ਇਨ੍ਹਾਂ 2 ਖਿਡਾਰੀਆਂ ਨੇ ਨਹੀਂ ਮਿਲਿਆ ਡੋਨਾਲਡ ਟਰੰਪ ਨਾਲ ਹੱਥ, ਵੀਡੀਓ ਵਾਇਰਲ

Monday, Jul 20, 2026 - 11:29 PM (IST)

ਇਨ੍ਹਾਂ 2 ਖਿਡਾਰੀਆਂ ਨੇ ਨਹੀਂ ਮਿਲਿਆ ਡੋਨਾਲਡ ਟਰੰਪ ਨਾਲ ਹੱਥ, ਵੀਡੀਓ ਵਾਇਰਲ

ਵਾਸ਼ਿੰਗਟਨ : ਫੀਫਾ ਵਿਸ਼ਵ ਕੱਪ 2026 ਦੇ ਫਾਈਨਲ ਵਿੱਚ ਸਪੇਨ ਹੱਥੋਂ ਮਿਲੀ ਹਾਰ ਤੋਂ ਬਾਅਦ ਅਰਜਨਟੀਨਾ ਦੇ ਦੋ ਖਿਡਾਰੀ ਇੱਕ ਵੱਡੇ ਵਿਵਾਦ ਵਿੱਚ ਘਿਰ ਗਏ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਰਿਪੋਰਟਾਂ ਅਤੇ ਵੀਡੀਓਜ਼ ਅਨੁਸਾਰ, ਅਰਜਨਟੀਨਾ ਦੇ ਲਿਸਾਂਦਰੋ ਮਾਰਟੀਨੇਜ਼ ਅਤੇ ਕ੍ਰਿਸਟੀਆਨੋ ਰੋਮੇਰੋ ਨੇ ਇਨਾਮ ਵੰਡ ਸਮਾਰੋਹ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੱਥ ਮਿਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਫਾਈਨਲ ਮੁਕਾਬਲੇ ਵਿੱਚ ਸਪੇਨ ਨੇ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ। ਮੈਚ ਤੋਂ ਬਾਅਦ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਮੰਚ 'ਤੇ ਖਿਡਾਰੀਆਂ ਨੂੰ ਮੈਡਲ ਪਹਿਨਾ ਰਹੇ ਸਨ, ਤਾਂ ਇਨ੍ਹਾਂ ਦੋਵਾਂ ਖਿਡਾਰੀਆਂ ਨੇ ਉਨ੍ਹਾਂ ਨਾਲ ਹੱਥ ਨਹੀਂ ਮਿਲਾਇਆ। ਹੈਰਾਨੀ ਦੀ ਗੱਲ ਇਹ ਰਹੀ ਕਿ ਲਿਸਾਂਦਰੋ ਮਾਰਟੀਨੇਜ਼ ਨੇ ਨਾ ਸਿਰਫ਼ ਰਾਸ਼ਟਰਪਤੀ ਟਰੰਪ, ਸਗੋਂ ਫੀਫਾ ਦੇ ਪ੍ਰਧਾਨ ਜਿਆਨੀ ਇਨਫੈਂਟਿਨੋ ਨਾਲ ਵੀ ਹੱਥ ਮਿਲਾਉਣ ਤੋਂ ਗੁਰੇਜ਼ ਕੀਤਾ।

ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਫੁੱਟਬਾਲ ਪ੍ਰਸ਼ੰਸਕਾਂ ਵਿੱਚ ਕਾਫੀ ਨਾਰਾਜ਼ਗੀ ਦੇਖੀ ਜਾ ਰਹੀ ਹੈ। ਕਈ ਲੋਕਾਂ ਦਾ ਦੋਸ਼ ਹੈ ਕਿ ਖਿਡਾਰੀਆਂ ਨੇ ਹਾਰ ਤੋਂ ਬਾਅਦ ਬੌਖਲਾਹਟ ਵਿੱਚ ਅਜਿਹਾ ਵਿਵਹਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਪੂਰੇ ਟੂਰਨਾਮੈਂਟ ਵਿੱਚ ਮਾਰਟੀਨੇਜ਼ ਅਤੇ ਰੋਮੇਰੋ ਦੋਵਾਂ ਨੇ 7-7 ਮੈਚ ਖੇਡੇ ਅਤੇ ਇੱਕ-ਇੱਕ ਗੋਲ ਵੀ ਦਾਗਿਆ ਸੀ।

ਸੂਤਰਾਂ ਅਨੁਸਾਰ, ਹਾਰ ਤੋਂ ਬਾਅਦ ਅਰਜਨਟੀਨਾ ਦੇ ਹੋਰ ਖਿਡਾਰੀਆਂ ਨੇ ਵੀ ਕਾਫੀ ਹੰਗਾਮਾ ਕੀਤਾ। ਮੈਦਾਨ 'ਤੇ ਲਿਏਂਡਰੋ ਪਾਰੇਡੇਸ ਦੀ ਸਪੇਨੀ ਖਿਡਾਰੀਆਂ ਨਾਲ ਝੜਪ ਹੋਈ, ਜਦਕਿ ਮੋਲੀਨਾ ਨਾਮਕ ਖਿਡਾਰੀ ਵੱਲੋਂ ਵਿਰੋਧੀ ਟੀਮ ਦੇ ਇੱਕ ਖਿਡਾਰੀ ਨੂੰ ਘਸੁੰਨ ਮਾਰਨ ਦੀ ਖ਼ਬਰ ਵੀ ਸਾਹਮਣੇ ਆਈ ਹੈ। ਇਸ ਵਿਵਹਾਰ ਨੇ ਖੇਡ ਜਗਤ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ।


author

Inder Prajapati

Content Editor

Related News