ਗਰਮੀਆਂ ’ਚ ਮੁਟਿਆਰਾਂ ਦੇ ਫੇਵਰੇਟ ਬਣੇ ਬੇਬੀ ਪਿੰਕ ਆਊਟਫਿਟਸ

Saturday, Jul 25, 2026 - 09:41 AM (IST)

ਗਰਮੀਆਂ ’ਚ ਮੁਟਿਆਰਾਂ ਦੇ ਫੇਵਰੇਟ ਬਣੇ ਬੇਬੀ ਪਿੰਕ ਆਊਟਫਿਟਸ

ਵੈੱਬ ਡੈਸਕ- ਗਰਮੀਆਂ ਦਾ ਮੌਸਮ ਆਉਂਦਿਆਂ ਹੀ ਫੈਸ਼ਨ ਦੀ ਦੁਨੀਆ ’ਚ ਇਕ ਵੱਡਾ ਬਦਲਾਅ ਦੇਖਣ ਨੂੰ ਮਿਲਦਾ ਹੈ। ਇਸ ਮੌਸਮ ’ਚ ਭਾਰੇ ਅਤੇ ਗੂੜ੍ਹੇ ਰੰਗਾਂ ਦੀ ਜਗ੍ਹਾ ਲਾਈਟ ਅਤੇ ਸਾਫਟ ਸ਼ੇਡਜ਼ ਲੈ ਲੈਂਦੇ ਹਨ। ਖਾਸ ਕਰ ਕੇ ਗਰਮੀਆਂ ਦੇ ਮੌਸਮ ’ਚ ਲਾਈਟ ਸ਼ੇਡ ਦੇ ਆਊਟਫਿਟਸ ਔਰਤਾਂ ਅਤੇ ਮੁਟਿਆਰਾਂ ਦੇ ਫੇਵਰੇਟ ਰਹਿੰਦੇ ਹਨ। ਲਾਈਟ ਸ਼ੇਡ ’ਚ ਉਨ੍ਹਾਂ ਨੂੰ ਯੈਲੋ, ਵ੍ਹਾਈਟ, ਕ੍ਰੀਮ, ਪੀਚ ਤੋਂ ਲੈ ਕੇ ਬੇਬੀ ਪਿੰਕ ਕਲਰ ਦੇ ਆਪਸ਼ਨਜ਼ ਵੀ ਕਾਫੀ ਪਸੰਦ ਆ ਰਹੇ ਹਨ। ਇਨ੍ਹਾਂ ਸਾਰੇ ਲਾਈਟ ਸ਼ੇਡਜ਼ ’ਚ ਬੇਬੀ ਪਿੰਕ ਦਾ ਕ੍ਰੇਜ਼ ਸਭ ਤੋਂ ਵੱਖਰਾ ਹੈ।

ਖਾਸ ਕਰ ਕੇ ਸਕੂਲ ਤੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਦੀ ਬੇਬੀ ਪਿੰਕ ਹਮੇਸ਼ਾ ਤੋਂ ਫੇਵਰੇਟ ਸ਼ੇਡ ਰਹੀ ਹੈ। ਇਹ ਹੀ ਕਾਰਨ ਹੈ ਕਿ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਡਰੈੱਸਾਂ, ਆਊਟਫਿਟਸ ਤੋਂ ਲੈ ਕੇ ਅਸੈਸਰੀਜ਼ ਤੱਕ ਬੇਬੀ ਪਿੰਕ ਸ਼ੇਡ ਦੀ ਪਸੰਦ ਹੁੰਦੀਆਂ ਹਨ। ਕਾਲਜ ਜਾਣ ਵਾਲੀਆਂ ਮੁਟਿਆਰਾਂ ਹੁਣ ਕੁੜਤੀ, ਲਾਂਗ ਡਰੈੱਸ, ਪਲਾਜ਼ੋ ਸੈੱਟ ਤੋਂ ਲੈ ਕੇ ਇੰਡੋ-ਵੈਸਟਰਨ ਡਰੈੱਸ ਤੱਕ ਬੇਬੀ ਪਿੰਕ ’ਚ ਚੁਣ ਰਹੀਆਂ ਹਨ। ਬੇਬੀ ਪਿੰਕ ਆਊਟਫਿਟਸ ਉਨ੍ਹਾਂ ਨੂੰ ਕਾਫੀ ਕਿਊਟ, ਯੰਗ ਅਤੇ ਸਟਾਈਲਿਸ਼ ਲੁੱਕ ਦਿੰਦੇ ਹਨ। ਬੇਬੀ ਪਿੰਕ ਦਾ ਜਾਦੂ ਅਸੈਸਰੀਜ਼ ’ਚ ਵੀ ਦੇਖਿਆ ਜਾ ਸਕਦਾ ਹੈ।

