ਸੰਸਦ 'ਤੇ ਅੱਤਵਾਦੀ ਹਮਲੇ ਦੀ 19ਵੀਂ ਬਰਸੀ: ਦਹਿਸ਼ਤ ਦੇ ਉਹ 45 ਮਿੰਟ, ਜਿਸ ਨੇ ਹਿੱਲਾ ਦਿੱਤਾ ਸੀ ਪੂਰਾ ਦੇਸ਼

Sunday, Dec 13, 2020 - 01:47 PM (IST)

ਸੰਸਦ 'ਤੇ ਅੱਤਵਾਦੀ ਹਮਲੇ ਦੀ 19ਵੀਂ ਬਰਸੀ: ਦਹਿਸ਼ਤ ਦੇ ਉਹ 45 ਮਿੰਟ, ਜਿਸ ਨੇ ਹਿੱਲਾ ਦਿੱਤਾ ਸੀ ਪੂਰਾ ਦੇਸ਼

ਨਵੀਂ ਦਿੱਲੀ— ਸੰਸਦ ਭਵਨ 'ਤੇ ਹੋਏ ਅੱਤਵਾਦੀ ਹਮੇਲ ਦੀ ਅੱਜ 19ਵੀਂ ਬਰਸੀ ਹੈ। 19 ਸਾਲ ਬਾਅਦ ਵੀ ਸੰਸਦ 'ਤੇ ਹੋਏ ਉਸ ਹਮਲੇ ਦੇ ਜ਼ਖਮ ਅੱਜ ਵੀ ਦੇਸ਼ ਵਾਸੀਆਂ ਦੇ ਜ਼ਹਿਨ ਵਿਚ ਤਾਜ਼ਾ ਹਨ। ਦੇਸ਼ ਦਹਿਸ਼ਤ ਦੇ ਉਹ 45 ਮਿੰਟ ਕਦੇ ਨਹੀਂ ਭੁੱਲੇਗਾ। ਸੰਸਦ ਭਵਨ 'ਤੇ ਇਹ ਹਮਲਾ 13 ਦਸੰਬਰ 2001 ਨੂੰ ਅੱਤਵਾਦੀਆਂ ਵਲੋਂ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 13 ਦਸੰਬਰ 2001 ਨੂੰ ਸੰਸਦ 'ਤੇ ਹੋਏ ਇਸ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸੁਰੱਖਿਆ ਕਾਮਿਆਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਅਸੀਂ ਸਾਡੀ ਸੰਸਦ 'ਤੇ ਅੱਜ ਦੀ ਹੀ ਤਾਰੀਖ਼ 'ਚ 2001 'ਚ ਹੋਏ ਕਾਇਰਾਨਾ ਹਮਲੇ ਨੂੰ ਕਦੇ ਨਹੀਂ ਭੁੱਲਾਂਗੇ। ਅਸੀਂ ਸਾਡੀ ਸੰਸਦ ਦੀ ਰੱਖਿਆ ਕਰਦੇ ਹੋਏ ਆਪਣੀ ਜਾਨ ਗਵਾਉਣ ਵਾਲਿਆਂ ਦੀ ਕੁਰਬਾਨੀ ਅਤੇ ਬਹਾਦਰੀ ਨੂੰ ਯਾਦ ਕਰਦੇ ਹਾਂ। ਅਸੀਂ ਹਮੇਸ਼ਾ ਉਨ੍ਹਾਂ ਦੇ ਸ਼ੁੱਕਰਗੁਜਾਰ ਰਹਾਂਗੇ। 

PunjabKesari

ਦੱਸਣਯੋਗ ਹੈ ਕਿ 13 ਦਸੰਬਰ 2001 ਨੂੰ ਅੱਤਵਾਦੀਆਂ ਨੇ ਚੰਦ ਮਿੰਟਾਂ 'ਚ ਤਾਬੜ-ਤੋੜ ਗੋਲੀਆਂ ਦੀ ਬੌਛਾਰ ਨਾਲ ਪੂਰੇ ਸੰਸਦ ਭਵਨ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸਾਡੇ ਜਵਾਨਾਂ ਦੇ ਹੱਥੋਂ ਅੱਤਵਾਦੀਆਂ ਨੂੰ ਮੂੰਹ ਦੀ ਖਾਣੀ ਪਈ। ਅੱਤਵਾਦੀਆਂ ਦਾ ਸਾਹਮਣਾ ਕਰਦੇ ਹੋਏ ਦਿੱਲੀ ਪੁਲਸ ਦੇ 5 ਜਵਾਨ, ਸੀ. ਆਰ. ਪੀ. ਐੱਫ. ਦੀ ਇਕ ਬੀਬੀ ਕਾਂਸਟੇਬਲ ਅਤੇ ਸੰਸਦ ਦੇ ਦੋ ਗਾਰਡ ਸ਼ਹੀਦ ਹੋਏ ਅਤੇ 16 ਜਵਾਨ ਇਸ ਮੁਕਾਬਲੇ ਵਿਚ ਸ਼ਹੀਦ ਹੋਏ ਸਨ।

