ਅੱਜ ਹੈ ਸਾਲ ਦਾ ਪਹਿਲਾ ਸੂਰਜ ਗ੍ਰਹਿਣ

Thursday, Feb 15, 2018 - 02:30 AM (IST)

ਨਵੀਂ ਦਿੱਲੀ— ਇਸ ਸਾਲ ਸੂਰਜ ਗ੍ਰਹਿਣ 15 ਫਰਵਰੀ ਨੂੰ ਲੱਗਣ ਵਾਲਾ ਹੈ, ਜੋ ਕਿ 2018 ਦਾ ਪਹਿਲਾ ਸੂਰਜ ਗ੍ਰਹਿਣ ਹੋਵੇਗਾ। ਹਾਲਾਂਕਿ ਸੂਰਜ ਗ੍ਰਹਿਣ ਭਾਰਤ 'ਚ ਦਿਖਾਈ ਨਹੀਂ ਦੇਵੇਗਾ। ਹਿੰਦੂ ਕਲੰਡਰ ਮੁਤਾਬਕ ਇਸ ਸਾਲ ਕੁੱਲ ਤਿੰਨ ਸੂਰਜ ਗ੍ਰਹਿਣ ਲੱਗਣਗੇ। ਇਨ੍ਹਾਂ ਸਾਰੇ ਗ੍ਰਹਿਣਾ ਦਾ ਭਾਰਤ 'ਤੇ ਕੁਝ ਹੱਦ ਤੱਕ ਅਸਰ ਪਵੇਗਾ।
15 ਫਰਵਰੀ ਨੂੰ ਲੱਗਣ ਵਾਲਾ ਗ੍ਰਹਿਣ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਦੱਖਣੀ ਅਮਰੀਕਾ, ਅਟਲਾਂਟਿਕ ਤੇ ਅੰਟਾਰਟਿਕਾ ਦੇ ਇਲਾਕਿਆਂ 'ਚ ਦਿਖੇਗਾ। ਹਿੰਦੂ ਧਰਮ 'ਚ ਸੂਰਜ ਗ੍ਰਹਿਣ ਦਾ ਬਹੁਤ ਮਹੱਤਵ ਹੈ। ਮੰਨਿਆ ਜਾਂਦਾ ਹੈ ਕਿ ਗ੍ਰਹਿਆਂ ਤੇ ਰਾਸ਼ੀਆਂ ਨਾਲ ਜੀਵਨ ਜੁੜਿਆ ਹੋਇਆ ਹੈ ਤੇ ਗ੍ਰਹਿਣ ਦਾ ਸਾਡੇ ਜੀਵਨ 'ਤੇ ਪ੍ਰਭਾਵ ਪੈਂਦਾ ਹੈ। ਸੂਰਜ ਗ੍ਰਹਿਣ 15 ਫਰਵਰੀ ਦੀ ਰਾਤ 12 ਵੱਜ ਕੇ 25 ਮਿੰਟ 'ਤੇ ਸ਼ੁਰੂ ਹੋਵੇਗਾ ਤੇ ਅਗਲੇ ਦਿਨ 16 ਫਰਵਰੀ ਦੀ ਸਵੇਰੇ ਚਾਰ ਵਜੇ ਖਤਮ ਹੋਵੇਗਾ। ਇਹ ਗ੍ਰਹਿਣ ਰਾਤ 'ਚ ਹੋਣ ਦੇ ਕਾਰਨ ਭਾਰਤੀ ਉਪ ਮਹੀਦੀਪਾਂ 'ਚ ਦਿਖਾਈ ਨਹੀਂ ਦੇਵੇਗਾ ਪਰ ਇਸ ਦਾ ਅਸਰ ਰਾਸ਼ੀਆਂ 'ਤੇ ਜ਼ਰੂਰ ਪਵੇਗਾ।
ਗ੍ਰਹਿਣ ਦੌਰਾਨ ਨਾ ਕਰੋ ਇਹ ਕੰਮ
ਇਸ ਦੌਰਾਨ ਪੂਜਾ ਪਾਠ ਤੇ ਖਾਸ ਕਰਕੇ ਮੰਦਰ 'ਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਛੋਹਣ 'ਤੇ ਰੋਕ ਹੈ। ਇਸ ਦੌਰਾਨ ਕੋਈ ਵੀ ਸ਼ੁੱਭ ਕੰਮ ਕਰਨਾ ਸਹੀ ਨਹੀਂ ਮੰਨਿਆ ਜਾਂਦਾ। ਗ੍ਰਹਿਣ 'ਚ ਗਰਭਵਤੀ ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਨੂੰ ਘਰ 'ਚੋਂ ਬਾਹਰ ਨਹੀਂ ਨਿਕਲਨਾ ਚਾਹੀਦਾ। ਅਜਿਹੀ ਧਾਰਨਾ ਹੈ ਕਿ ਉਸ ਵੇਲੇ ਕੁਝ ਕਿਰਨਾਂ ਖਤਰਨਾਕ ਅਸਰ ਪਾ ਸਕਦੀਆਂ ਹਨ। ਹਾਲਾਂਕਿ ਇਹ ਗ੍ਰਹਿਣ ਰਾਤ ਵੇਲੇ ਹੈ ਇਸ ਲਈ ਭਾਰਤ 'ਚ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈ।
ਗ੍ਰਹਿਣ ਤੋਂ ਬਾਅਦ ਗਰੀਬ ਤੇ ਬੇਸਹਾਰੇ ਲੋਕਾਂ ਨੂੰ ਅੰਨ ਜਾਂ ਕੁਝ ਹੋਰ ਚੀਜ਼ਾਂ ਦਾਨ ਕਰਨਾ ਚੰਗਾ ਮੰਨਿਆ ਜਾਂਦਾ ਹੈ। ਗ੍ਰਹਿਣ ਵੇਲੇ ਆਪਣੇ ਇਸ਼ਟਦੇਵ ਦਾ ਧਿਆਨ ਕਰਨਾ ਚਾਹੀਦਾ ਹੈ।


Related News