ਨਾਨਕੇ ਆਏ 2 ਸਾਲਾ ਮਾਸੂਮ ਨੇ ਪਾਣੀ ਸਮਝ ਕੇ ਪੀ ਲਿਆ ਕੀਟਨਾਸ਼ਕ, ਤੜਫ਼-ਤੜਫ਼ ਕੇ ਤੋੜਿਆ ਦਮ

Tuesday, Feb 06, 2024 - 04:55 PM (IST)

ਫਿਰੋਜ਼ਾਬਾਦ- ਛੋਟੇ ਬੱਚਿਆਂ ਦੇ ਨੇੜੇ-ਤੇੜੇ ਜ਼ਹਿਰੀਲੀ ਚੀਜ਼ਾਂ ਕਦੇ ਨਹੀਂ ਰੱਖਣੀਆਂ ਚਾਹੀਦੀਆਂ, ਨਹੀਂ ਤਾਂ ਬੱਚਿਆਂ ਨਾਲ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਅਜਿਹਾ ਹੀ ਹਾਦਸਾ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ 'ਚ ਵਾਪਰਿਆ। ਜਿੱਥੇ 2 ਸਾਲ ਦੇ ਇਕ ਮਾਸੂਮ ਨੇ ਪਾਣੀ ਸਮਝ ਕੇ ਬੋਤਲ 'ਚ ਰੱਖਿਆ ਕੀਟਨਾਸ਼ਕ ਪੀ ਲਿਆ। ਇਸ ਨਾਲ ਉਸ ਦੀ ਹਾਲਤ ਵਿਗੜ ਗਈ। ਜਿਸ ਤੋਂ ਬਾਅਦ ਬੱਚੇ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਦੇ ਬਾਅਦ ਤੋਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। 

ਇਹ ਵੀ ਪੜ੍ਹੋ : ਤੰਬਾਕੂ ਵਾਲਾ ਮੰਜਨ ਬਣਿਆ ਤਲਾਕ ਦਾ ਕਾਰਨ, ਪਤਨੀ ਬੋਲੀ- ਪਤੀ ਛੱਡ ਸਕਦੀ ਹਾਂ ਮੰਜਨ ਨਹੀਂ

ਘਟਨਾ ਸਿਰਸਾਗੰਜ ਥਾਣਾ ਖੇਤਰ ਦੇ ਮੁਹੱਲਾ ਨਗਰ ਤੁਰਕੀਆ ਦੀ ਹੈ। ਦਰਅਸਲ ਦਿੱਲੀ ਦੇ ਸੰਗਮ ਬਿਹਾਰ 'ਚ ਰਹਿਣ ਵਾਲੇ ਹਸਮਤ ਦਾ 2 ਸਾਲਾ ਪੁੱਤ ਫਰਹਾਨ ਆਪਣੀ ਮਾਂ ਨਾਲ ਆਪਣੇ ਨਾਨਕੇ ਪਿੰਡ ਨਗਲਾ ਤੁਰਕੀਆ ਆਇਆ ਹੋਇਆ ਸੀ। ਸੋਮਵਾਰ ਦੁਪਹਿਰ ਫਰਹਾਨ ਖੇਡ ਰਿਹਾ ਸੀ, ਉਦੋਂ ਉਸ ਦੀ ਨਜ਼ਰ ਘਰ 'ਚ ਰੱਖੀ ਇਕ ਬੋਤਲ 'ਤੇ ਪਈ। ਬੋਤਲ 'ਚ ਕੀਟਨਾਸ਼ਕ ਰੱਖਿਆ ਸੀ। ਫਰਹਾਨ ਨੇ ਪਾਣੀ ਸਮਝ ਕੇ ਬੋਤਲ ਚੁੱਕ ਲਈ। ਇਸ ਦਾ ਢੱਕਣ ਖੋਲ੍ਹ ਕੇ ਉਸ ਨੂੰ ਮੂੰਹ ਨਾਲ ਲਗਾ ਲਿਆ। ਕੀਟਨਾਸ਼ਕ ਪੀਣ ਨਾਲ ਉਸ ਦੀ ਹਾਲਤ ਖ਼ਰਾਬ ਹੋ ਗਈ। ਇਸ ਤੋਂ ਬਾਅਦ ਪਰਿਵਾਰ ਦੇ ਲੋਕ ਉਸ ਨੂੰ ਲੈ ਕੇ ਫਿਰੋਜ਼ਾਬਾਦ ਦੇ ਮੈਡੀਕਲ ਕਾਲਜ ਪਹੁੰਚੇ। ਜਿੱਥੇ ਡਾਕਟਰਾਂ ਨੇ ਮਾਸੂਮ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਉਹ ਕਿਸੇ ਕਾਰਵਾਈ ਦੇ ਲਾਸ਼ ਲੈ ਕੇ ਘਰ ਚਲੇ ਗਏ। ਫਰਹਾਨ ਕੁਝ ਦਿਨ ਪਹਿਲਾਂ ਹੀ ਆਪਣੀ ਮਾਂ ਨਾਲ ਨਾਨਕੇ ਆਇਆ ਸੀ। ਪਰਿਵਾਰ ਨੇ ਦੱਸਿਆ ਕਿ ਉਹ ਪਰਿਵਾਰ 'ਚ ਸਾਰਿਆਂ ਦਾ ਲਾਡਲਾ ਸੀ। ਗੁਆਂਢੀ ਵੀ ਉਸ ਨੂੰ ਬਹੁਤ ਪਿਆਰ ਕਰਦੇ ਸਨ। ਇਸ ਬਾਰੇ ਥਾਣਾ ਇੰਚਾਰਜ ਸਿਰਸਾਗੰਜ ਉਦੇਵੀਰ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਇਸ ਸੰਬੰਧ 'ਚ ਪੁਲਸ ਨੂੰ ਕੋਈ ਸੂਚਨਾ ਨਹੀਂ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News