24x7 ਦਿਨ:ਸਰਕਾਰੀ ਸੇਵਾਵਾਂ ਦੀ ਹੋਮ ਡਿਲਿਵਰੀ

Saturday, Sep 01, 2018 - 01:19 PM (IST)

24x7 ਦਿਨ:ਸਰਕਾਰੀ ਸੇਵਾਵਾਂ ਦੀ ਹੋਮ ਡਿਲਿਵਰੀ

ਨਵੀਂ ਦਿੱਲੀ— ਸਰਕਾਰੀ ਸੇਵਾਵਾਂ ਦੀ ਹੋਮ ਡਿਲਵਰੀ ਦੇ ਲਈ ਕਾਲ ਸੈਂਟਰ ਸੱਤੇ ਦਿਨ 24 ਘੰਟੇ ਕੰਮ ਕਰਨਗੇ। ਕਾਲ ਸੈਂਟਰ 'ਤੇ ਫੋਨ ਕਰਨ 'ਤੇ ਲੋਕਾਂ ਦੇ ਘਰਾਂ 'ਚ 3 ਘੰਟੇ ਦੇ ਅੰਦਰ ਮੋਬਾਇਲ ਸਹਾਇਕ ਜ਼ਰੂਰੀ ਪ੍ਰਕਿਰਿਆ ਪੂਰੀ ਕਰਨ ਲਈ ਪਹੁੰਚ ਜਾਣਗੇ, ਜੋ ਦਸਤਾਵੇਜ਼ ਸਕੈਨ ਕਰਨ ਤੋਂ ਲੈ ਕੇ ਸਰਕਾਰੀ ਸੇਵਾਵਾਂ ਲਈ ਫਾਰਮ ਭਰਨ ਦਾ ਕੰਮ ਵੀ ਕਰਨਗੇ। ਸਾਰੀ ਪ੍ਰਕਿਰਿਆਵਾਂ ਆਨਲਾਈਨ ਪੂਰੀ ਕੀਤੀਆਂ ਜਾਣਗੀਆਂ। ਆਵੇਦਕਾਂ ਨੂੰ ਸਰਕਾਰੀ ਸੇਵਾਵਾਂ ਲਈ ਪਹਿਲਾਂ ਤੋਂ ਨਿਰਧਾਰਿਤ ਫੀਸ ਦੇ ਇਲਾਵਾ 50 ਰੁਪਏ ਜ਼ਿਆਦਾ ਫੀਸ ਦੇਣੀ ਹੋਵੇਗੀ। ਸਰਕਾਰ ਨੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੇ ਸੇਵਾਵਾਂ ਦੀ ਹੋਮ ਡਿਲਿਵਰੀ ਲਈ ਨਿਜੀ ਕੰਪਨੀ ਬੀ.ਐੱਫ.ਐੱਸ ਗਲੋਬਲ ਨੂੰ ਟੈਂਡਰ ਨੂੰ ਨਿਰਧਾਰਿਤ ਕੀਤਾ ਗਿਆ ਹੈ। ਕੰਪਨੀ ਹੀ ਸੇਵਾਵਾਂ ਦੀ ਹੋਮ ਡਿਲਿਵਰੀ ਲਈ ਕਾਲ ਸੈਂਟਰ ਸਥਾਪਤ ਕਰਨ ਨੂੰ ਲੈ ਕੇ ਮੋਬਾਇਲ ਯੋਜਨਾ ਨੂੰ ਲਾਂਚ ਕਰਨਗੇ।
 

ਸਵੇਰੇ 8 ਤੋਂ ਸ਼ਾਮ 10 ਵਜੇ ਤਕ ਹੋਵੇਗਾ ਕੰਮ
ਕਾਲ ਸੈਂਟਰ ਭਾਂਵੇ ਹੀ 24 ਘੰਟਿਆਂ ਦਾ ਕੰਮ ਕਰਨਗੇ ਪਰ ਸੇਵਾਵਾਂ ਦੀ ਹੋਮ ਡਿਲਿਵਰੀ ਨਾਲ ਜੁੜੇ ਕਾਰਜ ਰੋਜ਼ਾਨਾ ਸੱਤੇ ਦਿਨ ਸਵੇਰੇ 8 ਵਜੇ ਤੋਂ ਰਾਤ 10 ਵਜੇ ਤਕ ਨਿਪਟਾਏ ਜਾਣਗੇ। ਮਤਲਬ ਐਤਵਾਰ ਨੂੰ ਛੁੱਟੀ ਦੇ ਦਿਨ ਵੀ ਕੰਮ ਹੋਵੇਗਾ।
 

