2014 ਤੋਂ ਉੱਤਰ-ਪੂਰਬ ’ਚ ਸ਼ਾਂਤੀ ਦਾ ਦੌਰ, 6000 ਅੱਤਵਾਦੀਆਂ ਨੇ ਕੀਤਾ ਆਤਮਸਮਰਪਣ : ਅਨੁਰਾਗ ਠਾਕੁਰ

12/19/2022 7:46:11 PM

ਨਵੀਂ ਦਿੱਲੀ—ਭਾਰਤ ਦੇ ਉੱਤਰ-ਪੂਰਬੀ ਹਿੱਸੇ ’ਚ ਅੱਤਵਾਦ ਅਤੇ ਕੱਟੜਵਾਦ ’ਚ ਕਮੀ ਦੇ ਅੰਕੜੇ ਪੇਸ਼ ਕਰਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਕਿਹਾ ਕਿ 2014 ਤੋਂ ਬਾਅਦ ਉੱਤਰ-ਪੂਰਬ ’ਚ ਸ਼ਾਂਤੀ ਦਾ ਦੌਰ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉੱਤਰ-ਪੂਰਬ ’ਚ ਅੱਤਵਾਦ ਦੀਆਂ ਘਟਨਾਵਾਂ ’ਚ ਭਾਰੀ ਕਮੀ ਆਈ ਹੈ। ਠਾਕੁਰ ਨੇ ਕਿਹਾ, ''ਉੱਤਰ-ਪੂਰਬ ’ਚ 2014 ਤੋਂ ਬਾਅਦ ਸ਼ਾਂਤੀ ਦਾ ਦੌਰ ਸ਼ੁਰੂ ਹੋਇਆ। ਕੱਟੜਪੰਥੀ ਹਿੰਸਾ ’ਚ 80 ਫੀਸਦੀ, ਆਮ ਨਾਗਰਿਕਾਂ ਦੀ ਮੌਤ ’ਚ 89 ਫੀਸਦੀ ਕਮੀ ਆਈ ਅਤੇ 2014 ਤੋਂ ਬਾਅਦ 6000 ਅੱਤਵਾਦੀਆਂ ਨੇ ਆਤਮਸਮਰਪਣ ਕੀਤਾ। ਖੱਬੇਪੱਖੀ ਅੱਤਵਾਦ ’ਚ 265 ਫੀਸਦੀ ਦੀ ਕਮੀ ਆਈ।’’

ਇਹ ਖ਼ਬਰ ਵੀ ਪੜ੍ਹੋ : ਲਾਹੌਰ ’ਚ ਰੋਸ ਪ੍ਰਦਰਸ਼ਨ ਦੌਰਾਨ PM ਮੋਦੀ ਦੇ ਪੱਖ ’ਚ ਲੱਗੇ ਨਾਅਰੇ, ਪਾਕਿ ਸਰਕਾਰ ਬੌਖ਼ਲਾਈ

ਕੇਂਦਰੀ ਮੰਤਰੀ ਨੇ ਕਿਹਾ, ‘‘ਮੋਦੀ ਸਰਕਾਰ ਦੁਆਰਾ ਅਪਣਾਇਆ ਗਿਆ ਨਜ਼ਰੀਆ ਅੱਤਵਾਦ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦਾ ਹੈ। ਫੈਸਲਾਕੁੰਨ ਕਾਰਵਾਈ ਨੇ ਸਾਨੂੰ ਸਪੱਸ਼ਟ ਨਤੀਜੇ ਦਿੱਤੇ ਹਨ।’’ ਅੱਤਵਾਦ ’ਤੇ ਕੇਂਦਰ ਦੇ ਰੁਖ਼ ’ਤੇ ਉਨ੍ਹਾਂ ਕਿਹਾ, "ਭਾਰਤ ਦੀ ਨੀਤੀ ਅੱਤਵਾਦ ਵਿਰੁੱਧ ਹਮੇਸ਼ਾ ਜ਼ੀਰੋ ਸਹਿਣਸ਼ੀਲਤਾ ਦੀ ਰਹੀ ਹੈ। ਚਾਹੇ ਉਹ ਯੂ.ਏ.ਪੀ.ਏ. ਕਾਨੂੰਨ ਨੂੰ ਮਜ਼ਬੂਤ ​​ਕਰਨਾ ਹੋਵੇ ਜਾਂ ਐੱਨ.ਆਈ.ਏ. ਐਕਟ ਸੋਧ ਬਿੱਲ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਨੇ ਕੋਈ ਕਸਰ ਬਾਕੀ ਨਹੀਂ ਛੱਡੀ।’’ ਉਨ੍ਹਾਂ ਕਿਹਾ, ‘‘ਮੋਦੀ ਸਰਕਾਰ ਸਮਾਜ ਭਲਾਈ ਦੇ ਬਹਾਨੇ ਰੈਡੀਕਲਾਈਜ਼ੇਸ਼ਨ (ਪੀ.ਐੱਫ.ਆਈ.) ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ ’ਤੇ ਪਾਬੰਦੀ ਲਗਾਉਣ ਤੋਂ ਨਹੀਂ ਝਿਜਕੀ, ਅਸੀਂ ਸੰਗਠਨ ਦੇ ਖ਼ਿਲਾਫ਼ ਪੂਰੀ ਜਾਂਚ ਕੀਤੀ ਅਤੇ ਇਸ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕੱਟੜਪੰਥੀ ਸੰਗਠਨਾਂ ਵਿਰੁੱਧ ਕਾਰਵਾਈ ਜਾਰੀ ਰਹੇਗੀ।’’

