ਭਾਰਤ ’ਚ 19 ਲੱਖ ਬੱਚਿਆਂ ਨੇ ਕੋਵਿਡ ਕਾਰਨ ਮਾਤਾ-ਪਿਤਾ ਨੂੰ ਗੁਆਇਆ

Saturday, Feb 26, 2022 - 11:45 AM (IST)

ਭਾਰਤ ’ਚ 19 ਲੱਖ ਬੱਚਿਆਂ ਨੇ ਕੋਵਿਡ ਕਾਰਨ ਮਾਤਾ-ਪਿਤਾ ਨੂੰ ਗੁਆਇਆ

ਨਵੀਂ ਦਿੱਲੀ (ਅਨਸ) -ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਭਾਰਤ ’ਚ 19 ਲੱਖ ਬੱਚਿਆਂ ਨੇ ਆਪਣੇ ਮਾਤਾ-ਪਿਤਾ ਅਤੇ ਦੇਖ-ਭਾਲ ਕਰਨ ਵਾਲੇ ਕਿਸੇ ਇਕ ਵਿਅਕਤੀ ਨੂੰ ਗੁਆ ਦਿੱਤਾ ਹੈ ਅਤੇ ਇਸ ਤਰ੍ਹਾਂ ਦਾ ਇਹ ਅੰਕੜਾ ਦੱਖਣ-ਪੂਰਬ ਏਸ਼ੀਆ ਖੇਤਰ ’ਚ ਸਭ ਤੋਂ ਵੱਧ ਹੈ। ਦਿ ਲੈਂਸੇਟ ਚਾਈਲਡ ਐਂਡ ਅਡੋਲੇਸੈਂਟ ਹੈਲਥ ਜਰਨਲ ’ਚ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਪਰ ਭਾਰਤ ਸਰਕਾਰ ਇਨ੍ਹਾਂ ਅੰਕੜਿਆਂ ਦਾ ਖੰਡਨ ਕਰਦੀ ਹੈ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦੇ ਬਾਲ ਸਵਰਾਜ-ਕੋਵਿਡ ਦੇਖਭਾਲ ਪੋਰਟਲ ਅਨੁਸਾਰ ਇਹ ਗਿਣਤੀ 1.5 ਲੱਖ ਹੈ।

ਇਹ ਵੀ ਪੜ੍ਹੋ : ਦੇਸ਼ 'ਚ ਮੱਠੀ ਪਈ ਕੋਰੋਨਾ ਦੀ ਰਫ਼ਤਾਰ, ਬੀਤੇ 24 ਘੰਟਿਆਂ 'ਚ 11,499 ਨਵੇਂ ਮਾਮਲੇ ਆਏ ਸਾਹਮਣੇ

ਅਧਿਐਨ ਤੋਂ ਪਤਾ ਲੱਗਾ ਹੈ ਕਿ ਕੌਮਾਂਤਰੀ ਪੱਧਰ ’ਤੇ ਇਹ ਗਿਣਤੀ ਵਧ ਕੇ 52 ਲੱਖ ਤੋਂ ਜ਼ਿਆਦਾ ਹੋ ਗਈ ਹੈ। ਪ੍ਰਤੀ ਵਿਅਕਤੀ ਅੰਦਾਜ਼ਨ ਅਨਾਥ ਦਰ ਦੇ ਮਾਮਲੇ ਸਭ ਤੋਂ ਜਿਆਦਾ ਪੇਰੂ ਅਤੇ ਦੱਖਣ ਅਫਰੀਕਾ ’ਚ ਹਨ, ਜਿੱਥੇ ਇਹ ਦਰ 1,000 ਬੱਚਿਆਂ ’ਚੋਂ 8 ਅਤੇ 7 ਦਰਜ ਕੀਤੀ ਗਈ ਹੈ। ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਜਿਸ ਵੀ ਵਿਅਕਤੀ ਦੀ ਮੌਤ ਹੋਈ ਹੈ, ਉਨ੍ਹਾਂ ਦੇ ਪਿੱਛੇ ਘੱਟ ਤੋਂ ਘੱਟ ਇਕ ਬੱਚਾ ਬੇਸਹਾਰਾ ਹੋ ਗਿਆ ਹੈ। ਕੋਵਿਡ ਮਹਾਮਾਰੀ ਤੋਂ ਪਹਿਲਾਂ, ਦੁਨੀਆ ਭਰ ’ਚ ਅੰਦਾਜ਼ਨ 14 ਕਰੋੜ ਅਨਾਥ ਬੱਚੇ ਸਨ ਅਤੇ ਜੁਲਾਈ 2021 ’ਚ ਅਜਿਹੇ ਬੱਚਿਆਂ ਲਈ ਪਹਿਲਾ ਅੰਦਾਜ਼ਨ ਅੰਕੜਾ 15 ਲੱਖ ਦਰਜ ਕੀਤਾ ਗਿਆ ਸੀ, ਜੋ ਮਾਰਚ 2020 ਅਤੇ ਅਪ੍ਰੈਲ 2021 ਦੇ ਦਰਮਿਆਨ ਅਨਾਥ ਹੋਏ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News