2 ਪਾਕਿ ਨਾਗਰਿਕਾਂ ਨੂੰ ਅੱਤਵਾਦੀ ਗਤੀਵਿਧੀਆਂ ਦੇ ਮਾਮਲੇ ''ਚ 10-10 ਸਾਲ ਦੀ ਸਜ਼ਾ
Thursday, Apr 12, 2018 - 09:37 PM (IST)
ਲਖਨਊ—ਇਸ ਸਥਾਨਿਕ ਅਦਾਲਤ ਨੇ ਅੱਜ ਅੱਤਵਾਦੀ ਗਤੀਵਿਧੀਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਪਾਕਿਸਤਾਨ ਨਿਵਾਸੀ ਦੋ ਦੋਸ਼ੀਆਂ ਅਬਦੂਲ ਵਲੀਦ ਰਿਨਦ ਉਰਫ ਮੁਰਤਜਾ ਅਫਰੋਜ ਅਤੇ ਫਹੀਮ ਉਰਫ ਓਵੈਸ ਉਰਫ ਉਮਰ ਸਲਾਮ ਉਰਫ ਸਾਦਾਬ ਖਾਨ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜੇਲ ਦੀ ਖਾਸ ਅਦਾਲਤ 'ਚ ਸੁਣਾਏ ਗਏ ਆਪਣੇ ਫੈਸਲੇ 'ਚ ਅੱਜ ਖਾਸ ਜੱਜ ਪੀ.ਐੱਮ. ਤ੍ਰਿਪਾਠੀ ਨੇ ਇਨ੍ਹਾਂ ਦੋਵਾਂ ਦੋਸ਼ੀਆਂ 'ਤੇ 59-59 ਹਜ਼ਾਰ ਰੁਪਏ ਦਾ ਜੁਰਮਾਨ ਵੀ ਲਗਾਇਆ। ਪ੍ਰੌਸੀਕੁਆਟਰ ਦੇ ਵਕੀਲ ਐੱਮ.ਕੇ ਸਿੰਘ ਮੁਤਾਬਕ ਇਨ੍ਹਾਂ ਦੋਵਾਂ ਦੇ ਖਿਲਾਫ ਆਪਰਾਧਿਕ ਸਾਜਿਸ਼, ਭਾਰਤ ਸਰਕਾਰ ਦੇ ਖਿਲਾਫ ਲੜਾਈ ਛੇੜਨ ਦੀ ਕੋਸ਼ਿਸ਼ ਕਰਨ, ਧੋਖਾਧੜੀ, ਅਸਲਾ ਐਕਟ ਸਮੇਤ ਅੱਤਵਾਦੀ ਗਤੀਵਿਧੀਆਂ ਅਤੇ ਵਿਦੇਸ਼ੀ ਐਕਟ ਦੀਆਂ ਧਾਰਾਵਾਂ ਦੇ ਤਹਿਤ ਦੋਸ਼ ਤੈਅ ਹੋਇਆ ਸੀ।
ਆਪਣੇ ਫੈਸਲੇ 'ਚ ਖਾਸ ਅਦਾਲਤ ਨੇ ਦੋਸ਼ੀਆਂ ਨੂੰ ਆਪਰਾਧਿਕ ਸਾਜਿਸ਼ਾਂ ਅਤੇ ਭਾਰਤ ਖਿਲਾਫ ਜੰਗ ਛੇੜਨ ਅਤੇ ਉਸ ਦੇ ਲਈ ਹਥਿਆਰ ਇਕੱਠੇ ਕਰਨ ਦੇ ਮਾਮਲੇ 'ਚ 'ਚ ਦੋਸ਼ ਮੁਕਤ ਕਰ ਦਿੱਤਾ ਹੈ, ਕਿਉਂਕਿ ਇਨ੍ਹਾਂ ਮਾਮਲਿਆਂ 'ਚ ਕੋਈ ਸਬੂਤ ਨਹੀਂ ਮਿਲਿਆ।
