪਹੁੰਚਾਉਣ ਲਈ ਭਾਰਤੀ ਹਵਾਈ ਫ਼ੌਜ, ਡਿਵੀਜ਼ਨਲ ਪ੍ਰਸ਼ਾਸਨ, ਸ਼ਹਿਰੀ ਹਵਾਬਾਜ਼ੀ ਵਿਭਾਗ ਲੱਦਾਖ ਅਤੇ ਜ਼ਿਲ੍ਹਾ ਪ੍ਰਸ਼ਾਸਨ ਕਾਰਗਿਲ ਦਾ ਧੰਨਵਾਦ ਕੀਤਾ।


author

DIsha

Content Editor

Related News