ਸ਼ਾਮਲੀ-ਬਰੇਲੀ ਦੀਆਂ 2 ਮੁਟਿਆਰਾਂ ਦੇ ਕਰਵਾਇਆ ਸਮਲਿੰਗੀ ਵਿਆਹ, ਵੀਡੀਓ ਵਾਇਰਲ, ਪੁਲਸ ਤੋਂ ਮੰਗੀ ਸੁਰੱਖਿਆ
Friday, Jun 26, 2026 - 12:26 PM (IST)
ਸ਼ਾਮਲੀ (ਇੰਟ.) – ਸ਼ਾਮਲੀ ਤੇ ਬਰੇਲੀ ਦੀਆਂ 2 ਮੁਟਿਆਰਾਂ ਵਲੋਂ ਕਰਵਾਏ ਗਏ ਸਮਲਿੰਗੀ ਵਿਆਹ ਦਾ ਮਾਮਲਾ ਅੱਜਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੋਵੇਂ ਮੁਟਿਆਰਾਂ ਵਲੋਂ ਕਰਵਾਏ ਗਏ ਇਸ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਮਲੀ ਦੇ ਬਾਬਰੀ ਥਾਣਾ ਖੇਤਰ ਦੇ ਪਿੰਡ ਬੁਟਰਾੜਾ ਦੀ ਇਕ ਮੁਟਿਆਰ ਅਤੇ ਬਰੇਲੀ ਦੀ ਦੂਜੀ ਮੁਟਿਆਰ ਵਿਚਕਾਰ ਪ੍ਰੇਮ ਸਬੰਧ ਸਨ। ਦੋਵਾਂ ਨੇ ਪਰਿਵਾਰ ਵਾਲਿਆਂ ਦੀ ਮਰਜ਼ੀ ਦੇ ਖ਼ਿਲਾਫ਼ ਮੁਜ਼ੱਫਰਨਗਰ ਵਿਚ ਵਿਆਹ ਕਰਵਾ ਲਿਆ ਅਤੇ ਹੁਣ ਇਕੱਠੀਆਂ ਰਹਿਣ ਦਾ ਫੈਸਲਾ ਕੀਤਾ ਹੈ।
ਪੜ੍ਹੋ ਇਹ ਵੀ - 'ਪਤੀ ਦੀ ‘ਪ੍ਰਾਪਰਟੀ’ ਨਹੀਂ ਹੁੰਦੀ ਪਤਨੀ', ਓਡੀਸ਼ਾ ਹਾਈ ਕੋਰਟ ਨੇ ਸੁਣਾ 'ਤਾ ਅਹਿਮ ਫੈਸਲਾ
ਜਾਣਕਾਰੀ ਅਨੁਸਾਰ ਦੋਵੇਂ ਮੁਟਿਆਰਾਂ ਨੋਇਡਾ ਦੀ ਇਕ ਫੈਕਟਰੀ ਵਿਚ ਕੰਮ ਕਰਦੀਆਂ ਸਨ, ਜਿੱਥੇ ਉਨ੍ਹਾਂ ਦੀ ਮੁਲਾਕਾਤ ਹੋਈ ਅਤੇ ਹੌਲੀ-ਹੌਲੀ ਦੋਵਾਂ ਵਿਚਕਾਰ ਨਜ਼ਦੀਕੀਆਂ ਵਧ ਗਈਆਂ। ਜਨਵਰੀ ਮਹੀਨੇ ਤੋਂ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੀਆਂ ਸਨ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਦੋਵਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਬਰੇਲੀ ਦੇ ਐੱਸ. ਪੀ. ਨੂੰ ਭੇਜੀ ਗਈ ਬੇਨਤੀ ਪੱਤਰ ਦੀ ਕਾਪੀ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਪਰਿਵਾਰ ਵਾਲਿਆਂ ਤੋਂ ਜਾਨ ਦਾ ਖ਼ਤਰਾ ਦੱਸਦਿਆਂ ਸੁਰੱਖਿਆ ਦੀ ਮੰਗ ਕੀਤੀ ਗਈ ਹੈ।
ਪੜ੍ਹੋ ਇਹ ਵੀ - 'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ ਸਕਦੇ..!' ਦਿੱਲੀ ਅਦਾਲਤ ਦੀ ਟਿੱਪਣੀ
ਇਸ ਮਾਮਲੇ ਦੇ ਸਬੰਧ ਵਿਚ ਮੁਟਿਆਰਾਂ ਦਾ ਕਹਿਣਾ ਹੈ ਕਿ ਉਹ ਦੋਵੇਂ ਬਾਲਗ ਹਨ ਅਤੇ ਆਪਣੀ ਮਰਜ਼ੀ ਨਾਲ ਜੀਵਨ ਸਾਥੀ ਚੁਣਨ ਦਾ ਅਧਿਕਾਰ ਰੱਖਦੀਆਂ ਹਨ। ਦੂਜੇ ਪਾਸੇ ਬਰੇਲੀ ਦੇ ਐੱਸ. ਪੀ. ਐੱਨ. ਪੀ. ਸਿੰਘ ਨੇ ਕਿਹਾ ਕਿ ਇਹ ਮਾਮਲਾ ਅਜੇ ਉਨ੍ਹਾਂ ਦੇ ਧਿਆਨ ਵਿਚ ਨਹੀਂ ਆਇਆ। ਜੇਕਰ ਸੁਰੱਖਿਆ ਸਬੰਧੀ ਕੋਈ ਬੇਨਤੀ ਪੱਤਰ ਮਿਲਦਾ ਹੈ ਤਾਂ ਉਸ ਦੀ ਜਾਂਚ ਕਰ ਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
ਪੜ੍ਹੋ ਇਹ ਵੀ - ਹੁਣ ਨਹੀਂ ਵਿਕਣਗੀਆਂ ਨਕਲੀ ਦਵਾਈਆਂ ! QR ਕੋਡ ਲਗਾਉਣ ਦੀ ਤਿਆਰੀ 'ਚ ਸਰਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