PunjabKesari

13 ਦਸੰਬਰ 2001 ਦੇ ਪੂਰੇ ਘਟਨਾਕ੍ਰਮ 'ਤੇ ਇਕ ਝਾਤ—
— ਸਵੇਰੇ 11 ਵਜ ਕੇ 29 ਮਿੰਟ 'ਤੇ ਸੰਸਦ ਵਿਚ ਤਾਇਨਾਤ ਸਕਿਓਰਿਟੀ ਅਫ਼ਸਰ ਦੇ ਵਾਇਰਲੈੱਸ 'ਤੇ ਸੰਦੇਸ਼ ਆਇਆ ਕਿ ਉੱਪ ਰਾਸ਼ਟਰਪਤੀ ਕ੍ਰਿਸ਼ਨਕਾਂਤ ਘਰ ਜਾਣ ਲਈ ਨਿਕਲਣ ਵਾਲੇ ਹਨ। ਅਜਿਹੇ ਵਿਚ ਉਨ੍ਹਾਂ ਦੇ ਕਾਫ਼ਲੇ ਦੀਆਂ ਗੱਡੀਆਂ ਗੇਟ ਨੰਬਰ-11 ਦੇ ਸਾਹਮਣੇ ਲਾਈਨ ਵਿਚ ਖੜ੍ਹੀਆਂ ਕਰ ਦਿੱਤੀਆਂ ਗਈਆਂ। ਸੁਰੱਖਿਆ ਕਾਮੇ ਉੱਪ ਰਾਸ਼ਟਰਪਤੀ ਦੇ ਬਾਹਰ ਆਉਣ ਦੀ ਉਡੀਕ ਕਰ ਰਹੇ ਸਨ ਤਾਂ ਇਕ ਸਫੈਦ ਰੰਗ ਦੀ ਕਾਰ ਤੇਜ਼ੀ ਨਾਲ ਸਦਨ ਦੇ ਅੰਦਰ ਦਾਖ਼ਲ ਹੋਈ। ਲੋਕ ਸਭਾ ਸੁਰੱਖਿਆ ਕਾਮੇ ਜਗਦੀਸ਼ ਯਾਦਵ ਨੇ ਕਾਰ ਨੂੰ ਰੋਕਣਾ ਚਾਹਿਆ ਪਰ ਕਾਰ ਤੇਜ਼ੀ ਨਾਲ ਆਈ। ਜਗਦੀਸ਼ ਯਾਦਵ ਕਾਰ ਦੇ ਪਿੱਛੇ ਦੌੜਿਆ। ਜਗਦੀਸ਼ ਨੂੰ ਕਾਰ ਦੇ ਪਿੱਛੇ ਦੌੜਦੇ ਵੇਖ ਕੇ ਉੱਪ ਰਾਸ਼ਟਰਪਤੀ ਦੇ ਸੁਰੱਖਿਆ 'ਚ ਤਾਇਨਾਤ ਏ. ਐੱਸ. ਆਈ. ਰਾਵ, ਨਾਮਕ ਚੰਦ ਅਤੇ ਸ਼ਿਆਮ ਸਿੰਘ ਵੀ ਉਸ ਕਾਰ ਨੂੰ ਰੋਕਣ ਲਈ ਉਸ ਵੱਲ ਦੌੜੇ। ਸੁਰੱਖਿਆ ਕਾਮਿਆਂ ਨੂੰ ਆਉਂਦਾ ਵੇਖ ਕੇ ਕਾਰ ਦੇ ਡਰਾਈਵਰ ਨੇ ਤੁਰੰਤ ਕਾਰ ਨੂੰ ਗੇਟ ਨੰਬਰ-1 ਵੱਲ ਮੋੜਿਆ, ਜਿੱਥੇ ਉੱਪ ਰਾਸ਼ਟਰਪਤੀ ਦੀ ਕਾਰ ਖੜ੍ਹੀ ਸੀ। ਤੇਜ਼ ਰਫ਼ਤਾਰ ਕਾਰ ਸਿੱਧੇ ਉੱਪ ਰਾਸ਼ਟਰਪਤੀ ਦੀ ਕਾਰ ਨਾਲ ਜਾ ਟਕਰਾਈ।