3 ਸਾਲ 'ਚ ਆਏ 40 ਲੱਖ ਐਪਲੀਕੇਸ਼ਨ 
ਇਕ ਸੀਨੀਅਰ ਅਧਿਕਾਰੀ ਮੁਤਾਬਕ ਦਿੱਲੀ ਸਰਕਾਰ ਜਿਨ੍ਹਾਂ ਸੇਵਾਵਾਂ ਦੇ ਨਾਲ ਹੋਮ ਡਿਲਿਵਰੀ ਸ਼ੁਰੂ ਕਰਨ ਜਾ ਰਹੀ ਹੈ ਉਸ ਦੀ ਸੇਵਾਵਾਂ ਨੂੰ ਲੈਣ ਲਈ ਪਿਛਲੇ ਤਿੰਨ ਸਾਲਾਂ 'ਚ 40 ਲੱਖ ਤੋਂ ਜ਼ਿਆਦਾ ਐਪਲੀਕੇਸ਼ਨ ਆਏ ਹਨ। ਸਾਫ ਹੈ ਕਿ ਇਨ੍ਹਾਂ ਸੇਵਾਵਾਂ ਦਾ ਲਾਭ ਉਠਾਉਣ ਵਾਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ।
 

40 ਸੇਵਾਵਾਂ ਦੇ ਨਾਲ ਹੋਵੇਗੀ ਸ਼ੁਰੂਆਤ
ਟਰਾਂਸਪੋਰਟ, ਮਾਲ, ਸਮਾਜ ਕਲਿਆਣ ਅਤੇ ਮਜ਼ਦੂਰ ਵਿਭਾਗ ਅਤੇ ਦਿੱਲੀ ਪਾਣੀ ਬੋਰਡ ਦੀਆਂ 40 ਸੇਵਾਵਾਂ ਦੀ ਹੋਮ ਡਿਲਿਵਰੀ ਦੇ ਨਾਲ ਕੰਮ ਸ਼ੁਰੂ ਹੋਵੇਗਾ। ਅਗਲ 2 ਮਹੀਨਿਆਂ 'ਚ 60 ਅਤੇ ਸੇਵਾਵਾਂ ਨੂੰ ਇਸ ਨਾਲ ਜੋੜਣ ਦੀ ਪਲੈਨਿੰਗ ਹੈ। ਇਕ ਵਰਿਸ਼ਠ ਅਧਿਕਾਰੀ ਮੁਤਾਬਕ ਇਸ ਨਾਲ 2 ਮਹੀਨੇ ਤੋਂ ਜ਼ਿਆਦਾ ਸਮਾਂ ਵੀ ਲੱਗ ਸਕਦਾ ਹੈ।
 

ਇਕ ਫੋਨ 'ਤੇ ਮੋਬਾਇਲ ਸਹਾਇਕ ਹਾਜ਼ਿਰ 
ਇਕ ਫੋਨ 'ਤੇ ਸਰਕਾਰੀ ਸੇਵਾਵਾਂ ਲੋਕਾਂ ਦੇ ਘਰਾਂ 'ਤੇ ਉੁਪਲਬਧ ਕਰਵਾਉਣ ਲਈ 3 ਘੰਟਿਆਂ ਦੇ ਅੰਦਰ ਮੋਬਾਇਲ ਸਹਾਇਕ ਹਾਜ਼ਰ ਹੋ ਜਾਣਗੇ। ਜੇਕਰ ਕੋਈ ਵਿਅਕਤੀ ਜਨਤਕ ਸੇਵਾਵਾਂ ਲਈ ਐਪਲੀਕੇਸ਼ਨ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਕਾਲ ਸੈਂਟਰ 'ਚ ਫੋਨ ਕਰਨਾ ਹੋਵੇਗਾ ਅਤੇ ਉੱਥੇ  ਆਪਣਾ ਵਿਵਰਣ ਦਰਜ ਕਰਵਾਉਣਾ ਹੋਵੇਗਾ। ਇਸ ਤੋਂ ਬਾਅਦ ਮੋਬਾਇਲ ਸਹਾਈ ਅਭਿਆਰੀਥੀ ਦੇ ਘਰ 'ਤੇ ਆ ਕੇ ਜ਼ਰੂਰੀ ਦਸਤਾਵੇਜ਼ ਇਕੱਠੇ ਕਰਨਗੇ। ਮੋਬਾਇਲ ਸਹਾਇਕ ਬਾਓਮੈਟ੍ਰਿਕ ਡਿਵਾਇਸ ਅਤੇ ਕੈਮਰਾ ਜਿਵੇਂ ਜ਼ਰੂਰੀ ਉਪਕਰਣ ਨਾਲ ਲੈਂਸ ਹੋਵੇਗਾ।
 