ਜ਼ਿਆਦਾਤਰ ਮੁਟਿਆਰਾਂ ਬੇਬੀ ਪਿੰਕ ਸ਼ੇਡ ਦੀਆਂ ਅਸੈਸਰੀਜ਼ ਜਿਵੇਂ ਬੈਗ, ਸਟੋਲ, ਹੇਅਰ ਰਬੜ, ਜਿਊਲਰੀ ਅਤੇ ਇੱਥੋਂ ਤੱਕ ਕਿ ਫੁੱਟਵੀਅਰ ਵੀ ਸਟਾਈਲ ਕਰ ਰਹੀਆਂ ਹਨ। ਇਕ ਸਿੰਪਲ ਵ੍ਹਾਈਟ ਆਊਟਫਿਟ ਨਾਲ ਬੇਬੀ ਪਿੰਕ ਬੈਗ ਜਾਂ ਦੁਪੱਟਾ ਪੂਰੀ ਲੁੱਕ ਨੂੰ ਫ੍ਰੈੱਸ਼ ਕਰ ਦਿੰਦਾ ਹੈ। ਉੱਥੇ ਹੀ, ਇਨ੍ਹੀਂ ਦਿਨੀਂ ਬੇਬੀ ਪਿੰਕ ਸ਼ੇਡ ਸਿਰਫ਼ ਮੁਟਿਆਰਾਂ ਦੀ ਹੀ ਨਹੀਂ ਸਗੋਂ ਔਰਤਾਂ ਦਾ ਵੀ ਫੇਵਰੇਟ ਬਣਿਆ ਹੋਇਆ ਹੈ। ਇਹ ਹੀ ਕਾਰਨ ਹੈ ਕਿ ਖਾਸ ਕਰ ਕੇ ਗਰਮੀਆਂ ਦੇ ਮੌਸਮ ’ਚ ਔਰਤਾਂ ਵੀ ਇਸ ਸ਼ੇਡ ਦੀਆਂ ਦੀਵਾਨੀਆਂ ਹਨ ਅਤੇ ਉਨ੍ਹਾਂ ਨੂੰ ਨਾਰਮਲ ਕੈਜ਼ੂਅਲ ਤੋਂ ਲੈ ਕੇ ਫੰਕਸ਼ਨਾਂ ਤੱਕ ’ਤੇ ਵੀ ਬੇਬੀ ਪਿੰਕ ਸ਼ੇਡ ਦੇ ਆਊਟਫਿਟਸ ’ਚ ਦੇਖਿਆ ਜਾ ਸਕਦਾ ਹੈ। ਆਫਿਸ ਲਈ ਬੇਬੀ ਪਿੰਕ ਕਾਟਨ ਕੁੜਤੀ, ਘਰ ਦੇ ਫੰਕਸ਼ਨ ਲਈ ਲਾਈਟ ਪਿੰਕ ਲਹਿੰਗਾ ਜਾਂ ਪਾਰਟੀ ਲਈ ਸ਼ਿਮਰੀ ਬੇਬੀ ਪਿੰਕ ਗਾਊਨ ਹਰ ਜਗ੍ਹਾ ਇਹ ਸ਼ੇਡ ਹਿੱਟ ਹੈ।

ਬੇਬੀ ਪਿੰਕ ਸ਼ੇਡ ਦੇ ਆਊਟਫਿਟਸ ਦਾ ਕ੍ਰੇਜ਼ ਇੰਨਾ ਵਧ ਗਿਆ ਹੈ ਕਿ ਸਿਰਫ਼ ਇੰਡੀਅਨ ਹੀ ਨਹੀਂ, ਸਗੋਂ ਇੰਡੋ-ਵੈਸਟਰਨ ਅਤੇ ਵੈਸਟਰਨ ਵੀਅਰ ’ਚ ਵੀ ਇਸ ਦੇ ਢੇਰਾਂ ਆਪਸ਼ਨਜ਼ ਦੇਖੇ ਜਾ ਸਕਦੇ ਹਨ। ਬੇਬੀ ਪਿੰਕ ਕਲਰ ਦੀ ਸ਼ਰਟ-ਬਾਟਮ, ਡਰੈੱਸ, ਜੰਪਸੂਟ ਅਤੇ ਸਕਰਟ ਟਾਪ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਗਏ ਹਨ। ਗਰਮੀਆਂ ਦੀ ਧੁੱਪ ’ਚ ਬੇਬੀ ਪਿੰਕ ਨਾ ਸਿਰਫ਼ ਅੱਖਾਂ ਨੂੰ ਠੰਡਕ ਦਿੰਦਾ ਹੈ, ਸਗੋਂ ਪਹਿਨਣ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਵੀ ਇਕ ਸਾਫਟ ਅਤੇ ਪਾਜ਼ੇਟਿਵ ਵਾਈਬ ਦਿੰਦਾ ਹੈ। ਸ਼ਾਇਦ ਇਹ ਹੀ ਵਜ੍ਹਾ ਹੈ ਕਿ ਹਰ ਉਮਰ ਦੀਆਂ ਔਰਤਾਂ ਇਸ ਗਰਮੀ ਬੇਬੀ ਪਿੰਕ ਸ਼ੇਡ ਦੇ ਆਊਟਫਿਟਸ ਨੂੰ ਆਪਣੇ ਵਾਰਡਰੋਬ ’ਚ ਜਗ੍ਹਾ ਦੇ ਰਹੀਆਂ ਹਨ। 


author

DIsha

Content Editor

Related News