PunjabKesari

— 11 ਵਜ ਕੇ 40 ਮਿੰਟ ਇਸ ਟੱਕਰ ਤੋਂ ਬਾਅਦ ਸੁਰੱਖਿਆ ਕਾਮੇ ਕੁਝ ਸਮਝ ਪਾਉਂਦੇ, ਕਾਰ ਦੇ ਚਾਰੋਂ ਦਰਵਾਜ਼ੇ ਖੁੱਲ੍ਹੇ ਅਤੇ ਗੱਡੀ 'ਚ ਬੈਠੇ 5 ਅੱਤਵਾਦੀ ਬਾਹਰ ਨਿਕਲੇ ਅਤੇ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅੱਤਵਾਦੀਆਂ ਦੇ ਹੱਥਾਂ 'ਚ ਏ.ਕੇ-47 ਸਨ। ਅਜਿਹਾ ਪਹਿਲੀ ਵਾਰ ਹੋਇਆ ਸੀ ਕਿ ਅੱਤਵਾਦੀ ਲੋਕਤੰਤਰ ਦੀ ਦਹਿਲੀਜ ਪਾਰ ਕੇ ਅੰਦਰ ਦਾਖ਼ਲ ਹੋ ਗਏ ਸਨ।

— ਅੱਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਸਭ ਤੋਂ ਪਹਿਲਾਂ 4 ਸੁਰੱਖਿਆ ਕਾਮੇ ਬਣੇ, ਜੋ ਉਨ੍ਹਾਂ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਇਕ ਅੱਤਵਾਦੀ ਸੰਸਦ ਭਵਨ ਦੇ ਗੇਟ ਨੰਬਰ-1 ਵੱਲ ਦੌੜਿਆ ਪਰ ਉਹ ਸੰਸਦ ਦੇ ਅੰਦਰ ਜਾ ਪਾਉਂਦਾ, ਇਸ ਤੋਂ ਪਹਿਲਾਂ ਹੀ ਸੁਰੱਖਿਆ ਕਾਮੇ ਨੇ ਉਸ ਨੂੰ ਘੇਰ ਲਿਆ ਅਤੇ ਮਾਰ ਦਿੱਤਾ।

PunjabKesari
— ਇਕ ਅੱਤਵਾਦੀ ਗੇਟ ਨੰਬਰ-6 ਵੱਲ ਗਿਆ ਪਰ ਉੱਥੇ ਵੀ ਸੁਰੱਖਿਆ ਕਾਮਿਆਂ ਨੇ ਉਸ ਨੂੰ ਘੇਰ ਲਿਆ। ਸੁਰੱਖਿਆ ਕਾਮਿਆਂ ਨੇ ਜਿਵੇਂ ਹੀ ਉਸ ਨੂੰ ਚਾਰੋਂ ਪਾਸੇ ਘੇਰਿਆ ਤਾਂ ਉਸ ਨੇ ਖੁਦ ਨੂੰ ਉਡਾ ਲਿਆ।

— ਅੱਤਵਾਦੀ ਹਮਲੇ ਦੀ ਸੂਚਨਾ ਫ਼ੌਜ ਅਤੇ ਐੱਨ. ਐੱਸ. ਜੀ. ਕਮਾਂਡੋ ਨੂੰ ਦਿੱਤੀ ਗਈ ਸੀ। ਇੰਨੀ ਦੇਰ ਵਿਚ ਦਿੱਲੀ ਪੁਲਸ ਦੀ ਸਪੈੱਸ਼ਲ ਸੈੱਲ ਨੇ ਵੀ ਮੋਰਚਾ ਸਾਂਭ ਲਿਆ ਸੀ।
 

— ਕਮਾਂਡੋ ਅਤੇ ਫ਼ੌਜ ਦੇ ਆਉਣ ਦੀ ਖ਼ਬਰ ਸੁਣ ਅੱਤਵਾਦੀ ਡਰ ਗਏ ਅਤੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਗੇਟ ਨੰਬਰ-9 ਤੋਂ ਸੰਸਦ 'ਚ ਦਾਖ਼ਲ ਹੋਣ ਦੀ ਮੁੜ ਕੋਸ਼ਿਸ਼ ਕੀਤੀ ਪਰ ਇਕ ਵਾਰ ਫਿਰ ਤੋਂ ਭਾਰਤ ਜਾਬਾਂਜ਼ ਫੌਜ ਅੱਗੇ ਅੱਤਵਾਦੀ ਢੇਰ ਹੋ ਗਏ।

