ਅਫ਼ਗਾਨਿਸਤਾਨ ਤੋਂ ਦਿੱਲੀ ਪਰਤੇ 146 ਲੋਕਾਂ ’ਚੋਂ 2 ਲੋਕ ਨਿਕਲੇ ਕੋਰੋਨਾ ਪਾਜ਼ੇਟਿਵ

Monday, Aug 23, 2021 - 03:18 PM (IST)

ਅਫ਼ਗਾਨਿਸਤਾਨ ਤੋਂ ਦਿੱਲੀ ਪਰਤੇ 146 ਲੋਕਾਂ ’ਚੋਂ 2 ਲੋਕ ਨਿਕਲੇ ਕੋਰੋਨਾ ਪਾਜ਼ੇਟਿਵ

ਨਵੀਂ ਦਿੱਲੀ- ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੇ ਫਸੇ ਭਾਰਤੀਆਂ ਨੂੰ ਕੱਢਣ ਦਾ ਕੰਮ ਜਾਰੀ ਹੈ। ਹੋਰ ਦੇਸ਼ਾਂ ਦੀ ਤਰ੍ਹਾਂ ਅਫ਼ਗਾਨਿਸਤਾਨ ’ਚ ਫਸੇ ਭਾਰਤੀਆਂ ਨੂੰ ਕੱਢਣ ਲਈ ਭਾਰਤ ਵੀ ਆਪਰੇਸ਼ਨ ਚਲਾ ਰਿਹਾ ਹੈ। ਅਫ਼ਗਾਨਿਸਤਾਨ ਤੋਂ ਕੱਢੇ ਗਏ ਭਾਰਤ ਦੇ 146 ਭਾਰਤੀ ਨਾਗਰਿਕ ਕਤਰ ਦੀ ਰਾਜਧਾਨੀ ਤੋਂ ਚਾਰ ਵੱਖ-ਵੱਖ ਜਹਾਜ਼ਾਂ ਰਾਹੀਂ ਸੋਮਵਾਰ ਨੂੰ ਭਾਰਤ ਪਹੁੰਚੇ। ਇਨ੍ਹਾਂ 146 ਲੋਕਾਂ ’ਚੋਂ 2 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਮਾਮਲੇ ਨਲਾ ਸੰਬੰਧਤ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤਣਾਅ ਪੀੜਤ ਦੇਸ਼ ’ਚ ਫਸੇ ਆਪਣੇ ਨਾਗਰਿਕਾਂ ਅਤੇ ਅਫ਼ਗਾਨ ਭਾਗੀਦਾਰਾਂ ਨੂੰ ਕੱਢਣ ਦੀ ਭਾਰਤ ਦੀ ਮੁਹਿੰਮ ਦੇ ਇਨ੍ਹਾਂ ਲੋਕਾਂ ਨੂੰ ਦਿੱਲੀ ਲਿਆਂਦਾ ਗਿਆ। ਕਾਬੁਲ ’ਚ ਨਿਕਾਸੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਦੋਹਾ ਤੋਂ ਭਾਰਤ ਲਿਆਂਦਾ ਗਿਆ ਇਹ ਭਾਰਤੀਆਂ ਦਾ ਦੂਜਾ ਜੱਥਾ ਹੈ। 

ਇਹ ਵੀ ਪੜ੍ਹੋ : ਅਫ਼ਗਾਨਿਸਤਾਨ ਸੰਕਟ: 168 ਯਾਤਰੀਆਂ ਨੂੰ ਲੈ ਕੇ ਕਾਬੁਲ ਤੋਂ ਭਾਰਤ ਪੁੱਜਾ IAF ਦਾ ਸੀ-17 ਜਹਾਜ਼

ਇਸ ਤੋਂ ਪਹਿਲਾਂ, ਐਤਵਾਰ ਨੂੰ ਦੋਹਾ ਤੋਂ ਇਕ ਵਿਸ਼ੇਸ਼ ਜਹਾਜ਼ ਰਾਹੀਂ 135 ਭਾਰਤੀ ਦਿੱਲੀ ਪਹੁੰਚੇ ਸਨ। ਦੋਹਾ ਤੋਂ ਦੇਸ਼ ਪਰਤੇ ਭਾਰਤੀਆਂ ਦੇ ਦੂਜੇ ਜੱਥੇ ’ਚੋਂ 104 ਲੋਕਾਂ ਨੂੰ ‘ਵਿਸਤਾਰਾ’ ਦੀ ਉਡਾਣ ਤੋਂ, 30 ਨੂੰ ‘ਕਤਰ ਏਅਰਵੇਜ਼’ ਅਤੇ 11 ਨੂੰ ‘ਇੰਡੀਗੋ’ ਦੀ ਉਡਾਣ ਰਾਹੀਂ ਵਾਪਸ ਲਿਆਂਦਾ ਗਿਆ। ਇਕ ਵਿਅਕਤੀ ‘ਏਅਰ ਇੰਡੀਆ’ ਦੀ ਉਡਾਣ ਤੋਂ ਵੀ ਪਰਤਿਆ। ਅਫ਼ਗਾਨਿਸਤਾਨ ਦੀ ਰਾਜਧਾਨੀ ਤੋਂ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਦੇ ਅਧੀਨ ਭਾਰਤ ਤਿੰਨ ਉਡਾਣਾਂ ਰਾਹੀਂ 2 ਅਫਗਾਨ ਸੰਸਦ ਮੈਂਬਰਾਂ ਸਮੇਤ 392 ਲੋਕਾਂ ਨੂੰ ਐਤਵਾਰ ਨੂੰ ਦੇਸ਼ ਵਾਪਸ ਲਿਆਇਆ ਸੀ। ਅਮਰੀਕੀ ਫ਼ੌਜੀਆਂ ਦੀ ਵਤਨ ਵਾਪਸੀ ਦੀ ਪਿੱਠ ਭੂਮੀ ’ਚ ਅਫ਼ਗਾਨਿਸਤਾਨ ’ਚ ਇਸ ਮਹੀਨੇ ਤੇਜ਼ੀ ਨਾਲ ਆਪਣੇ ਪੈਰ ਪਸਾਰਦੇ ਹੋਏ ਰਾਜਧਾਨੀ ਕਾਬੁਲ ਸਮੇਤ ਉੱਥੋਂ ਦੇ ਜ਼ਿਆਦਾਤਰ ਇਲਾਕਿਆਂ ’ਤੇ ਕਬਜ਼ਾ ਜਮ੍ਹਾ ਲਿਆ ਹੈ।

ਇਹ ਵੀ ਪੜ੍ਹੋ : ਭਾਰਤ ਪੁੱਜਦੇ ਹੀ ਰੋ ਪਏ ਅਫ਼ਗਾਨਿਸਤਾਨ ਦੇ ਸਿੱਖ ਸੰਸਦ ਮੈਂਬਰ, ਕਿਹਾ- ‘ਸਭ ਕੁਝ ਖ਼ਤਮ ਹੋ ਗਿਆ’

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News