ਡਰੈੱਸ ਨਾਲ ਮੈਚਿੰਗ ਫੁੱਟਵੀਅਰ ਮੁਟਿਆਰਾਂ ਨੂੰ ਦੇ ਰਹੇ ਸਟਾਈਲਿਸ਼ ਲੁੱਕ

Monday, Jul 27, 2026 - 09:48 AM (IST)

ਡਰੈੱਸ ਨਾਲ ਮੈਚਿੰਗ ਫੁੱਟਵੀਅਰ ਮੁਟਿਆਰਾਂ ਨੂੰ ਦੇ ਰਹੇ ਸਟਾਈਲਿਸ਼ ਲੁੱਕ

ਵੈੱਬ ਡੈਸਕ- ਫੈਸ਼ਨ ਦੀ ਦੁਨੀਆ ’ਚ ਹੁਣ ਮੈਚਿੰਗ ਦਾ ਮਤਲਬ ਸਿਰਫ਼ ਸੂਟ-ਦੁਪੱਟਾ ਤੱਕ ਸੀਮਤ ਨਹੀਂ ਰਿਹਾ ਹੈ। ਅੱਜਕੱਲ ਮੈਚਿੰਗ ਦਾ ਟ੍ਰੈਂਡ ਯੂਥ ’ਚ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਇਹੋ ਕਾਰਨ ਹੈ ਕਿ ਮੁਟਿਆਰਾਂ ਅਤੇ ਔਰਤਾਂ ਵੀ ਡਰੈੱਸ ਨਾਲ ਮੈਚਿੰਗ ਅਸੈਸਰੀਜ਼ ਦੇ ਨਾਲ-ਨਾਲ ਫੁੱਟਵੀਅਰ ਪਾਉਣਾ ਵੀ ਪਸੰਦ ਕਰ ਰਹੀਆਂ ਹਨ। ਹੁਣ ਮੁਟਿਆਰਾਂ ਡਰੈੱਸ ਖਰੀਦਦੇ ਸਮੇਂ ਉਸ ਨਾਲ ਮੈਚ ਕਰਦੇ ਜੁੱਤੇ-ਚੱਪਲ ਵੀ ਨਾਲ ਹੀ ਲੈ ਰਹੀਆਂ ਹਨ, ਤਾਂ ਜੋ ਸਿਰ ਤੋਂ ਲੈ ਕੇ ਪੈਰਾਂ ਤੱਕ ਲੁੱਕ ਇਕਦਮ ਪਰਫੈਕਟ ਲੱਗੇ।

ਮੁਟਿਆਰਾਂ ਦਾ ਮੰਨਣਾ ਹੈ ਕਿ ਮੈਚਿੰਗ ਫੁੱਟਵੀਅਰ ਨਾਲ ਕੋਈ ਵੀ ਸਿੰਪਲ ਡਰੈੱਸ ਵੀ ਸਟਾਈਲਿਸ਼ ਲੱਗਣ ਲੱਗਦੀ ਹੈ, ਨਾਲ ਹੀ ਗਰੁੱਪ ਫੋਟੋਜ਼ ਅਤੇ ਫੈਸਟਿਵ ਲੁੱਕ ’ਚ ਇਹ ਕੋਆਰਡੀਨੇਸ਼ਨ ਕਾਫ਼ੀ ਅਟ੍ਰੈਕਟਿਵ ਦਿਸਦਾ ਹੈ। ਮੈਚਿੰਗ ਫੁੱਟਵੀਅਰ ਸਿਰਫ਼ ਸਟਾਈਲ ਹੀ ਨਹੀਂ, ਸਗੋਂ ਮੁਟਿਆਰਾਂ ਦਾ ਆਤਮ-ਵਿਸ਼ਵਾਸ ਵੀ ਵਧਾਉਂਦੇ ਹਨ। ਮੈਚਿੰਗ ਫੁੱਟਵੀਅਰ ਸਿਰਫ਼ ਇੰਡੀਅਨ ਡਰੈੱਸ ’ਚ ਹੀ ਨਹੀਂ, ਸਗੋਂ ਇੰਡੋ-ਵੈਸਟਰਨ ਅਤੇ ਵੈਸਟਰਨ ਵੀਅਰ ’ਚ ਵੀ ਖੂਬ ਦੇਖੇ ਜਾ ਸਕਦੇ ਹਨ।

