ਫਿਰੋਜ਼ਾਬਾਦ ’ਚ ਪੁਲਸ ਵਾਲਿਆਂ ’ਤੇ ਗੋਲੀ ਚਲਾਉਣ ਵਾਲੇ 2 ਬਦਮਾਸ਼ ਮੁਕਾਬਲੇ ’ਚ ਢੇਰ

Saturday, Jul 18, 2026 - 03:19 PM (IST)

ਫਿਰੋਜ਼ਾਬਾਦ ’ਚ ਪੁਲਸ ਵਾਲਿਆਂ ’ਤੇ ਗੋਲੀ ਚਲਾਉਣ ਵਾਲੇ 2 ਬਦਮਾਸ਼ ਮੁਕਾਬਲੇ ’ਚ ਢੇਰ

ਫਿਰੋਜ਼ਾਬਾਦ, (ਇੰਟ.)-ਫਿਰੋਜ਼ਾਬਾਦ ਦੇ ਸ਼ਿਕੋਹਾਬਾਦ ਰੇਲਵੇ ਸਟੇਸ਼ਨ ਨੇੜੇ ਸ਼ੁੱਕਰਵਾਰ ਨੂੰ ਪੁਲਸ ਵਾਲਿਆਂ ’ਤੇ ਗੋਲੀ ਚਲਾ ਕੇ ਭੱਜ ਰਹੇ 2 ਬਦਮਾਸ਼ ਪੁਲਸ ਮੁਕਾਬਲੇ ਵਿਚ ਢੇਰ ਹੋ ਗਏ। ਦੋਵੇਂ ਟ੍ਰੇਨ ਤੋਂ ਛਾਲ ਮਾਰ ਕੇ ਖੇਤਾਂ ਵਿਚ ਲੁਕ ਗਏ ਸਨ, ਜਿਸ ਤੋਂ ਬਾਅਦ ਕਰੀਬ 2 ਘੰਟੇ ਤੱਕ ਚੱਲੇ ਐਨਕਾਊਂਟਰ ਵਿਚ ਲੱਗਭਗ 300 ਪੁਲਸ ਜਵਾਨਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਉਨ੍ਹਾਂ ਨੂੰ ਮਾਰ ਮੁਕਾਇਆ। ਮੁਕਾਬਲੇ ਵਿਚ ਇਟਾਵਾ ਐੱਸ. ਓ. ਜੀ. ਦੇ 2 ਸਿਪਾਹੀ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਬਿਹਤਰ ਇਲਾਜ ਲਈ ਆਗਰਾ ਰੈਫ਼ਰ ਕੀਤਾ ਗਿਆ ਹੈ।

ਪੁਲਸ ਅਨੁਸਾਰ, ਇਟਾਵਾ ਵਿਚ ਚੇਨ ਸਨੈਚਿੰਗ ਦੇ ਮੁਲਜ਼ਮ ਦੋਵੇਂ ਬਦਮਾਸ਼ ਝਾਰਖੰਡ ਭੱਜਣ ਦੀ ਤਾਕ ਵਿਚ ਸਨ। ਸੂਚਨਾ ਮਿਲਣ ’ਤੇ ਐੱਸ. ਓ. ਜੀ. ਟੀਮ ਨੇ ਸ਼ਿਕੋਹਾਬਾਦ ਰੇਲਵੇ ਸਟੇਸ਼ਨ ਦੇ ਕੋਲ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਪਰ ਬਦਮਾਸ਼ਾਂ ਨੇ ਪੁਲਸ ’ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਨਗਲਾ ਕਨ੍ਹਈ ਦੇ ਖੇਤਾਂ ਵੱਲ ਭੱਜ ਗਏ ਸਨ। ਉਨ੍ਹਾਂ ਦੀ ਪਛਾਣ ਇਟਾਵਾ ਦੇ ਰਹਿਣ ਵਾਲੇ ਸੁਮਿਤ ਅਤੇ ਅੰਕਿਤ ਉਰਫ਼ ਸੀਪੂ ਵਜੋਂ ਹੋਈ ਹੈ।

ਮੁਕਾਬਲੇ ਦੌਰਾਨ ਐੱਸ. ਓ. ਜੀ. ਦੇ ਸਿਪਾਹੀ ਡੇਵਿਡ ਚੌਹਾਨ ਦੇ ਪੇਟ ਵਿਚ ਅਤੇ ਪੁਸ਼ਪਿੰਦਰ ਚੌਧਰੀ ਦੇ ਮੋਢੇ ਵਿਚ ਗੋਲੀ ਲੱਗੀ। ਦੋਵਾਂ ਦਾ ਇਲਾਜ ਆਗਰਾ ਵਿਚ ਚੱਲ ਰਿਹਾ ਹੈ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਹਥਿਆਰ ਬਰਾਮਦ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News