ਇਹ ਖ਼ਬਰ ਵੀ ਪੜ੍ਹੋ : FIFA ਵਿਸ਼ਵ ਕੱਪ ਚੈਂਪੀਅਨ ਬਣਨ ’ਤੇ PM ਮੋਦੀ ਨੇ ਅਰਜਨਟੀਨਾ ਨੂੰ ਦਿੱਤੀ ਵਧਾਈ

ਅਨੁਰਾਗ ਨੇ ਕਿਹਾ ਕਿ ‘‘ਬਚਾਅ ਮੁਹਿੰਮ ਉਦੋਂ ਹੀ ਸੰਭਵ ਸੀ, ਜਦੋਂ ਮੋਦੀ ਸਰਕਾਰ ਹਰ ਨਾਗਰਿਕ ਦੀ ਜਾਨ ਨੂੰ ਮਹੱਤਵਪੂਰਨ ਮੰਨਿਆ। ਆਪ੍ਰੇਸ਼ਨ ਗੰਗਾ ਤਹਿਤ ਰੂਸ-ਯੂਕਰੇਨ ਯੁੱਧ ਦੌਰਾਨ 22500 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਸੀ। 2021 ਦੇ ਆਪ੍ਰੇਸ਼ਨ ਦੇਵੀ ਸ਼ਕਤੀ ’ਚ ਲੱਗਭਗ 670 ਭਾਰਤੀਆਂ ਨੂੰ ਅਫ਼ਗਾਨਿਸਤਾਨ ਤੋਂ ਸੁਰੱਖਿਅਤ ਕੱਢਿਆ ਗਿਆ ਸੀ। ਉਨ੍ਹਾਂ ਕਿਹਾ ਕਿ ਵੁਹਾਨ ਤੋਂ ਕੱਢੇ ਗਏ 654 ਲੋਕਾਂ ’ਚੋਂ 647 ਭਾਰਤੀ ਸਨ। ਉਨ੍ਹਾਂ ਅੱਗੇ ਕਿਹਾ ਕਿ ਅੰਤਰਰਾਸ਼ਟਰੀ ਮੰਚਾਂ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਹਮੇਸ਼ਾ ਹੀ ਅੱਤਵਾਦ ਦੇ ਖ਼ਿਲਾਫ਼ ਰਾਸ਼ਟਰਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ, ''ਜਦਕਿ ਭਾਰਤ ਅੱਤਵਾਦ ਦੇ ਖ਼ਿਲਾਫ਼ ਦੁਨੀਆ ਨੂੰ ਇਕਜੁੱਟ ਕਰ ਰਿਹਾ ਹੈ, ਸਾਡੇ ਕੁਝ ਗੁਆਂਢੀ ਦੇਸ਼ ਅੱਤਵਾਦ ਦਾ ਸਮਰਥਨ ਕਰ ਰਹੇ ਹਨ ਅਤੇ ਇਸ ਦੇ ਹੱਕ ’ਚ ਉੱਚੀ-ਉੱਚੀ ਬੋਲ ਰਹੇ ਹਨ। ਇਹ ਸੱਚ ਹੈ। ਇਹ ਚਿਹਰਾ ਅੰਤਰਰਾਸ਼ਟਰੀ ਪੱਧਰ ’ਤੇ ਸਾਹਮਣੇ ਆ ਚੁੱਕਾ ਹੈ।" ਉਨ੍ਹਾਂ ਦਾ ਇਹ ਬਿਆਨ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ’ਚ ਹਾਲ ਹੀ ’ਚ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਹੋਏ ਆਹਮੋ-ਸਾਹਮਣੇ ਦੇ ਮੱਦੇਨਜ਼ਰ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ : ਲਿਓਨਿਲ ਮੇਸੀ ਦਾ ਸੁਫ਼ਨਾ ਹੋਇਆ ਸਾਕਾਰ, ਮਹਾਨ ਖਿਡਾਰੀਆਂ ਦੀ ਸੂਚੀ ’ਚ ਨਾਂ ਕਰਵਾਇਆ ਦਰਜ


Manoj

Content Editor

Related News