ਉੱਤਰੀ ਸਿੱਕਮ ''ਚ ਹੜ੍ਹ ਕਾਰਨ 19 ਇਮਾਰਤਾਂ ਨੂੰ ਪੁੱਜਾ ਨੁਕਸਾਨ, 35 ਪਰਿਵਾਰ ਪ੍ਰਭਾਵਿਤ

Sunday, Jun 28, 2020 - 09:53 PM (IST)

ਉੱਤਰੀ ਸਿੱਕਮ ''ਚ ਹੜ੍ਹ ਕਾਰਨ 19 ਇਮਾਰਤਾਂ ਨੂੰ ਪੁੱਜਾ ਨੁਕਸਾਨ, 35 ਪਰਿਵਾਰ ਪ੍ਰਭਾਵਿਤ

ਗੰਗਟੋਕ- ਉੱਤਰੀ ਸਿੱਕਮ ਜ਼ਿਲ੍ਹੇ ਦੇ ਉੱਪਰੀ ਦੋਂਗਜੂ ਖੇਤਰ ਵਿਚ ਆਏ ਹੜ੍ਹ ਵਿਚ 19 ਘਰ ਅਤੇ ਇਕ ਹੋਸਟਲ ਨੁਕਸਾਨਿਆ ਗਿਆ। ਇਕ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਦੱਸਿਆ ਕਿ ਹੜ੍ਹ ਕਾਰਨ 35 ਪਰਿਵਾਰ ਪ੍ਰਭਾਵਿਤ ਹੋਏ ਹਨ। ਅਧਿਕਾਰੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਭਾਰੀ ਮੀਂਹ ਕਾਰਨ ਆਏ ਹੜ੍ਹ ਨੇ ਸ਼ਨੀਵਾਰ ਨੂੰ ਪਾਸਦਿੰਗ ਪਿੰਡ ਅਤੇ ਇਸ ਦੇ ਨੇੜਲੇ ਇਲਾਕੇ ਵਿਚ ਨੁਕਸਾਨ ਪਹੁੰਚਾਇਆ।
ਅਧਿਕਾਰੀ ਨੇ ਕਿਹਾ ਸਥਾਨਕ ਪ੍ਰਸ਼ਾਸਨ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਪਾਸਦਿੰਗ ਦੇ ਜਨਤਕ ਸਿਹਤ ਵਿਭਾਗ ਦੇ ਭਵਨ ਵਿਚ ਭੇਜ ਦਿੱਤਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਤੇਨਜਿੰਗ ਟੀ ਕਾਲੇਨ ਅਤੇ ਪੁਲਸ ਸੁਪਰਡੈਂਟ ਆਂਗਮੂ ਭੂਟੀਆ ਨਾਲ ਦੋਂਗਜੂ ਹਲਕਾ ਖੇਤਰ ਦੇ ਵਿਧਾਇਕ ਪਿਨਸੋ ਨਾਮਗਿਆਲ ਲੇਪਚਾ ਨੇ ਐਤਵਾਰ ਨੂੰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। 
 


author

Sanjeev

Content Editor

Related News