ਈਰਾਨ 'ਚ ਫਸੇ 234 ਭਾਰਤੀ ਪਰਤੇ ਵਾਪਸ

03/15/2020 8:36:00 AM

ਨਵੀਂ ਦਿੱਲੀ—ਖਤਰਨਾਕ ਕੋਰੋਨਾਵਾਇਰਸ ਦੀ ਮਾਰ ਝੱਲ ਰਹੇ ਈਰਾਨ 'ਚ ਫਸੇ ਭਾਰਤੀਆਂ ਨੂੰ ਅੱਜ ਭਾਵ ਐਤਵਾਰ ਵਾਪਸ ਭਾਰਤ ਲਿਆਂਦਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਭਾਰਤ ਵਾਪਸ ਪਰਤਣ ਵਾਲੇ 234 ਲੋਕਾਂ 'ਚੋਂ 131 ਵਿਦਿਆਰਥੀ ਅਤੇ 103 ਤੀਰਥ ਯਾਤਰੀ ਸ਼ਾਮਲ ਹਨ। ਸਾਰੇ ਅੱਜ ਤੋਂ 14 ਦਿਨਾਂ ਤੱਕ ਨਿਗਰਾਨੀ ਹੇਠ ਰੱਖੇ ਜਾਣਗੇ।

PunjabKesari

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਟਵੀਟ ਕੀਤਾ ਹੈ ਕਿ ਈਰਾਨ 'ਚ ਫਸੇ 234 ਭਾਰਤੀ ਵਾਪਸ ਵਤਨ ਪਹੁੰਚ ਗਏ ਹਨ, ਜਿਨ੍ਹਾਂ 'ਚੋਂ 131 ਵਿਦਿਆਰਥੀ ਅਤੇ 103 ਸ਼ਰਧਾਲੂ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਹੈ ਕਿ ਰਾਜਦੂਤ ਧਾਮੂ ਗਦਮ ਅਤੇ ਈਰਾਨ 'ਚ ਭਾਰਤੀ ਟੀਮ ਦੇ ਯਤਨਾਂ ਲਈ ਧੰਨਵਾਦ। ਇਸ ਦੇ ਨਾਲ ਵਿਦੇਸ਼ ਮੰਤਰੀ ਨੇ ਈਰਾਨੀ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ। ''

PunjabKesari

ਦੱਸਣਯੋਗ ਹੈ ਕਿ ਚੀਨ ਤੋਂ ਬਾਅਦ ਇਟਲੀ ਅਤੇ ਈਰਾਨ 'ਤੇ ਕੋਰੋਨਾਵਾਇਰਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ।

PunjabKesari


Iqbalkaur

Content Editor

Related News