PunjabKesari

ਔਰਤਾਂ ਨੂੰ ਸਾੜ੍ਹੀ ਨਾਲ ਮੈਚਿੰਗ ਹੀਲਜ਼, ਬੈਲੀਜ਼ ਜਾਂ ਜੁੱਤੀ ਪਾਈ ਦੇਖਿਆ ਜਾ ਸਕਦਾ ਹੈ। ਉੱਥੇ ਹੀ, ਸੂਟ ਨਾਲ ਡਰੈੱਸ ਦੇ ਰੰਗ ਅਤੇ ਕਢਾਈ ਨਾਲ ਮੈਚ ਕਰਦੀ ਕੋਲ੍ਹਾਪੁਰੀ ਜਾਂ ਐਂਬ੍ਰਾਇਡਰਡ ਜੁੱਤੀ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ। ਫੈਸਟਿਵ ਸੀਜ਼ਨ ’ਚ ਫਲੋਰਲ ਡਿਜ਼ਾਈਨ ਵਾਲੀ ਜੁੱਤੀ ਅਤੇ ਚੱਪਲ ਵੀ ਮੁਟਿਆਰਾਂ ਦੀ ਫੇਵਰੇਟ ਬਣੀ ਹੋਈ ਹੈ।

ਜੀਨਜ਼-ਟਾਪ ਨਾਲ ਮੈਚਿੰਗ ਸ਼ੂਜ਼, ਬੂਟ, ਲਾਂਗ ਬੂਟ, ਸੈਂਡਲ ਅਤੇ ਲੋਫਰ ਦਾ ਕ੍ਰੇਜ਼ ਹੈ। ਬਲੈਕ ਡਰੈੱਸ ਨਾਲ ਬਲੈਕ ਹੀਲਜ਼ ਜਾਂ ਸੈਂਡਲ, ਰੈੱਡ ਡਰੈੱਸ ਨਾਲ ਰੈੱਡ ਵਾਲੀ ਸੈਂਡਲ, ਗੋਲਡਨ ਡਰੈੱਸ ਨਾਲ ਗੋਲਡਨ ਹੀਲਜ਼ ਜਾਂ ਸੈਂਡਲ ਨੂੰ ਮੁਟਿਆਰਾਂ ਸਭ ਤੋਂ ਜ਼ਿਆਦਾ ਪਸੰਦ ਕਰ ਰਹੀਆਂ ਹਨ। ਡਰੈੱਸ ਨਾਲ ਮੈਚਿੰਗ ਫੁੱਟਵੀਅਰ ਮੁਟਿਆਰਾਂ ਲਈ ਫੈਸ਼ਨ ਦਾ ਨਵਾਂ ਫਾਰਮੂਲਾ ਬਣ ਗਿਆ ਹੈ। ਇਹ ਟ੍ਰੈਂਡ ਮੁਟਿਆਰਾਂ ਨੂੰ ਸਟਾਈਲਿਸ਼ ਦਿਖਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਭੀੜ ਤੋਂ ਵੱਖ ਦਿਖਾਉਂਦਾ ਹੈ। ਇਸ ਟ੍ਰੈਂਡ ਕਾਰਨ ਮੁਟਿਆਰਾਂ ਕੋਲ ਵੱਖ-ਵੱਖ ਰੰਗਾਂ ਦੇ ਫੁੱਟਵੀਅਰ ਦੇਖੇ ਜਾ ਸਕਦੇ ਹਨ, ਜਿਸ ਕਰ ਕੇ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੇ ਆਊਟਫਿਟਸ ਨਾਲ ਮੈਚਿੰਗ ਫੁੱਟਵੀਅਰ ਨੂੰ ਹਰ ਮੌਕੇ ’ਤੇ ਸਟਾਈਲ ਕਰਨਾ ਪਸੰਦ ਕਰ ਰਹੀਆਂ ਹਨ।


author

DIsha

Content Editor

Related News