ਇਜ਼ਰਾਈਲ ਦੇ PM ਦਾ ਦਾਅਵਾ- "ਚੋਟੀ ਦੇ ਵਿਗਿਆਨੀ ਮਾਰੇ, ਹੁਣ ਪਹਿਲਾਂ ਵਰਗਾ ਨਹੀਂ ਰਿਹਾ ਤੇਹਰਾਨ"
Friday, Mar 13, 2026 - 11:03 AM (IST)
ਤੇਲ ਅਵੀਵ- ਪੱਛਮੀ ਏਸ਼ੀਆ ਦੀ ਜੰਗ ਹੁਣ ਖ਼ਤਰਨਾਕ ਮੋੜ 'ਤੇ ਪਹੁੰਚ ਗਈ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਜੰਗ ਸ਼ੁਰੂ ਹੋਣ ਤੋਂ ਬਾਅਦ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ 'ਚ ਈਰਾਨ ਦੇ ਪਰਮਾਣੂ ਪ੍ਰੋਗਰਾਮ ਅਤੇ ਉਸ ਦੀ ਲੀਡਰਸ਼ਿਪ ਨੂੰ ਲੈ ਕੇ ਅਜਿਹੇ ਦਾਅਵੇ ਕੀਤੇ ਹਨ, ਜਿਸ ਨੇ ਪੂਰੀ ਦੁਨੀਆ 'ਚ ਹਲਚਲ ਮਚਾ ਦਿੱਤੀ ਹੈ।
ਮੌਤ ਦੇ ਘਾਟ ਉਤਾਰੇ ਈਰਾਨੀ ਵਿਗਿਆਨੀ
ਨੇਤਨਯਾਹੂ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲੀ ਹਮਲਿਆਂ 'ਚ ਈਰਾਨ ਦੇ ਚੋਟੀ ਦੇ ਪਰਮਾਣੂ ਵਿਗਿਆਨੀ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਇਜ਼ਰਾਈਲ ਦਾ ਨਿਸ਼ਾਨਾ ਈਰਾਨ ਨੂੰ ਪਰਮਾਣੂ ਅਤੇ ਬੈਲਿਸਟਿਕ ਮਿਜ਼ਾਈਲ ਪ੍ਰਾਜੈਕਟਾਂ 'ਚ ਅੱਗੇ ਵਧਣ ਤੋਂ ਰੋਕਣਾ ਹੈ। ਨੇਤਨਯਾਹੂ ਮੁਤਾਬਕ, ਅਮਰੀਕਾ ਅਤੇ ਇਜ਼ਰਾਈਲ ਦੀ ਸਾਂਝੀ ਬੰਬਾਰੀ ਨੇ ਈਰਾਨ ਦੀ ਕਮਰ ਤੋੜ ਦਿੱਤੀ ਹੈ ਅਤੇ ਹੁਣ ਤੇਹਰਾਨ ਪਹਿਲਾਂ ਵਰਗਾ ਸ਼ਕਤੀਸ਼ਾਲੀ ਨਹੀਂ ਰਿਹਾ।
ਨਵੇਂ ਸੁਪਰੀਮ ਲੀਡਰ ਨੂੰ 'ਧਮਕੀ'
ਈਰਾਨ ਦੇ ਨਵੇਂ ਸੁਪਰੀਮ ਲੀਡਰ ਮੁਜਤਬਾ ਖਾਮੇਨੇਈ ਅਤੇ ਹਿਜ਼ਬੁੱਲਾ ਮੁਖੀ ਨਈਮ ਕਾਸਿਮ ਬਾਰੇ ਪੁੱਛੇ ਗਏ ਸਵਾਲ 'ਤੇ ਨੇਤਨਯਾਹੂ ਨੇ ਇਸ਼ਾਰਿਆਂ-ਇਸ਼ਾਰਿਆਂ 'ਚ ਵੱਡੀ ਧਮਕੀ ਦਿੱਤੀ। ਉਨ੍ਹਾਂ ਕਿਹਾ,"ਮੈਂ ਕਿਸੇ ਵੀ ਅੱਤਵਾਦੀ ਸੰਗਠਨ ਦੇ ਨੇਤਾਵਾਂ ਨੂੰ 'ਜੀਵਨ ਬੀਮਾ' (Life Insurance) ਨਹੀਂ ਦਿੰਦਾ। ਖਾਮੇਨੇਈ ਹੁਣ ਜਨਤਕ ਤੌਰ 'ਤੇ ਆਪਣਾ ਚਿਹਰਾ ਨਹੀਂ ਦਿਖਾ ਸਕਦਾ, ਉਹ ਸਿਰਫ ਰਿਵੋਲਿਊਸ਼ਨਰੀ ਗਾਰਡਜ਼ ਦੀ ਕਠਪੁਤਲੀ ਹੈ।"
ਹਿਜ਼ਬੁੱਲਾ ਤੋਂ ਵਸੂਲਾਂਗੇ ਭਾਰੀ ਕੀਮਤ
ਇਜ਼ਰਾਈਲੀ ਪੀਐੱਮ ਨੇ ਸਾਫ਼ ਕਰ ਦਿੱਤਾ ਹੈ ਕਿ ਲੇਬਨਾਨ 'ਚ ਹਿਜ਼ਬੁੱਲਾ ਵਿਰੁੱਧ ਹਮਲੇ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਹਿਜ਼ਬੁੱਲਾ ਨੇ ਅਲੀ ਖਾਮੇਨੇਈ ਦੇ ਕਤਲ ਦਾ ਬਦਲਾ ਲੈਣ ਲਈ ਜੋ ਹਮਲੇ ਸ਼ੁਰੂ ਕੀਤੇ ਸਨ, ਉਸ ਦਾ ਹਿਸਾਬ ਲਿਆ ਜਾਵੇਗਾ। ਨੇਤਨਯਾਹੂ ਨੇ ਲੇਬਨਾਨ ਸਰਕਾਰ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਉਹ ਹਿਜ਼ਬੁੱਲਾ ਦੇ ਖ਼ਿਲਾਫ਼ ਖੁਦ ਕਾਰਵਾਈ ਕਰੇ, ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
