ਹਿਮਾਚਲ ਪ੍ਰਦੇਸ਼ ਪ੍ਰੋਗਰਾਮਾਂ ’ਚ 250 ਲੋਕ ਹੋ ਸਕਣਗੇ ਸ਼ਾਮਲ

Saturday, Jul 03, 2021 - 05:36 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸੂਬੇ ’ਚ ਘੱਟ ਹੁੰਦੇ ਕੋਰੋਨਾ ਮਾਮਲਿਆਂ ਨੂੰ ਵੇਖਦੇ ਹੋਏ ਰਾਹਤ ਦਿੱਤੀ ਹੈ। ਠਾਕੁਰ ਨੇ ਕਿਹਾ ਕਿ ਸੂਬੇ ਵਿਚ ਇੰਡੋਰ ਅਤੇ ਖੁੱਲੇ ਵਿਚ ਹੋਣ ਵਾਲੇ ਪ੍ਰੋਗਰਾਮਾਂ  ’ਚ 150 ਅਤੇ 250 ਲੋਕ ਸ਼ਾਮਲ ਹੋ ਸਕਣਗੇ। ਠਾਕੁਰ ਨੇ ਅੱਜ ਇੱਥੇ ਭਾਰਤੀ ਮਜ਼ਦੂਰ ਸੰਘ ਦੀ ਬੈਠਕ ਨੂੰ ਸੰਬੋਧਿਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ  ’ਚ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਸੂਬੇ  ’ਚ ਕੋਰੋਨਾ ਦੇ ਘੱਟ ਹੋ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਮਾਜਿਕ, ਸਿੱਖਿਅਕ, ਖੇਡ, ਮਨੋਰੰਜਨ, ਧਾਰਮਿਕ ਅਤੇ ਹੋਰ ਸਭਾਵਾਂ  ’ਚ ਲੋਕਾਂ ਦੇ ਸ਼ਾਮਲ ਹੋਣ ਦੀ ਵਧ ਤੋਂ ਵਧ ਸੀਮਾ  ’ਚ ਰਾਹਤ ਦਿੱਤੀ ਹੈ। ਇਸ ਤਹਿਤ ਹੁਣ ਬੰਦ ਥਾਵਾਂ ਅਤੇ ਇੰਡੋਰ  ’ਚ ਹੋਣ ਵਾਲੇ ਸਮਾਰੋਹ  ’ਚ 150 ਲੋਕ ਸ਼ਾਮਲ ਹੋ ਸਕਣਗੇ। ਜਦਕਿ ਖੁੱਲੇ  ’ਚ ਹੋਣ ਵਾਲੇ ਪ੍ਰੋਗਰਾਮਾਂ, ਸਮਾਰੋਹ  ’ਚ 250 ਲੋਕ ਸ਼ਾਮਲ ਹੋ ਸਕਣਗੇ। ਇਨ੍ਹਾਂ  ’ਚ ਵਿਆਹ ਸਮਾਰੋਹ ਵੀ ਸ਼ਾਮਲ ਹਨ ਪਰ ਇਨ੍ਹਾਂ ਪ੍ਰੋਗਰਾਮਾਂ  ’ਚ ਮਾਸਕ, ਦੋ ਗਜ਼ ਦੀ ਦੂਰੀ ਦੇ ਨਿਯਮ ਦਾ ਸਖ਼ਤੀ ਨਾਲ ਪਾਲਣ ਕਰਨਾ ਹੋਵੇਗਾ। ਇਸ ਸਬੰਧ  ’ਚ ਸਾਰੇ ਵਿਭਾਗਾਂ, ਜ਼ਿਲ੍ਹਾ ਡਿਪਟੀ ਕਮਿਸ਼ਨਰਾਂ, ਪੁਲਸ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ। 


Tanu

Content Editor

Related News