ਭਰੀ ਪੰਚਾਇਤ ''ਚ ਨਿਹੰਗ ਸਿੰਘਾਂ ਨਾਲ ਮਿਲ ਜਵਾਈ ਦਾ ਜੋ ਹਾਲ ਕੀਤਾ...
Monday, May 12, 2025 - 11:13 AM (IST)

ਮੋਹਾਲੀ (ਜੱਸੀ) : ਸਹੁਰੇ ਪਰਿਵਾਰ ਨੇ ਭਰੀ ਪੰਚਾਇਤ 'ਚ ਨਿਹੰਗ ਸਿੰਘਾਂ ਨਾਲ ਮਿਲ ਕੇ ਆਪਣੇ ਜਵਾਈ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਤੁਸੀਂ ਵੀ ਯਕੀਨ ਨਹੀਂ ਕਰ ਸਕੋਏ। ਫਿਲਹਾਲ ਜਵਾਈ ਨੂੰ ਘਰ ਲਿਜਾ ਕੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਅਤੇ ਉਸ ਦੀ ਬਾਂਹ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰਨ ਦੇ ਮਾਮਲੇ ’ਚ ਥਾਣਾ ਸੋਹਾਣਾ ਦੀ ਪੁਲਸ ਨੇ ਸਹੁਰੇ ਹਰਬੰਸ ਸਿੰਘ, ਸਾਲੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਮੌਜਪੁਰ ਤੇ 2 ਅਣਪਛਾਤੇ ਨਿਹੰਗ ਸਿੰਘਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਗੁਲਸ਼ਨ ਸਿੰਘ ਵਾਸੀ ਪਿੰਡ ਮਨਿਆਣਾ (ਸੰਗਰੂਰ) ਹਾਲ ਵਾਸੀ ਸੋਹਾਣਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਵਿਆਹ ਰੁਪਿੰਦਰ ਕੌਰ ਨਾਲ 18 ਅਕਤੂਬਰ 2023 ਨੂੰ ਹੋਇਆ ਸੀ।
ਇਹ ਵੀ ਪੜ੍ਹੋ : ਪ੍ਰੀਖਿਆਵਾਂ ਦੀਆਂ ਬਦਲ ਗਈਆਂ ਤਾਰੀਖ਼ਾਂ! ਵਿਦਿਆਰਥੀ ਪੜ੍ਹ ਲੈਣ ਇਹ ਜ਼ਰੂਰੀ ਖ਼ਬਰ
ਵਿਆਹ ਤੋਂ ਉਸ ਦੇ ਕੋਲ ਇਕ ਧੀ ਹੈ। ਇਹ ਵਿਆਹ ਇਕ ਸਾਦਾ ਵਿਆਹ ਸੀ, ਜਿਸ ’ਚ ਕਿਸੇ ਵੀ ਤਰ੍ਹਾਂ ਦੇ ਦਾਜ-ਦਹੇਜ ਦੀ ਕੋਈ ਮੰਗ ਨਹੀਂ ਕੀਤੀ ਗਈ ਸੀ। ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਹੀ ਰੁਪਿੰਦਰ ਕੌਰ ਨੇ ਮੇਰੇ ਅਤੇ ਮੇਰੇ ਪਰਿਵਾਰ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਝਗੜਾ ਕਰਕੇ ਉਹ ਆਪਣੇ ਪੇਕੇ ਘਰ ਚਲੀ ਗਈ। ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਹੀ ਰੁਪਿੰਦਰ ਕੌਰ ਨੇ ਉਸ ਖ਼ਿਲਾਫ਼ ਝੂਠੀ ਦਰਖ਼ਾਸਤ ਵੂਮੈੱਨ ਸੈੱਲ ਮੋਹਾਲੀ ਵਿਖੇ ਦੇ ਦਿੱਤੀ। ਇਸ ਸਬੰਧੀ ਉਹ ਸਮੇਂ-ਸਮੇਂ ’ਤੇ ਵੂਮੈੱਨ ਸੈੱਲ ਵਿਖੇ ਹਾਜ਼ਰ ਹੁੰਦਾ ਰਿਹਾ। 