ਰਾਜਸਵ ਵਿਭਾਗ
- ਓ.ਬੀ.ਸੀ.,ਐੱਸ.ਸੀ. ਅਤੇ ਐੱਸ.ਟੀ ਪ੍ਰਮਾਣਪੱਤਰ
- ਆਵਾਸ ਸਰਟੀਫਿਕੇਟ 
- ਆਮਦਨ ਸਰਟੀਫਿਕੇਟ 
- ਜਨਮ ਅਤੇ ਮੌਤ ਦਾ ਸਰਟੀਫਿਕੇਟ
- ਲਾਲ ਡੋਰਾ ਸਰਟੀਫਿਕੇਟ
- ਜ਼ਮੀਨ ਸਟੇਟਸ ਰਿਪੋਰਟ
- ਮਿਊਟੇਂਸ਼ਨ 
- ਸਥਾਈ ਵਿਕਲੰਗਤਾ ਸਰਟੀਫਿਕੇਟ
 

ਟਰਾਂਸਪੋਰਟ ਵਿਭਾਗ 
- ਡੁਪਲੀਕੇਟ ਆਰਸੀ,
- ਆਰਸੀ ਲਈ ਪਤੇ 'ਚ ਬਦਲਾਅ
- ਇਸ਼ੂ ਆਫ ਐੱਨ.ਓ.ਸੀ.
- ਲਰਨਰ ਲਾਈਸੈਂਸ
- ਸਥਾਈ ਡ੍ਰਾਈਵਿੰਗ ਲਾਇਸੈਂਸ
- ਡਰਾਈਵਿੰਗ ਲਾਇਸੈਂਸ ਦਾ ਨਵੀਨੀਕਰਣ
- ਡੁਪਲੀਕੇਟ ਡ੍ਰਾਈਵਿੰਗ ਲਾਈਸੈਂਸ
- ਡ੍ਰਾਈਵਿੰਗ ਲਾਈਸੈਂਸ ਦੇ ਪਤੇ 'ਚ ਬਦਲਾਅ
 

ਦਿੱਲੀ ਪਾਣੀ ਬੋਰਡ ਅਤੇ ਮਜ਼ਦੂਰ ਵਿਭਾਗ
- ਸੀਵਰਰੇਜ ਅਤੇ ਪਾਣੀ ਦੇ ਨਵੇਂ ਕਨੈਕਸ਼ਨ
- ਨਿਰਮਾਣ ਮਜ਼ਦੂਰਾਂ ਦਾ ਪੰਜੀਕਰਨ ਅਤੇ ਨਵੀਨੀਕਰਣ।
ਸਮਾਜ ਕਲਿਆਣ ਵਿਭਾਗ 
- ਪਰਿਵਾਰ ਕਲਿਆਣ ਸਕੀਮ
- ਵਿਕਲੰਗਤਾ ਪੈਂਸ਼ਨ ਸਕੀਮ
- ਬਜ਼ੁਰਗ ਪੈਂਸ਼ਨ ਸਕੀਮ
- ਵਿਧਵਾ ਪੈਂਸ਼ਨ ਸਕੀਮ 
- ਗਰੀਬ ਪੈਂਸ਼ਨ ਸਕੀਮ
- ਗਰੀਬ ਵਿਵਧਾਵਾਂ ਨੂੰ ਆਰਥਿਕ ਸਹਾਇਤਾ


Related News