Lebanon ਦੇ 20 ਹਜ਼ਾਰ ਰੁਪਏ India ਦੇ ਕਿੰਨੇ ਰੁਪਏ ਦੇ ਬਰਾਬਰ? ਜਾਣ ਕੇ ਨਹੀਂ ਹੋਵੇਗਾ ਯਕੀਨ
Tuesday, Sep 24, 2024 - 08:12 PM (IST)
ਇੰਟਰਨੈਸ਼ਨਲ ਡੈਸਕ : ਇਜ਼ਰਾਈਲ ਤੇ ਹਿਜ਼ਬੁੱਲਾ ਵਿਚਾਲੇ Lebanon ਦੀ ਧਰਤੀ ਐਸ ਵੇਲੇ ਜੰਗ ਦਾ ਮੈਦਾਨ ਬਣੀ ਹੋਈ ਹੈ। ਇਜ਼ਰਾਈਲ ਵੱਲੋਂ ਲਗਾਤਾਰ ਲੇਬਨਾਨ 'ਤੇ ਹਮਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਹਰ ਕੋਈ ਇਜ਼ਰਾਈਲ ਜਾਣੋਂ ਡਰ ਰਿਹਾ ਹੈ। ਪਰ ਸਿਰਫ ਜੰਗ ਕਾਰਨ ਹੀ ਲੋਕਾਂ ਦਾ ਰੁਝਾਨ ਨਹੀਂ ਘਟਿਆ ਬਲਕਿ ਲੇਬਨਾਨ ਦੀ ਕਰੰਸੀ ਵੀ ਇਸ ਦਾ ਇਕ ਵੱਡਾ ਕਾਰਨ ਹੈ।
ਤੁਹਾਨੂੰ ਦੱਸ ਦਈਏ ਕਿ ਲੇਬਨਾਨ ਵਿਚ ਲੇਬਨਾਨੀ ਪਾਊਂਡ ਅਧਿਕਾਰਿਤ ਮੁੱਦਰਾ ਹੈ। ਇਹ 100 ਪਿਆਸਤ੍ਰੇ ਨਾਲ ਵੰਡੀ ਜਾਂਦੀ ਹੈ। ਇਸ ਦੌਰਾਨ ਜੇਕਰ ਅਮਰੀਕੀ ਡਾਲਰ ਬਨਾਮ ਲੇਬਨਾਨ ਪਾਊਂਡ ਦੀ ਗੱਲ ਕੀਤੀ ਜਾਵੇ ਤਾਂ ਲੇਬਨਾਨ ਦਾ ਇਕ ਪਾਊਂਡ 0.000011 ਅਮਰੀਕੀ ਡਾਲਰ ਦੇ ਬਰਾਬਰ ਹੁੰਦਾ ਹੈ। ਇਸ ਦਾ ਇਹ ਮਤਲਬ ਹੈ ਕਿ ਇਕ ਅਮਰੀਕੀ ਡਾਲਰ ਲੇਬਨਾਨ ਦੇ 90,000 ਪਾਊਂਡ ਦੇ ਬਰਾਬਰ ਹੈ।
ਇਸੇ ਤਰ੍ਹਾਂ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਲੇਬਨਾਨ ਦਾ ਇਕ ਪਾਊਂਡ ਭਾਰਤ ਦੇ 0.00093 ਰੁਪਏ ਦੇ ਬਰਾਬਰ ਹੈ। ਇਸੇ ਤਰ੍ਹਾਂ ਭਾਰਤ ਦਾ ਇਕ ਰੁਪਇਆ ਲੇਬਨਾਨ ਦੇ 1071 ਪਾਊਂਡ ਦੇ ਬਰਾਬਰ ਹੈ ਤੇ ਜੇਕਰ ਲੇਬਨਾਨ ਦੇ 10,000 ਪਾਊਂਡ ਇਕੱਠੇ ਕੀਤੇ ਜਾਣ ਤਾਂ ਉਹ ਭਾਰਤ ਦੇ 9.34 ਰੁਪਏ ਦੇ ਬਰਾਬਰ ਹੀ ਹੁੰਦੇ ਹਨ।