6 ਮਈ 2025 ਨੂੰ ਸਵੇਰੇ ਕਰੀਬ 8/9 ਵਜੇ ਦੇ ਕਰੀਬ ਉਹ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ 2 ਅਣਪਛਾਤੇ ਨਿਹੰਗ ਸਿੰਘ ਬੁਲਟ ਮੋਟਰਸਾਈਕਲ ’ਤੇ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਪਿੰਡ ਮੌਜਪੁਰ 'ਚ ਉਸ ਦੇ ਸਹੁਰੇ ਪਰਿਵਾਰ ਵੱਲੋਂ ਪੰਚਾਇਤ ਬੁਲਾਈ ਗਈ ਹੈ। ਜਦੋਂ ਉਸ ਨੇ ਨਿਹੰਗ ਸਿੰਘਾ ਨੂੰ ਕਿਹਾ ਕਿ ਮੈਂ ਕੱਪੜੇ ਬਦਲ ਕੇ ਆਉਂਦਾ ਤਾਂ ਉਨ੍ਹਾਂ ਨੇ ਕਿਰਪਾਨ ਕੱਢ ਕੇ ਮੈਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਜ਼ਬਰਦਸਤੀ ਆਪਣੇ ਨਾਲ ਬਿਠਾ ਕੇ ਮੌਜਪੁਰ ਪਿੰਡ ਮੇਰੇ ਸਹੁਰੇ ਘਰ ਲੈ ਆਏ। ਇੱਥੇ ਸਹੁਰਾ ਪਰਿਵਾਰ ਵਾਲਿਆਂ ਨੇ ਆਸ-ਪਾਸ ਦੇ ਗੁਆਂਢੀਆਂ ਅਤੇ ਹੋਰ ਵਿਅਕਤੀਆਂ ਨੂੰ ਇਕੱਠਾ ਕੀਤਾ ਹੋਇਆ ਸੀ ਤੇ ਇਹ ਵਿਅਕਤੀ ਮੇਰੇ 'ਤੇ ਰੁਪਿੰਦਰ ਕੌਰ ਨੂੰ ਵਾਪਸ ਲੈ ਕੇ ਜਾਣ ਲਈ ਦਬਾਅ ਪਾਉਣ ਲੱਗੇ।
ਇਹ ਵੀ ਪੜ੍ਹੋ : ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਕਲਯੁਗੀ ਪੁੱਤ ਨੇ ਕਤਲ ਕਰ 'ਤਾ ਚੋਣਾਂ ਲੜ ਚੁੱਕਾ ਪਿਓ
ਜਦੋਂ ਮੈਂ ਇਨ੍ਹਾਂ ਵਿਅਕਤੀਆਂ ਨੂੰ ਬੇਨਤੀ ਕੀਤੀ ਕਿ ਮੈਂ 4/5 ਦਿਨਾਂ ਬਾਅਦ ਰੁਪਿੰਦਰ ਕੌਰ ਨੂੰ ਆਪਣੇ ਨਾਲ ਲੈ ਜਾਵਾਂਗਾ ਤਾਂ ਇਨ੍ਹਾਂ ਨਿਹੰਗ ਸਿੰਘਾਂ ਨੇ ਮੇਰੇ ਸਹੁਰੇ ਨਾਲ ਮਿਲ ਕੇ ਮੇਰੇ ’ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਅਤੇ ਇਨ੍ਹਾਂ ਨੇ ਮੈਨੂੰ ਡੰਡਿਆਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਇਹ ਵਿਅਕਤੀ ਮੇਰੇ ਨਾਲ ਉਦੋਂ ਤੱਕ ਜ਼ਬਰਦਸਤੀ ਕੁੱਟਮਾਰ ਕਰਦੇ ਰਹੇ, ਜਦੋਂ ਤੱਕ ਮੈਂ ਰੁਪਿੰਦਰ ਕੌਰ ਨੂੰ ਆਪਣੇ ਨਾਲ ਲੈ ਕੇ ਜਾਣ ਲਈ ਹਾਂ ਨਹੀਂ ਕੀਤੀ। ਇਨ੍ਹਾਂ ਨੇ ਮੇਰੀ ਖੱਬੀ ਬਾਂਹ ਨੂੰ ਵੀ ਤੋੜ ਦਿੱਤਾ ਅਤੇ ਮੇਰੀ ਕੁੱਟਮਾਰ ਕਰਦਿਆਂ ਦੀ ਵੀਡੀਓ ਵੀ ਬਣਾਈ ਤੇ ਮੈਨੂੰ ਧਮਕੀਆਂ ਦਿੱਤੀਆਂ। ਫਿਲਹਾਲ ਪੀੜਤ ਇਸ ਸਮੇਂ ਸਿਵਲ ਹਸਪਤਾਲ ’ਚ ਜੇਰੇ ਇਲਾਜ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8