— ਦਰਅਸਲ ਅੱਤਵਾਦੀ ਪੂਰੀ ਤਿਆਰ ਨਾਲ ਖੁਦ ਨੂੰ ਬਾਰੂਦ ਨਾਲ ਪੂਰਾ ਢੱਕ ਕੇ ਲਿਆਏ ਸਨ। ਉਨ੍ਹਾਂ ਦੀ ਪਿੱਠ 'ਤੇ ਕਾਲੇ ਰੰਗ ਦੇ ਬੈਗ ਸਨ। ਦੁਪਹਿਰ ਕਰੀਬ 12 ਵਜ ਕੇ 10 ਮਿੰਟ ਤੱਕ ਪੂਰਾ ਆਪਰੇਸ਼ਨ ਗੇਟ ਨੰਬਰ-9 'ਤੇ ਸਿਮਟ ਚੁੱਕਾ ਸੀ। ਵਿਚ-ਵਿਚਾਲੇ ਅੱਤਵਾਦੀਆਂ ਨੇ ਸੁਰੱਖਿਆ ਕਾਮਿਆਂ 'ਤੇ ਹੱਥ ਗੋਲੇ ਵੀ ਸੁੱਟ ਰਹੇ ਸਨ। ਅੱਤਵਾਦੀ ਚਾਰੋਂ ਪਾਸੇ ਘਿਰ ਚੁੱਕੇ ਸਨ ਅਤੇ ਉਨ੍ਹਾਂ ਦੇ ਬੱਚਣ ਦੀ ਕੋਈ ਉਮੀਦ ਨਹੀਂ ਸੀ। ਅਜਿਹੇ ਵਿਚ 3 ਅੱਤਵਾਦੀਆਂ ਨੂੰ ਵੀ ਸੁਰੱਖਿਆ ਕਾਮਿਆਂ ਨੇ ਗੇਟ ਨੰਬਰ-9 'ਤੇ ਮਾਰ ਦਿੱਤਾ।

PunjabKesari

ਸਾਜਿਸ਼ ਦੇ ਪਿੱਛੇ ਅਫਜ਼ਲ ਗੁਰੂ ਦਾ ਹੱਥ—
ਸਾਰੇ 5 ਅੱਤਵਾਦੀ ਤਾਂ ਮਾਰੇ ਗਏ ਪਰ ਇਸ ਦੇ ਪਿੱਛੇ ਮਾਸਟਰਮਾਈਂਡ ਕੋਈ ਹੋਰ ਸੀ। ਹਮਲੇ ਦੀ ਸਾਜਿਸ਼ ਰਚਣ ਵਾਲਾ ਮੁੱਖ ਦੋਸ਼ੀ ਅਫਜ਼ਲ ਗੁਰੂ ਨੂੰ ਦਿੱਲੀ ਪੁਲਸ ਨੇ 15 ਦਸੰਬਰ 2001 ਨੂੰ ਗ੍ਰਿਫ਼ਤਾਰ ਕੀਤਾ। ਸੰਸਦ 'ਤੇ ਹਮਲੇ ਦੀ ਸਾਜਿਸ਼ ਰਚਣ ਦੇ ਦੋਸ਼ ਵਿਚ ਸੁਪਰੀਮ ਕੋਰਟ ਨੇ 4 ਅਗਸਤ 2005 ਨੂੰ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਉਸ ਨੇ ਰਾਸ਼ਟਰਪਤੀ ਦੇ ਸਾਹਮਣੇ ਰਹਿਮ ਪਟੀਸ਼ਨ ਦਾਇਰ ਕੀਤੀ ਸੀ। ਅਫਜ਼ਲ ਗੁਰੂ ਦੀ ਰਹਿਮ ਪਟੀਸ਼ਨ ਨੂੰ 3 ਫਰਵਰੀ 2013 ਨੂੰ ਰਾਸ਼ਟਰਪਤੀ ਨੇ ਖਾਰਜ ਕਰ ਦਿੱਤਾ ਅਤੇ 9 ਫਰਵਰੀ 2013 ਨੂੰ ਅਫਜ਼ਲ ਗੁਰੂ ਨੂੰ ਦਿੱਲੀ ਦੀ ਤਿਹਾੜ ਜੇਲ੍ਹ 'ਚ ਫਾਂਸੀ ਦਿੱਤੀ ਗਈ।

 


author

Tanu

Content Editor

Related News