1995 ਕਿਲੋ ਖਿਚੜੀ ਇਕੋ ਭਾਂਡੇ ’ਚ ਬਣਾ ਕੇ ਬਣਾਇਆ ਵਰਲਡ ਰਿਕਾਰਡ
Tuesday, Jan 14, 2020 - 11:29 PM (IST)
ਮੰਡੀ (ਇੰਟ.)-ਪੂਰੇ ਦੇਸ਼ ’ਚ 15 ਜਨਵਰੀ ਨੂੰ ਮਕਰ ਸਕ੍ਰਾਂਤੀ ਮਨਾਈ ਜਾਵੇਗੀ। ਉਂਝ ਤਾਂ ਇਹ ਤਿਉਹਾਰ ਹਰ ਸਾਲ 14 ਜਨਵਰੀ ਨੂੰ ਹੀ ਮਨਾਇਆ ਜਾਂਦਾ ਹੈ ਪਰ ਇਸ ਵਾਰ ਸੂਰਜ ਮੰਗਲਵਾਰ 14 ਜਨਵਰੀ ਦੀ ਰਾਤ ਨੂੰ 2 ਵਜ ਕੇ 7 ਮਿੰਟ ’ਤੇ ਮਕਰ ਰਾਸ਼ੀ ’ਚ ਪ੍ਰਵੇਸ਼ ਕਰ ਰਿਹਾ ਹੈ। ਇਸ ਲਈ ਇਸ ਵਾਰ ਮਕਰ ਸਕ੍ਰਾਂਤੀ 15 ਜਨਵਰੀ ਨੂੰ ਮਨਾਈ ਜਾਵੇਗੀ। ਇਸ ਤਿਉਹਾਰ ਨੂੰ ਹੋਰ ਖਾਸ ਬਣਾਉਣ ਲਈ ਇਸ ਸਾਲ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ਦੇ ਤੱਤਾਪਾਣੀ ਵਿਖੇ ਇਕੋ ਭਾਂਡੇ ’ਚ 1995 ਕਿਲੋ ਖਿਚੜੀ ਬਣਾ ਕੇ ਵਰਲਡ ਰਿਕਾਰਡ ਬਣਾਇਆ ਗਿਆ ਹੈ।
ਇਸ ਤੋਂ ਪਹਿਲਾਂ ਇਕੋ ਭਾਂਡੇ ’ਚ 918.8 ਕਿਲੋ ਖਿਚੜੀ ਇਕੋ ਭਾਂਡੇ ’ਚ ਬਣਾ ਕੇ ਵਰਲਡ ਰਿਕਾਰਡ ਬਣਾਇਆ ਗਿਆ ਸੀ, ਜੋ ਭਾਰਤ ਦੇ ਹੀ ਨਾਂ ਸੀ। ਜਾਣਕਾਰੀ ਅਨੁਸਾਰ ਇਕੋ ਭਾਂਡੇ ’ਚ ਇਹ ਖਿਚੜੀ ਬਣਾ ਕੇ ਉਸਦਾ ਵਜ਼ਨ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਪ੍ਰਤੀਨਿਧੀ ਰਿਸ਼ੀਨਾਥ ਸਾਹਮਣੇ ਕੀਤਾ ਗਿਆ। ਇਸਦਾ ਅਧਿਕਾਰਤ ਐਲਾਨ ਹੁਣ ਮੁੱਖ ਮੰਤਰੀ ਜੈਰਾਮ ਠਾਕੁਰ ਸਾਹਮਣੇ ਕੀਤਾ ਜਾਵੇਗਾ।
